11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵਰਲਡ ਯੂਨੀਵਰਸਿਟੀ ਵਿਖੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੌਰਾਨ ਉੱਚ ਸਿੱਖਿਆ ’ਚ ਗੁਣਵੱਤਾ ਭਰੋਸੇ ’ਤੇ ਵਿਸ਼ੇਸ਼ ਸੈਸ਼ਨ

Ad Position 21
No active advertisement
ਅਜੀਤ ਡੈਸਕ 17-07-2026
ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਯੋਜਿਤ ਪੰਜ ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਚੌਥੇ ਦਿਨ ਉੱਚ ਸਿੱਖਿਆ ਵਿਚ ਗੁਣਵੱਤਾ ਭਰੋਸੇ, ਫੈਕਲਟੀ ਤੰਦਰੁਸਤੀ, ਖੋਜ ਤੇ ਨਵੀਨਤਾ ਅਤੇ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸੰਬੰਧਿਤ ਸੈਸ਼ਨਾਂ ਦਾ ਆਯੋਜਨ ਕੀਤਾ। ਆਈ. ਕਿਊ. ਏ. ਸੀ. ਦੇ ਡਾਇਰੈਕਟਰ ਡਾ. ਅੰਕਦੀਪ ਕੌਰ ਅਟਵਾਲ ਨੇ ਭਾਰਤੀ ਉੱਚ ਸਿੱਖਿਆ ਵਿਚ ਵਿਕਸਤ ਹੋ ਰਹੇ ਗੁਣਵੱਤਾ ਭਰੋਸਾ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਨੈਕ ਮਾਨਤਾ, ਨਿਰਫ਼ ਅਤੇ ਵਿੱਦਿਅਕ ਅਦਾਰਿਆਂ ਦੀ ਦਰਜਾਬੰਦੀ ਦੇ ਮਹੱਤਵਪੂਰਨ ਮਾਪਦੰਡਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਣਵੱਤਾ ਇਕ ਨਿਰੰਤਰ ਪ੍ਰਕਿਰਿਆ ਹੈ, ਜਿਸ ਲਈ ਪ੍ਰਭਾਵਸ਼ਾਲੀ ਅਧਿਆਪਨ-ਸਿਖਲਾਈ, ਗੁਣਵੱਤਾ ਭਰਪੂਰ ਖੋਜ, ਵਿਸਥਾਰ ਗਤੀਵਿਧੀਆਂ, ਦਸਤਾਵੇਜ਼ੀ ਕਰਨ ਅਤੇ ਵਿਦਿਆਰਥੀ-ਕੇਂਦਰਿਤ ਪਹਿਲਕਦਮੀਆਂ ਰਾਹੀਂ ਸਮੂਹਿਕ ਵਚਨਬੱਧਤਾ ਦੀ ਲੋੜ ਹੈ। ਉਨ੍ਹਾਂ ਨੇ ਆਈ. ਕਿਊ. ਏ. ਸੀ. ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਇਲਾਵਾ ਫਿਜ਼ੀਉਥੈਰੇਪੀ ਵਿਭਾਗ ਦੇ ਮੁਖੀ ਡਾ. ਸੁਪ੍ਰੀਤ ਕੌਰ ਨੇ ਫੈਕਲਟੀ ਦੀ ਸਰੀਰਕ ਤੰਦਰੁਸਤੀ ਸੰਬੰਧੀ ਸੈਸ਼ਨ ਲਿਆ, ਜਦਕਿ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰੁਪਿੰਦਰ ਕੌਰ ਨੇ ਯੂਨੀਵਰਸਿਟੀ ਦੇ ਖੋਜ ਵਾਤਾਵਰਨ, ਨਵੀਨਤਾ ਪਹਿਲਕਦਮੀਆਂ ਅਤੇ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਦਿਨ ਦੇ ਆਖ਼ਰੀ ਸੈਸ਼ਨ ਵਿਚ ਡਾ. ਸਰਪ੍ਰੀਤ ਸਿੰਘ ਡੀਨ ਐਲੂਮਨੀ ਅਫੇਅਰਜ਼ ਨੇ ਵਿਦਿਆਰਥੀਆਂ ਲਈ ਸਲਾਹਕਾਰ ਸੇਵਾਵਾਂ, ਇੰਟਰਨਸ਼ਿਪਾਂ, ਪਲੇਸਮੈਂਟ ਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਸਾਬਕਾ ਵਿਦਿਆਰਥੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੀ ਕਨਵੀਨਰ ਡਾ. ਹਰਨੀਤ ਬਿਲਿੰਗ ਨੇ ਕਿਹਾ ਕਿ ਇਹ ਪ੍ਰੋਗਰਾਮ ਨਵੇਂ ਨਿਯੁਕਤ ਫੈਕਲਟੀ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਅਭਿਆਸਾਂ, ਗੁਣਵੱਤਾ ਮਾਪਦੰਡਾਂ, ਖੋਜ ਸਭਿਆਚਾਰ ਤੇ ਵਿਦਿਆਰਥੀ ਸਹਾਇਤਾ ਪ੍ਰਣਾਲੀਆਂ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਿਰੜੀ ਸਾਈਂ ਵੈਲਫੇਅਰ ਟਰੱਸਟ ਵਲੋਂ 11ਵੇਂ ਮੰਦਰ ਸਥਾਪਨਾ ਦਿਵਸ ਮੌਕੇ ਵਿਸ਼ਾਲ ਸਾਈਂ ਭਜਨ ਸੰਧਿਆ ਤੇ ਭੰਡਾਰੇ ਦਾ ਆਯੋ... ਅਗਲੀ ਖ਼ਬਰ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਸੈਫਰਨ ਸਿਟੀ ਸਕੂਲ ਦੀ ਨਿਸ਼ਾਨੇਬਾਜ਼ ਨੇ ਚਮਕਾਇਆ ਨਾਂਅ
Ad Position 24