10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਾਤਾ ਵੈਸ਼ਨੋ ਦੇਵੀ ਯਾਤਰਾ ਦੀ ਬੱਸ ਨੂੰ ਕੌਂਸਲਰ ਪੁਨੀਤ ਗੋਇਲ ਨੇ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 19-07-2026
ਮੰਡੀ ਗੋਬਿੰਦਗੜ੍ਹ, 18 ਜੁਲਾਈ (ਇਕਬਾਲਦੀਪ ਸੰਧੂ)-ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਏਸੀ ਬੱਸ ਮੰਡੀ ਗੋਬਿੰਦਗੜ੍ਹ ਦੇ ਪੋਸਟ ਆਫ਼ਿਸ ਰੋਡ ਤੋਂ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਦਰਸ਼ਨਾਂ ਲਈ ਰਵਾਨਾ ਹੋਈ। ਇਸ ਮੌਕੇ ਵਾਰਡ ਨੰ. 26 ਦੇ ਕੌਂਸਲਰ ਪੁਨੀਤ ਗੋਇਲ ਨੇ ਮੰਦਰਾਂ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਵਿਚ ਲਗਪਗ 60 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਰਵਾਨਾ ਹੋਏ। ਯਾਤਰਾ ਦੇ ਪ੍ਰਬੰਧਕ ਅਮਨ ਮੁਖੀਜਾ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਭੇਜੀ ਗਈ ਇਹ ਯਾਤਰਾ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ, ਅਜਿਹੇ ਧਾਰਮਿਕ ਸਮਾਗਮ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਅਮਨ ਮੁਖੀਜਾ, ਕੌਂਸਲਰ ਪੁਨੀਤ ਗੋਇਲ, ਦੀਪਕ ਕੁਮਾਰ, ਰਜਤ ਭਾਂਬਰੀ, ਗਗਨ ਕੁਮਾਰ, ਹੈਪੀ ਸਿੰਘ, ਰਮਨ ਕੁਮਾਰ, ਰੋਹਿਤ ਅਗਰਵਾਲ, ਸ਼ਮ੍ਹਾ ਅਤੇ ਦਿਲਸ਼ਾਦ ਖ਼ਾਨ ਸਮੇਤ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਣਵੱਤਾ ਵਾਲੇ ਮੱਛੀ ਪੂੰਗ ਉਤਪਾਦਨ ’ਚ ਸਰਕਾਰੀ ਫਾਰਮਾਂ ਦੀ ਅਹਿਮ ਭੂਮਿਕਾ-ਡਾਇਰੈਕਟਰ ਹਰਦੇਵ ਸਿੰਘ ਅਗਲੀ ਖ਼ਬਰ ਕਮਲਜੀਤ ਸਿੰਘ ਨੇ ਪੁਲਿਸ ਚੌਕੀ ਬਸੀ ਪਠਾਣਾਂ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ
Ad Position 24