ਫ਼ਤਹਿਗੜ੍ਹ ਸਾਹਿਬ, 13 ਜੁਲਾਈ (ਮਨਪ੍ਰੀਤ ਸਿੰਘ)-ਗ੍ਰੀਨ ਫੀਲਡਜ਼ ਸਕੂਲ ਸਰਹਿੰਦ ਵਿਚ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਸਕੂਲ ਵਿਚ ਵਿਦਿਆਰਥੀਆਂ ਦੀ ਰਚਨਾਤਮਿਕਤਾ, ਸਿਹਤਮੰਦ ਖਾਣ-ਪੀਣ ਪ੍ਰਤੀ ਜਾਗਰੂਕਤਾ ਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਵਿਦਆਊਟ ਫਾਇਰ ਕੁਕਿੰਗ ਮੁਕਾਬਲਿਆਂ’ ਦਾ ਆਯੋਜਨ ਕੀਤਾ। ਮੁਕਾਬਲੇ ਵਿਚ ਵਿਦਿਆਰਥੀਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਸਵਾਦਿਸ਼ਟ, ਪੌਸ਼ਟਿਕ ਤੇ ਆਕਰਸ਼ਕ ਪਕਵਾਨ ਤਿਆਰ ਕੀਤੇ। ਬੱਚਿਆਂ ਨੇ ਫਲਾਂ ਦੀ ਚਾਟ, ਸੈਂਡਵਿਚ, ਸਪ੍ਰਾਊਟਸ ਸਲਾਦ, ਭੇਲ, ਰਾਇਤਾ, ਮਿੱਠੇ ਪਕਵਾਨ ਅਤੇ ਹੋਰ ਕਈ ਰਚਨਾਤਮਿਕ ਵਿਅੰਜਨ ਬਣਾ ਕੇ ਆਪਣੀ ਕਲਪਨਾ ਸ਼ੀਲਤਾ ਅਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿਚ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਪਰਮਿੰਦਰ ਕੌਰ ਤੇ ਕਮਲਜੀਤ ਕੌਰ ਵਲੋਂ ਜੱਜ ਦੀ ਭੂਮਿਕਾ ਨਿਭਾ ਕੇ ਵਿਦਿਆਰਥੀਆਂ ਦੇ ਪਕਵਾਨਾਂ ਦੀ ਪੇਸ਼ਕਾਰੀ, ਸਫ਼ਾਈ, ਪੌਸ਼ਟਿਕਤਾ ਤੇ ਨਵੀਨਤਾ ਦੇ ਆਧਾਰ ’ਤੇ ਮੁਲਾਂਕਣ ਕੀਤਾ, ਜਿਸ ਵਿਚ ਵਿਦਿਆਰਥੀ ਗੁਰਮੰਨਤ, ਜਸਪ੍ਰੀਆ, ਐਸ਼ਮਨ, ਅਰਸ਼ੀਨ, ਕੰਨਨ, ਜਸਨੂਰ ਕੌਰ, ਸਹਿਜਪ੍ਰੀਤ ਕੌਰ, ਤਨਵੀਰ ਕੌਰ, ਹਰਗੁਣ ਕੌਰ, ਰਿਤਿਕਾ, ਹਿਮਾਨੀ, ਜਸਕਰਨ, ਸਿਮਰਤ, ਹੁਨਰਜੋਤ, ਇਸ਼ਮਨ ਬੈਂਸ, ਜਸਲੀਨ ਕੌਰ, ਅਰਪਨ, ਵੀਰਾਜ, ਸਹਿਜਪ੍ਰੀਤ, ਪ੍ਰਭਜੋਤ ਸਿੰਘ, ਜੈਤੇਗ ਸਿੰਘ, ਅਭਿਜੋਤ ਸਿੰਘ ਨੂੰ ਸਕੂਲ ਵਲੋਂ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿਹਤਮੰਦ ਭੋਜਨ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਆਡੀਨੇਟਰ ਸ਼ੁਭਮ ਗੁਪਤਾ, ਹਰਮੇਸ਼ (ਪ੍ਰੀਆ), ਜਸਵਿੰਦਰ ਮਣਕੂ , ਐਕਟੀਵਿਟੀ ਇੰਚਾਰਜ ਅਰਸ਼ਦੀਪ ਕੌਰ, ਅਮਨਦੀਪ ਕੌਰ, ਸੁਰਿੰਦਰ ਕੁਮਾਰ, ਜਗਦੀਪ ਸਿੰਘ, ਦੀਪਾਲੀ, ਜਸਪ੍ਰੀਤ ਕੌਰ, ਨਰਿੰਦਰ ਕੌਰ, ਮਨਦੀਪ ਕੌਰ, ਪਵਨੀਤ ਕੌਰ, ਮਨਦੀਪ ਕੌਰ, ਨਵਨੀਤ ਕੌਰ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਵਿਦਿਆਰਥੀਆਂ ਵਲੋਂ ਵਿਦਆਊਟ ਫਾਇਰ ਕੁਕਿੰਗ ਮੁਕਾਬਲੇ ਵਿਚ ਕੀਤੀ ਗਈ, ਸ਼ਾਨਦਾਰ ਭਾਗੀਦਾਰੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਭਵਿੱਖ ਵਿਚ ਵੀ ਇਸੇ ਉਤਸ਼ਾਹ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਗ੍ਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਵਿਦਿਆਰਥੀਆਂ ਦੇ ‘ਵਿਦਆਊਟ ਫਾਇਰ ਕੁਕਿੰਗ’ ਮੁਕਾਬਲੇ ਕਰਵਾਏ
ਅਜੀਤ ਡੈਸਕ
15-07-2026