ਖਮਾਣੋਂ, 13 ਜੁਲਾਈ (ਜੋਗਿੰਦਰ ਪਾਲ)-ਚਾਰੇ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਦਸਮੇਸ਼ ਗਊਸ਼ਾਲਾ ਰੋੜੂਆਣਾ-ਕਲਵਾਂ ਲਈ ਜਗਤਗੁਰੂ ਤੱਤਦਰਸ਼ੀ ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਵਲੋਂ ਗਊਸ਼ਾਲਾ ਨੂੰ ਹਰ ਮਹੀਨੇ 100 ਕੁਇੰਟਲ ਤੂੜੀ ਮੁਹੱਈਆ ਕਰਵਾਉਣ ਦੀ ਸਥਾਈ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੇਵਾ ਤਹਿਤ ਪਹਿਲੀ ਖੇਪ ਵਜੋਂ 100 ਕੁਇੰਟਲ ਤੂੜੀ ਗਊਸ਼ਾਲਾ ’ਚ ਪਹੁੰਚਾਈ ਗਈ, ਜਿਸ ਨਾਲ ਸੈਂਕੜੇ ਬੇਜ਼ੁਬਾਨ ਗਊਆਂ ਲਈ ਚਾਰੇ ਦਾ ਪ੍ਰਬੰਧ ਹੋ ਸਕਿਆ ਤੇ ਗਊਸ਼ਾਲਾ ਪ੍ਰਬੰਧਕਾਂ ਨੂੰ ਵੱਡੀ ਰਾਹਤ ਮਿਲੀ। ਉਕਤ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਪਵਨ ਦੇਵ ਨੇ ਸੰਤ ਰਾਮਪਾਲ ਕੋਲ ਹਰ ਮਹੀਨੇ 70 ਕੁਇੰਟਲ ਤੂੜੀ ਦੇ ਸਹਿਯੋਗ ਦੀ ਅਪੀਲ ਕੀਤੀ। ਬੇਨਤੀ ਮਿਲਦੇ ਹੀ ਸੰਤ ਰਾਮਪਾਲ ਨੇ ਤੁਰੰਤ ਹਰ ਮਹੀਨੇ 100 ਕੁਇੰਟਲ ਤੂੜੀ ਦੇਣ ਦਾ ਫ਼ੈਸਲਾ ਕੀਤਾ ਅਤੇ ਪਹਿਲੀ ਖੇਪ ਭੇਜੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਵਾਮੀ ਰਾਮ ਤੀਰਥ ਭੂਰੀ ਵਾਲੇ, ਬਾਬਾ ਕਾਲੇ ਸ਼ਾਹ ਟਿੱਬੀ ਸਾਹਿਬ ਕਾਠਗੜ੍ਹ, ਸਰਪੰਚ ਚੰਨਣ ਰੋੜੂਆਣਾ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਪਵਨ ਦੇਵ, ਰਾਮ ਪ੍ਰਸ਼ਾਦ ਚੱਢਾ, ਚੌਧਰੀ ਮੋਹਨ ਲਾਲ ਮਣਕੋਲੀ, ਚੌਧਰੀ ਕਮਲ ਕਿਸ਼ੋਰ ਰੋੜੂਆਣਾ ਪੰਜਾਬ ਪ੍ਰਧਾਨ, ਗੁੱਜਰ ਆਰਮੀ ਮਹਾਂਸਭਾ, ਰਾਮ ਕੁਮਾਰ ਮਕਾਰੀ ਚੇਅਰਮੈਨ, ਸੈਣੀ ਭਲਾਈ ਬੋਰਡ ਪੰਜਾਬ, ਡਾ. ਦਵਿੰਦਰ ਬਜਾੜ, ਮਨਜੀਤ ਚੌਧਰੀ, ਲਾਲਾ ਹਰੀ ਕ੍ਰਿਸ਼ਨ, ਚੌਧਰੀ ਮਹਿੰਦਰ ਪਾਲ ਸਾਬਕਾ ਸਰਪੰਚ, ਕਿਸ਼ੋਰ ਭਾਟੀਆ ਸਰਪੰਚ ਸਪਾਲਮਾ, ਕਮਲ ਦੇਵ ਪ੍ਰਧਾਨ ਗਊਸ਼ਾਲਾ ਕਮੇਟੀ ਕਲਵਾਂ, ਭਾਜਪਾ ਦੇ ਸੀਨੀਅਰ ਆਗੂ ਵਿਜੇ ਪੁਰੀ ਨੂਰਪੁਰ, ਚੌਧਰੀ ਧਰਮ ਚੰਦ ਰਾਮਪੁਰ, ਸੋਹਣ ਲਾਲ ਠੇਕੇਦਾਰ ਜਤੋਲੀ, ਗੁਰਮੀਤ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਆਮ ਆਦਮੀ ਪਾਰਟੀ, ਸਰਪੰਚ ਲੇਖ ਰਾਜ ਰਾਮਪੁਰ ਅਤੇ ਹੋਰ ਪਤਵੰਤਿਆਂ ਨੇ ਵੀ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਵਲੋਂ ਰੋੜੂਆਣਾ-ਕਲਵਾਂ ਗਊਸ਼ਾਲਾ ਲਈ ਨਿਰੰਤਰ ਸੇਵਾ ਦੀ ਸ਼ੁਰੂਆਤ
ਅਜੀਤ ਡੈਸਕ
15-07-2026