02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਲੱਗੇ ਝੋਨੇ ਅਤੇ ਹੋਰ ਲਵਾਈ ਲਈ ਕਿਸਾਨਾਂ ਨੂੰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ-ਡਾ ਮਨੋਹਰ ਸਿੰਘ

Ad Position 21
No active advertisement
ਅਜੀਤ ਡੈਸਕ 29-06-2026
ਖਮਾਣੋਂ/ਬਸੀ ਪਠਾਣਾਂ, 28 ਜੂਨ (ਮਨਮੋਹਣ ਸਿੰਘ ਕਲੇਰ/ਰਜਿੰਦਰ ਸ਼ਰਮਾ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ਤੇ ਹੈ ਪਰ ਕਿਸਾਨਾਂ ਨੂੰ ਇਸ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਜ਼ਰੂਰਤ ਹੈ, ਪਰ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾਂ ਤਿੰਨ ਚਾਰ ਘੰਟੇ ਬਿਜਲੀ ਮਿਲਣ ਕਾਰਨ ਝੋਨੇ ਦੀ ਲੱਗੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਾਂਗਰਸੀ ਆਗੂ ਤੇ ਇੰਟਕ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਮਨੋਹਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤ ਟਿਊਬਵੈੱਲਾਂ ਨੂੰ ਬਿਜਲੀ ਦੀ ਸਪਲਾਈ ਰੋਜ਼ਾਨਾਂ ਦੱਸ ਘੰਟੇ ਯਕੀਨੀ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਹੀ ਸਪਲਾਈ ਨਾ ਦੇਣਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਨਾ ਤਾਂ ਮੀਂਹ ਪੈ ਰਿਹਾ ਹੈ ਅਤੇ ਨਾ ਹੀ ਮੋਟਰਾਂ ਦੀ ਬਿਜਲੀ ਆ ਰਹੀ ਹੈ ਜਿਸ ਕਾਰਨ ਖੇਤਾਂ ਵਿਚ ਝੋਨੇ ਦੀ ਨਵੀਂ ਫ਼ਸਲ ਸੁੱਕਣ ਕਿਨਾਰੇ ਹੈ ਅਤੇ ਕਿਸਾਨਾਂ ਦੇ ਹੋ ਰਹੇ ਆਰਥਿਕ ਨੁਕਸਾਨ ਨੇ ਕਿਸਾਨਾਂ ਲਈ ਮਾਯੂਸੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਵਿਚ ਬਿਨਾਂ ਕਿਸੇ ਦੇਰੀ ਤੋਂ ਸੁਧਾਰ ਕੀਤਾ ਜਾਵੇ। ਇਸ ਸਮੇਂ ਇਲਾਕੇ ਵਿਚ ਝੋਨੇ ਦਾ ਸੀਜ਼ਨ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਆਗੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਤੇ ਕਾਂਗਰਸ ਸੂਬਾ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਸਾਬਕਾ ਸਰਪੰਚ ਯੂਨੀਅਨ ਪ੍ਰਧਾਨ ਗੁਰਦੀਪ ਸਿੰਘ ਦੀਪਾ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਕੇਸਰ ਸਿੰਘ ਹਵਾਰਾਂ ਕਲਾਂ, ਜ਼ਿਲ੍ਹਾ ਯੂਥ ਵਾਈਸ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ, ਜਰਮਨ ਸਿੰਘ ਸਿੱਧੂਪੁਰ ਕਲਾਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਸੁਹਾਵੀ, ਜਗਦੀਪ ਸਿੰਘ ਭਾਂਬਰੀ, ਸੁਖਦੇਵ ਸਿੰਘ ਚੜ੍ਹੀ, ਇੰਟਕ ਫੈਡਰੇਸ਼ਨ ਸੂਬਾ ਮੀਤ ਪ੍ਰਧਾਨ ਆੜ੍ਹਤੀ ਭੀਮ ਚੰਦ ਸ਼ੁਕਲਾ ਗੁਰਜਾਪ ਸਿੰਘ ਭਾਂਬਰੀ, ਨਰਿੰਦਰ ਮੋਹਨਮਾਜਰਾ, ਜੋਗਾ ਸਿੰਘ ਕੋਟਲਾ ਮਸੂਦ, ਹਰਮਨ ਸਿੱਧੂ, ਰਵੀ ਥਾਬਲਾਂ, ਜਸ਼ਨ ਜੱਟਾਣਾਂ, ਗੁਰਪ੍ਰੀਤ ਸਿੰਘ ਪਨੈਚਾਂ, ਗੁਰਮੀਤ ਸਿੰਘ ਮੀਰਪੁਰ, ਗੁਰਪ੍ਰੀਤ ਸਿੰਘ ਬਰਵਾਲੀ, ਅਵਤਾਰ ਸਿੰਘ ਮਹੇਸ਼ਪੁਰਾ, ਹਰੀਸ਼ ਸ਼ਰਮਾ ਸੰਘੋਲ , ਸਰਪੰਚ ਜਸਵਿੰਦਰ ਸਿੰਘ ਮਨਸੂਰਪੁਰ ਨੇ ਵੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਖੇਤੀ ਟਿਊਬਵੈੱਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਨਿਰੰਤਰ ਉਹ ਯਕੀਨੀ ਨਾ ਬਣਾਈ ਗਈ ਤਾਂ ਆਉਂਦੇ ਦਿਨਾਂ ਵਿਚ ਸਰਕਾਰ ਅਤੇ ਬਿਜਲੀ ਮਹਿਕਮੇ ਨੂੰ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ’ਚ ਨਾਕਾਮ-ਕਸ਼ਮੀਰਾ ਜਟਾਣਾ ਉੱਚਾ ਕਿਸਾਨਾਂ ਵਿਚ ਵਧ ਰਿਹਾ ਹੈ... ਅਗਲੀ ਖ਼ਬਰ ਐਜੂਕੇਸ਼ਨ ਟਰੱਸਟ ਦੇ ਨਵ-ਨਿਯੁਕਤ ਮੈਂਬਰ ਜਥੇਦਾਰ ਮਕਾਰੋਂਪੁਰ ਦਾ ਬਧੌਛੀ ਕਲਾਂ ਵਿਖੇ ਕੀਤਾ ਸਨਮਾਨ
Ad Position 24
No active advertisement