ਮੰਡੀ ਗੋਬਿੰਦਗੜ੍ਹ, 13 ਜੁਲਾਈ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਦੀ ਜੁਆਇੰਟ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਨਵ-ਨਿਯੁਕਤ ਪ੍ਰਧਾਨ ਸੰਚਿਤ ਸਿੰਗਲਾ ਦੀ ਪ੍ਰਧਾਨਗੀ ਹੇਠ ਗੋਬਿੰਦਗੜ੍ਹ ਕਲੱਬ ਲਿਮਟਿਡ ਵਿਖੇ ਹੋਈ। ਇਸ ਮੌਕੇ ਕਲੱਬ ਦੇ ਚਾਰਟਰ ਮੈਂਬਰ ਐਮ. ਜੇ. ਐਫ. ਰਾਜ ਗੋਇਲ ਤੇ ਸਾਬਕਾ ਪ੍ਰਧਾਨ ਰਮੇਸ਼ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਰਾਜ ਗੋਇਲ ਨੇ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਨੂੰ ਇੰਟਰਨੈਸ਼ਨਲ ਪਿੰਨ ਲਗਾ ਕੇ ਸਨਮਾਨਿਤ ਕੀਤਾ ਅਤੇ ਸਮੁੱਚੀ ਟੀਮ ਨੂੰ ਹਾਰ ਪਾ ਕੇ ਵਧਾਈ ਦਿੱਤੀ। ਪ੍ਰਧਾਨ ਸੰਚਿਤ ਸਿੰਗਲਾ ਨੇ ਬੋਰਡ ਆਫ਼ ਡਾਇਰੈਕਟਰਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਪਿਛਲੇ 52 ਸਾਲਾਂ ਤੋਂ ਨਿਰੰਤਰ ਸਮਾਜ ਸੇਵਾ ਕਰਦਾ ਆ ਰਿਹਾ ਹੈ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਸਾਲ ਵੀ ਸੇਵਾ ਕਾਰਜਾਂ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ। ਉਨ੍ਹਾਂ ਨਵੀਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਓ. ਪੀ. ਵਰਮਾ ਨੂੰ ਸਕੱਤਰ, ਗੋਪਾਲ ਕ੍ਰਿਸ਼ਨ ਬਾਂਸਲ ਨੂੰ ਖ਼ਜ਼ਾਨਚੀ, ਸੁਰਿੰਦਰ ਕੁਮਾਰ ਨੂੰ ਪੀ. ਆਰ. ਓ., ਕਮਲ ਸਿੰਘੀ ਨੂੰ ਜੁਆਇੰਟ ਸਕੱਤਰ, ਮੋਹਿਤ ਮਿੱਤਲ ਨੂੰ ਜੁਆਇੰਟ ਖ਼ਜ਼ਾਨਚੀ, ਕਮਲ ਗੁਪਤਾ ਨੂੰ ਟੇਲ ਟਵਿਸਟਰ, ਦੀਪਕ ਖੁੱਲਰ ਨੂੰ ਟੇਮਰ, ਗੋਪਾਲ ਨੂੰ ਪਹਿਲਾ ਉਪ ਪ੍ਰਧਾਨ, ਵਰਿੰਦਰ ਸ਼ੁਕਲਾ ਨੂੰ ਦੂਜਾ ਉਪ ਪ੍ਰਧਾਨ ਅਤੇ ਸੁਮਿਤ ਗਰਗ ਨੂੰ ਤੀਜਾ ਉਪ ਪ੍ਰਧਾਨ ਨਿਯੁਕਤ ਕੀਤਾ। ਸੰਚਿਤ ਸਿੰਗਲਾ ਨੇ ਦੱਸਿਆ ਕਿ ਕਲੱਬ ਵਲੋਂ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨਦਾਨ ਕੈਂਪ, ਬੂਟੇ ਲਗਾਉਣ ਦੀਆਂ ਮੁਹਿੰਮਾਂ, ਗਊਸ਼ਾਲਾ ਸੇਵਾ, ਅੱਖਾਂ ਦੇ ਆਪ੍ਰੇਸ਼ਨ ਕੈਂਪ, ਦੰਦਾਂ ਅਤੇ ਸ਼ੂਗਰ ਜਾਂਚ ਕੈਂਪ ਸਮੇਤ ਹੋਰ ਸਮਾਜ ਭਲਾਈ ਪ੍ਰਾਜੈਕਟ ਚਲਾਏ ਜਾਣਗੇ। ਮੀਟਿੰਗ ਵਿਚ ਰੀਜਨ ਚੇਅਰਪਰਸਨ ਲਲਿਤ ਗਰਗ, ਕਮਲ ਸਿੰਗਲਾ, ਦਿਨੇਸ਼ ਸਿੰਘ, ਰਾਜੇਸ਼ ਗੁਪਤਾ, ਅਨਿਤ ਮਿੱਤਲ, ਰਾਜੇਸ਼ ਬੱਸੀ, ਐਸ. ਪੀ. ਕਾਂਸਲ, ਲਲਿਤ ਗੋਇਲ, ਜਗਦੀਸ਼ ਐਰਨ, ਸੁਰੇਸ਼ ਗੁਪਤਾ, ਦੀਪਕ ਖੁੱਲਰ, ਕਮਲ ਗੁਪਤਾ, ਪੁਨੀਤ ਗਰਗ, ਕਮਲ ਸਿੰਘੀ, ਰਾਕੇਸ਼ ਜਿੰਦਲ, ਵਿਸ਼ਾਲ ਸ਼ਾਹੀ, ਅਤੁਲ ਲੁਟਵਾ, ਮੋਹਿਤ ਮਿੱਤਲ, ਦਿਵਿਆਂਸ਼ੂ ਗਰਗ, ਮੋਹਨ ਲਾਲ ਸੇਤੀਆ, ਅੰਕਿਤ ਅਗਰਵਾਲ, ਸੱਜਣ ਗੋਇਲ, ਸੁਭਾਸ਼ ਗੁਪਤਾ, ਕੁਲਵਿੰਦਰ ਸਿੰਘ, ਵਰਿੰਦਰ ਸ਼ੁਕਲਾ, ਰੂਪੇਸ਼ ਜੈਨ, ਜਗਦੀਪ ਸਿੰਘ, ਸਚਿਨ ਅਰੋੜਾ, ਸੰਦੀਪ ਸਢਾਨਾ, ਯੋਗੇਸ਼ ਗੋਇਲ, ਅੰਕੁਰ ਕੌਸ਼ਲ, ਜਤਿੰਦਰ ਅਰੋੜਾ, ਅਭਿਨਵ ਕਾਂਸਲ, ਜੁਗਲ ਕਿਸ਼ੋਰ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਲਾਇਨਜ਼ ਕਲੱਬ ਦੀ ਜੁਆਇੰਟ ਬੋਰਡ ਮੀਟਿੰਗ ’ਚ ਨਵੀਂ ਕਾਰਜਕਾਰਨੀ ਦਾ ਐਲਾਨ
ਅਜੀਤ ਡੈਸਕ
14-07-2026