06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰਦੀਪ ਸਿੰਘ ਘੁਮਾਣ ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 19-06-2026
ਖਮਾਣੋਂ, 18 ਜੂਨ (ਮਨਮੋਹਣ ਸਿੰਘ ਕਲੇਰ)-ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਮੁਲਾਕਾਤ ਕੀਤੀ ਗਈ ਅਤੇ ਅਜੋਕੇ ਸਿਆਸੀ ਤੇ ਅਕਾਲੀ ਸਿਆਸਤ ਘਟਨਾਕ੍ਰਮ ’ਤੇ ਗੱਲਬਾਤ ਕੀਤੀ। ਇਸ ਬਾਰੇ ਗੱਲਬਾਤ ਕਰਦਿਆਂ ਘੁਮਾਣ ਨੇ ਦੱਸਿਆ ਕੇ ਪ੍ਰੋ. ਚੰਦੂਮਾਜਰਾ ਨੇ ਹੋਰਨਾਂ ਅਕਾਲੀ ਦਲਾਂ ਵਲੋਂ ਪੁਨਰ ਸੁਰਜੀਤ ਨੂੰ ਹਮਾਇਤ ਦੇਣ ਦੇ ਐਲਾਨ ਨੂੰ ਚੰਗਾ ਸਿਆਸੀ ਫੈਸਲਾ ਦੱਸਿਆ ਹੈ। ਜਿਹੜਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਹਿਤੂ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਪ੍ਰੋ. ਚੰਦੂਮਾਜਰਾ ਨੇ ਉਨ੍ਹਾਂ ਦੇ ਦੋਹਤਾ ਹੋਣ ਦੀ ਵਧਾਈ ਵੀ ਦਿੱਤੀ। ਇਸ ਮੌਕੇ ਗੁਰਜੋਤ ਸਿੰਘ ਸਰਾਓ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਸਟੋਰ ਦੇ ਕੈਸ਼ੀਅਰ ਦੇ ਕਾਤਲਾਂ ਦਾ ਮੁਕਾਬਲਾ, ਜੰਮੂ ਤੋਂ ਕਾਬੂ ਕਰ ਕੇ ਲਿਆਂਦੇ ਜਾ ਰਹੇ ਸੀ ਦੋਵੇਂ ਮੁਲਜ਼ਮ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਬਸੀ ਪਠਾਣਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਸਿੱਧੂਪੁਰ ਨੇ ਕੀਤੀ ਮੀਟਿੰਗ
Ad Position 24
No active advertisement