ਨਾਭਾ, 28 ਜੂਨ (ਵਰਿੰਦਰ ਵਰਮਾ)-ਮਨੁੱਖਤਾ ਦੀ ਸੇਵਾ ਦੇ ਆਪਣੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਰੋਟਰੀ ਕਲੱਬ ਨਾਭਾ ਵਲੋਂ ਇਕ ਵਿਸ਼ਾਲ ਮੁਫ਼ਤ ਸਿਹਤ ਜਾਂਚ ਅਤੇ ਦਵਾਈ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸੈਂਕੜੇ ਮਰੀਜ਼ਾਂ ਨੇ ਸ਼ਮੂਲੀਅਤ ਕਰਕੇ ਮਾਹਿਰ ਡਾਕਟਰਾਂ ਤੋਂ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਦੌਰਾਨ ਮਰੀਜ਼ਾਂ ਦੇ ਸ਼ੂਗਰ ਟੈਸਟ, ਬੀ.ਐਮ.ਡੀ. (ਹੱਡੀਆਂ ਦੀ ਜਾਂਚ), ਈ.ਸੀ.ਜੀ., ਲਿਪਿਡ ਪ੍ਰੋਫ਼ਾਈਲ ਸਮੇਤ ਕਈ ਲੋੜੀਂਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ। ਜਾਂਚ ਤੋਂ ਬਾਅਦ ਡਾਕਟਰਾਂ ਦੀ ਸਲਾਹ ਅਨੁਸਾਰ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਡਾ. ਅਮਰਜੀਤ ਸਿੰਘ ਸਾਹਨੀ (ਐਮ.ਡੀ. ਮੈਡੀਸਨ), ਡਾ. ਪ੍ਰਦੀਪ ਚਾਵਲਾ (ਬਾਲ ਰੋਗ ਮਾਹਿਰ) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪ੍ਰਧਾਨ ਡਾ. ਜੇ.ਪੀ. ਨਰੂਲਾ (ਐਮ.ਡੀ. ਮੈਡੀਸਨ) ਨੇ ਆਪਣੀਆਂ ਵਿਸ਼ੇਸ ਸੇਵਾਵਾਂ ਪ੍ਰਦਾਨ ਕਰਦਿਆਂ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹ ਦਿੱਤੀ। ਇਸ ਜਨ ਸੇਵਾ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਵੇਦ ਪ੍ਰਕਾਸ਼ ਡੱਲਾ ਸਨ, ਜਦਕਿ ਕੋ-ਚੇਅਰਮੈਨ ਰੋਟੇਰੀਅਨ ਐਡਵੋਕੇਟ ਭਾਰਤ ਭੂਸ਼ਣ ਜੈਨ, ਰੋਟੇਰੀਅਨ ਸਾਬਕਾ ਸਿਵਲ ਸਰਜਨ ਡਾ. ਆਈ.ਡੀ. ਗੋਇਲ ਅਤੇ ਰੋਟੇਰੀਅਨ ਜੀਵਨ ਪ੍ਰਕਾਸ਼ ਬਾਂਸਲ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਹ ਸੇਵਾ ਕੈਂਪ ਰੋਟੇਰੀਅਨ ਅਤੁਲ ਕੱਕੜ ਦੇ ਪੁੱਤਰ ਹਰਸ਼ਵਰਧਨ ਕੱਕੜ ਦੇ ਵਿਸ਼ੇਸ਼ ਸਹਿਯੋਗ ਅਤੇ ਪ੍ਰੇਰਣਾ ਨਾਲ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ ਰੋਟੇਰੀਅਨ ਚਰਨ ਸਿੰਘ (ਐਮ.ਡੀ. ਮਲਕੀਤ ਕੰਬਾਈਨ) ਦਾ ਵੀ ਇਸ ਸੇਵਾ ਪ੍ਰੋਜੈਕਟ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਅਤੇ ਸ਼ਲਾਘਾਯੋਗ ਯੋਗਦਾਨ ਰਿਹਾ। ਦਵਾਈਆਂ ਦੀ ਵੰਡ ਦੀ ਜ਼ਿੰਮੇਵਾਰੀ ਰੋਟੇਰੀਅਨ ਹਰਜਿੰਦਰ ਕੁਮਾਰ ਬਠੇਜਾ, ਰੋਟੇਰੀਅਨ ਸੰਦੀਪ ਗੁਪਤਾ ਅਤੇ ਰੋਟੇਰੀਅਨ ਨਰਿੰਦਰ ਮੋਹਨ ਸ਼ਰਮਾ ਨੇ ਨਿਭਾਈ। ਓ.ਪੀ.ਡੀ. ਪ੍ਰਬੰਧ ਰੋਟੇਰੀਅਨ ਰਾਜੇਸ਼ ਅਗਰਵਾਲ, ਰੋਟੇਰੀਅਨ ਰਾਜ ਜੇਤਵਾਨੀ ਅਤੇ ਰੋਟੇਰੀਅਨ ਓਮ ਪ੍ਰਕਾਸ਼ ਬਾਂਗਾ ਵਲੋਂ ਬਹੁਤ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ। ਕੈਂਪ ਦੀ ਸਫਲਤਾ ਵਿੱਚ ਰੋਟੇਰੀਅਨ ਰਵਨੀਸ਼ ਕੁਮਾਰ ਗੋਇਲ (ਪ੍ਰਧਾਨ), ਰੋਟੇਰੀਅਨ ਰੋਹਿਤ ਕੁਮਾਰ ਜਿੰਦਲ (ਸਕੱਤਰ), ਰੋਟੇਰੀਅਨ ਰਵਨੇਸ਼ ਗੁਪਤਾ, ਰੋਟੇਰੀਅਨ ਦਰਸ਼ਨ ਅਰੋੜਾ, ਰੋਟੇਰੀਅਨ ਬੀ.ਜੇ.ਵਿੰਦਰ, ਰੋਟੇਰੀਅਨ ਧਨੰਜੇ ਵਾਲੀਆ, ਰੋਟੇਰੀਅਨ ਪ੍ਰੀਤਮ ਸਿੰਘ ਬੱਤਰਾ, ਰੋਟੇਰੀਅਨ ਦਰਸ਼ਨ ਬੁੱਟਰ ਅਤੇ ਰੋਟੇਰੀਅਨ ਗੁਰਦੀਪ ਬਿਰਦੀ, ਨਵੀਨ ਕੁਮਾਰ ਸਮੇਤ ਕਲੱਬ ਦੇ ਹੋਰ ਕਈ ਮੈਂਬਰਾਂ ਨੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ, ਜਿਸ ਕਾਰਨ ਇਹ ਜਨ ਸੇਵਾ ਮੁਹਿੰਮ ਬੇਹਦ ਸਫਲ ਰਹੀ। ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਰਵਨੀਸ਼ ਕੁਮਾਰ ਗੋਇਲ ਨੇ ਕਿਹਾ ਕਿ ਰੋਟਰੀ ਕਲੱਬ ਨਾਭਾ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਿਹਤ ਅਤੇ ਲੋਕ ਭਲਾਈ ਦੇ ਸੇਵਾ ਪ੍ਰੋਜੈਕਟ ਲਗਾਤਾਰ ਕਰਦਾ ਰਹੇਗਾ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ, ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਰੋਟਰੀ ਕਲੱਬ ਨਾਭਾ ਸਮਾਜ ਭਲਾਈ ਲਈ ਅਜਿਹੇ ਲੋਕ-ਹਿਤ ਕਾਰਜ ਲਗਾਤਾਰ ਕਰਦਾ ਰਹੇਗਾ। ਇਸ ਦੌਰਾਨ ਕਲੱਬ ਦੇ ਮੈਂਬਰਾਂ ਵਲੋਂ ਕੈਂਪ ਵਿਚ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ, ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਲਮਾਨ ਚਿਨ ਦੇਖ ਕੇ ਸਨਮਾਨਿਤ ਕੀਤਾ ਗਿਆ।