ਖਮਾਣੋਂ/ਸੰਘੋਲ, 30 ਜੂਨ (ਮਨਮੋਹਣ ਸਿੰਘ ਕਲੇਰ/ਪਰਮਵੀਰ ਸਿੰਘ)-ਭਾਜਪਾ ਦੀਆਂ ਨੀਤੀਆਂ ਨੂੰ ਸੂਬੇ ਦੇ ਹਰ ਘਰ ਤੱਕ ਪਹੁੰਚਦਾ ਕਰਕੇ ਆਗਾਮੀ ਪੰਜਾਬ ਵਿਧਾਨ ਸਭਾ ਚੋਣ ਵਿਚ ਜਿੱਤ ਪ੍ਰਾਪਤ ਕਰਕੇ ਭਾਜਪਾ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਇਹ ਸ਼ਬਦ ਐਡ. ਕਰਨਵੀਰ ਸਿੰਘ ਨੇ ਹਲਕਾ ਬਸੀ ਪਠਾਣਾਂ ਦੇ ਬਲਾਕ ਖਮਾਣੋਂ ਨਾਲ ਸਬੰਧਿਤ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਹਲਕੇ ਦੇ ਸੀਨੀਅਰ ਆਗੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਿਛਲੇ ਗਿਆਰਾਂ ਸਾਲ ਤੋਂ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਦੇਸ਼ ਦੀ ਸੇਵਾ ਕਰਦੇ ਹੋਏ, ਦੇਸ਼ ਨੂੰ ਤਰੱਕੀਆਂ ਵੱਲ ਲਿਜਾ ਰਹੇ ਹਨ। ਜਿਸ ਕਰਕੇ ਦੇਸ਼ ਦੇ ਵੱਡੀ ਗਿਣਤੀ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਸਥਾਪਿਤ ਹੋਈਆਂ ਹਨ। ਹੁਣ ਜਦੋਂ ਦੇਸ਼ ਦੇ ਹਾਲਾਤ ਬਦਲ ਰਹੇ ਹਨ ਤਾਂ ਭਾਜਪਾ ਯਕੀਨੀ ਤੋਰ ਆਗਾਮੀ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬ ਵਿਚ ਆਪਣੀ ਸਰਕਾਰ ਦੀ ਸਥਾਪਨਾ ਕਰਦੇ ਹੋਏ ਸੂਬੇ ਨੂੰ ਨਵੀਆਂ ਲੀਹਾਂ ’ਤੇ ਲੈ ਜਾਵੇਗੀ। ਉਨ੍ਹਾਂ ਕਿਹਾ ਕੇ ਉਹ ਹਲਕੇ ਦੀ ਲੋਕਾਂ ਦੇ ਦੁੱਖ-ਸੁੱਖ ਲਈ ਹਮੇਸ਼ਾ ਤਤਪਰ ਹਨ। ਇਸ ਲਈ ਹਲਕੇ ਦੇ ਲੋਕ ਉਨ੍ਹਾਂ ਨੂੰ ਬਤੌਰ ਹਲਕਾ ਸੇਵਾਦਾਰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਲਕਾ ਬਸੀ ਪਠਾਣਾਂ ਤੋਂ ਭਾਜਪਾ ਵਲੋਂ ਚੋਣ ਵੀ ਲੜਨਗੇ। ਇਸ ਮੌਕੇ ਵਿਵੇਕ ਜੈਨ ਸੀਨੀਅਰ ਆਗੂ ਨੇ ਕਿਹਾ ਕੇ ਕਰਨਵੀਰ ਸਿੰਘ ਸੁਲਝੇ ਹੋਏ ਅਤੇ ਸਿਆਣੇ ਸਿਆਸਤਦਾਨ ਹਨ। ਜਿਸ ਕਰਕੇ ਅਜਿਹੇ ਆਗੂ ਦੀ ਹਲਕਾ ਵਾਸੀਆਂ ਨੂੰ ਬਹੁਤ ਜ਼ਰੂਰਤ ਹੈ। ਇਸ ਮੌਕੇ ਐਡ. ਸੁਰਿੰਦਰ ਸਿੰਘ ਸਾਗੀ, ਐਡਵੋਕੇਟ ਪਰਮਿੰਦਰ ਸਿੰਘ, ਅਮਨਦੀਪ ਸਿੰਘ, ਦਿਨੇਸ਼ ਭਾਰਦਵਾਜ, ਸੁਦਾਗਰ ਸਿੰਘ, ਸ਼ਲਇੰਦਰ ਸਿੰਘ, ਅਰਵਿੰਦਰ ਸਿੰਘ, ਹਰੀਸ਼ ਰਤਨ, ਸੰਜੀਵ ਕੁਮਾਰ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਠੇਕੇਦਾਰ, ਨੇਤਰ ਸਿੰਘ, ਦੀਦਾਰ ਸਿੰਘ, ਚਰਨਜੀਤ ਸਿੰਘ, ਬਲਜਿੰਦਰ ਸਿੰਘ, ਸਵਰਨ ਸਿੰਘ, ਮਲਾਗਰ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ, ਸਿੰਦਰ ਸਿੰਘ, ਗੌਤਮ ਸਿੰਘ ਰਿਸ਼ੀ, ਜਸਵਿੰਦਰ ਸਿੰਘ, ਜਗਦੇਵ ਸਿੰਘ ਆਦਿ ਹਾਜ਼ਰ ਸਨ।