02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪੰਜਾਬ ਵਿਚ ਦੂਸਰੀ ਨਸ਼ੇ ਦੀ ਲਹਿਰ ਵਜੋਂ ਉੱਭਰ ਰਹੀਆਂ ਹਨ ਫਾਰਮਾ ਓਪਿਓਡਜ਼ ਦਵਾਈਆਂ- ਡਾ. ਚੌਹਾਨ ਆਮ ਆਦਮੀ ਪਾਰਟੀ ਦੇ ਨਸ਼ਾ ਖ਼ਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਏ

Ad Position 21
No active advertisement
ਅਜੀਤ ਡੈਸਕ 29-06-2026
ਖਮਾਣੋਂ, 28 ਜੂਨ (ਜੋਗਿੰਦਰ ਪਾਲ)-ਸਾਬਕਾ ਐਸ.ਐਮ.ਓ. ਤੇ ਕਾਂਗਰਸ ਆਗੂ ਹਲਕਾ ਬਸੀ ਪਠਾਣਾਂ ਡਾ. ਨਰੇਸ਼ ਚੌਹਾਨ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਲਾਨਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਵਿਚ ਨਸ਼ੇ ਦੀ ਇਕ ਨਵੀਂ ਅਤੇ ਗੰਭੀਰ ਲਹਿਰ ਵਧ ਰਹੀ ਹੈ, ਜਿਸ ਵਿਚ ਫਾਰਮਾ ਓਪਿਓਡਜ਼ ਅਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਰਿਪੋਰਟ ਮਤਾਬਿਕ ਪਿਛਲੇ ਸਾਲ ਪੰਜਾਬ ਵਿਚ ਲਗਪਗ 895508 ਖਾਂਸੀ ਦੀਆਂ ਬੋਤਲਾਂ ਜਿਨ੍ਹਾਂ ਵਿਚ ਕੋਡੀਨ ਵਰਗਾ ਨਸ਼ੀਲਾ ਤੱਤ ਹੁੰਦਾ ਹੈ, ਬਰਾਮਦ ਕੀਤੀਆਂ ਗਈਆਂ। ਇਹ ਅੰਕੜਾ ਦੇਸ਼ ਵਿਚ ਸਭ ਤੋਂ ਵੱਧ ਹੈ ਅਤੇ ਇਹ ਦਰਸਾਉਂਦਾ ਹੈ ਕਿ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹੁਣ ਨਸ਼ੇ ਵਜੋਂ ਵੀ ਵਰਤੀਆਂ ਜਾ ਰਹੀਆਂ ਹਨ। ਡਾ. ਚੌਹਾਨ ਨੇ ਕਿਹਾ ਕਿ ਕੁਝ ਸਸਤੀਆਂ ਤੇ ਆਸਾਨੀ ਨਾਲ ਉਪਲਬਧ ਦਵਾਈਆਂ ਜਿਵੇਂ ਕਿ ਬਿਊਪ੍ਰੇਨੋਰਫਿਨ, ਟਰਾਮਾਡੋਲ ਅਤੇ ਅਲਪਰਾਜੋਲਮ ਵੀ ਨਸ਼ੇ ਲਈ ਵਰਤੀਆਂ ਜਾ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਰਿਪੋਰਟ ਅਨੁਸਾਰ ਨਸ਼ਾ ਤਸਕਰੀ ਦਾ ਵੱਡਾ ਹਿੱਸਾ ਸਰਹੱਦੀ ਇਲਾਕਿਆਂ ਰਾਹੀਂ ਹੋ ਰਿਹਾ ਹੈ ਜਿਸ ਵਿਚ ਪਾਕਿਸਤਾਨ ਵਲੋਂ ਡਰੋਨ ਰਾਹੀਂ ਨਸ਼ਾ ਭੇਜਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਿਕ 2025 ਵਿਚ ਲਗਪਗ 2085.55 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ, ਜੋ ਦੇਸ਼ ਦੇ ਕੁਲ ਜ਼ਬਤ ਮਾਤਰਾ ਦਾ ਵੱਡਾ ਹਿੱਸਾ ਹੈ। ਇਸ ਦੇ ਨਾਲ ਹੀ ਛੋਟੀ ਮਾਤਰਾ ਵਾਲੇ ਕੇਸਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਤਸਕਰੀ ਹੁਣ ਛੋਟੇ ਪੱਧਰ ਤੇ ਵੱਧ ਰਹੀ ਹੈ। ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ੇ ਦੀ ਰੋਕਥਾਮ ਲਈ ਸਿਰਫ਼ ਦਾਅਵਿਆਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ ਖ਼ਾਸ ਕਰਕੇ ਦਵਾਈਆਂ ਦੀ ਗ਼ਲਤ ਸਪਲਾਈ ਚੇਨ ਅਤੇ ਸਰਹੱਦੀ ਤਸਕਰੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਹਲਕਾ ਅਮਲੋਹ ਵਿਚ ਲੱਗਾ ਵੱਡਾ ਝਟਕਾ ਰਾਜੂ ਖੰਨਾ ਦੀ ਅਗਵਾਈ ਵਿਚ ਧਰਮਪਾਲ ਸਿੰਘ ਵੱਡੀ ਗਿਣਤੀ ਯੂਥ... ਅਗਲੀ ਖ਼ਬਰ ਰੋਟਰੀ ਕਲੱਬ ਨਾਭਾ ਪ੍ਰਧਾਨ ਰਵਨੀਸ਼ ਗੋਇਲ ਦੀ ਅਗਵਾਈ ਹੇਠ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ ਸੈਂਕੜੇ ਮਰੀਜ਼ਾਂ ਨੇ ਮੁਫ਼ਤ...
Ad Position 24
No active advertisement