08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜ਼ਿਲ੍ਹੇ ਦੇ 48 ਪਿੰਡਾਂ ’ਚ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਦਿਖਾਏ ਡਾਕੂਮੈਂਟਰੀ ਸ਼ੋਅ ਕੱਲ੍ਹ ਬਲਾਕ ਅਮਲੋਹ ਦੇ ਪਿੰਡ ਮਾਲੋਵਾਲ, ਬਰ੍ਹੀਮਾਂ ਤੇ ਬਲਾਕ ਸਰਹਿੰਦ ਦੇ ਪਿੰਡ ਚਣੋ, ਰਜਿੰਦਰ ਨਗਰ ਵਿਖੇ ਸ਼ਾਮ 6 ਤੋਂ 8 ਵਜੇ ਤੱਕ ਦਿਖਾਏ ਜਾਣਗੇ ਸ਼ੋਅ

Ad Position 21
No active advertisement
ਅਜੀਤ ਡੈਸਕ 21-07-2026
ਫ਼ਤਹਿਗੜ੍ਹ ਸਾਹਿਬ, 20 ਜੁਲਾਈ (ਬਲਜਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਭਰ ਵਿਚ ਚਲਾਈ ਜਾ ਰਹੀ ਡਾਕੂਮੈਂਟਰੀ ਮੁਹਿੰਮ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬਲਾਕ ਸਰਹਿੰਦ ਤੇ ਅਮਲੋਹ ਦੇ ਪਿੰਡਾਂ ਵਿਚ ਰੋਜ਼ਾਨਾ ਪ੍ਰਤੀ ਬਲਾਕ ਦੋ-ਦੋ ਡਾਕੂਮੈਂਟਰੀ ਸ਼ੋਅ ਦਿਖਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਲਾਕ ਸਰਹਿੰਦ ਦੇ 24 ਅਤੇ ਬਲਾਕ ਅਮਲੋਹ ਦੇ 24 ਕੁੱਲ 48 ਪਿੰਡਾਂ ਵਿਚ ਹੁਣ ਤੱਕ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਡਾਕੂਮੈਂਟਰੀ ਸ਼ੋਅ ਦਿਖਾਏ ਜਾ ਚੁੱਕੇ ਹਨ। ਬਲਾਕ ਸਰਹਿੰਦ ਤੇ ਅਮਲੋਹ ਤੋਂ ਬਾਅਦ ਬਲਾਕ ਬਸੀ ਪਠਾਣਾਂ, ਖੇੜਾ ਤੇ ਖਮਾਣੋਂ ਦੇ ਪਿੰਡਾਂ ਵਿਚ ਵੀ ਇਹ ਡਾਕੂਮੈਂਟਰੀ ਸ਼ੋਅ ਦਿਖਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬਲਾਕ ਅਮਲੋਹ ਦੇ ਪਿੰਡ ਸ਼ੇਰਪੁਰ ਮਾਜਰਾ, ਡੰਘੇੜੀ ਤੇ ਬਲਾਕ ਸਰਹਿੰਦ ਦੇ ਪਿੰਡ ਸਰਨਾ, ਧਤੌਂਦਾ ਵਿਖੇ ਸੰਗਤਾਂ ਨੇ ਡਾਕੂਮੈਂਟਰੀ ਸ਼ੋਅ ਦੇਖੇ। ਉਨ੍ਹਾਂ ਦੱਸਿਆ ਕਿ 21 ਜੁਲਾਈ 2026 ਨੂੰ ਬਲਾਕ ਅਮਲੋਹ ਦੇ ਪਿੰਡ ਮਾਲੋਵਾਲ, ਬਰ੍ਹੀਮਾਂ ਤੇ ਬਲਾਕ ਸਰਹਿੰਦ ਦੇ ਪਿੰਡ ਚਣੋ, ਰਜਿੰਦਰ ਨਗਰ ਵਿਖੇ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸ਼ਾਮ 6 ਵਜੇ ਤੋਂ 8 ਵਜੇ ਤੱਕ ਸ਼ੋਅ ਦਿਖਾਏ ਜਾਣਗੇ। ਉਨ੍ਹਾਂ ਡਾਕੂਮੈਂਟਰੀ ਸ਼ੋਅ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਬਲਾਕ ਅਮਲੋਹ ਦੇ ਪਿੰਡ ਭੱਟੋਂ, ਵੜੈਚਾਂ, ਅਲੀਪੁਰ, ਨੂਰੁਪਰਾ, ਭਗਵਾਨਪੁਰਾ, ਮਰਾੜੂ, ਰੰਘੇੜੀ ਕਲਾਂ, ਰੰਘੇੜੀ ਖੁਰਦ, ਝੰਬਾਲਾ, ਗੁਰਦਨਪੁਰ, ਮੁੱਢੜੀਆਂ, ਬਡਾਲੀ, ਨਰਾਇਣਗੜ੍ਹ, ਹੈਬਤਪੁਰਾ, ਘੁੱਲੁਮਾਜਰਾ, ਭੱਦਲਥੂਹਾ, ਸੌਂਟੀ,ਜਲਾਲਪੁਰ, ਬਰੌਂਗਾ ਜ਼ੇਰ, ਬਰੌਂਗਾ ਬੁਲੰਦ, ਕੁੰਭ, ਕੁੰਭੜਾ ਅਤੇ ਬਲਾਕ ਸਰਹਿੰਦ ਦੇ ਪਿੰਡ ਬਾਲਪੁਰ, ਨੌ-ਲੱਖਾ, ਪੰਜੋਲੀ ਕਲਾਂ, ਪੰਜੋਲਾ, ਰੁੜਕੀ, ਚੌਰਵਾਲਾ, ਹਰਬੰਸਪੁਰਾ, ਤਰਖਾਣ ਮਾਜਰਾ, ਸੌਂਢਾ, ਜੱਲ੍ਹਾ, ਸਿਧਵਾਂ, ਮੀਰਪੁਰ, ਮਾਜਰੀ ਸੋਢੀਆਂ, ਸੰਗਤਪੁਰ ਸੋਢੀਆਂ, ਸਿੱਧੂਪੁਰ, ਸ਼ਾਦੀਪੁਰ, ਆਦਮਪੁਰ, ਹੁਸੈਨਪੁਰਾ, ਬਧੌਛੀ ਕਲਾ, ਬਧੌਛੀ ਖ਼ੁਰਦ, ਮਾਧੋਪੁਰ, ਸਿੱਧੂਵਾਲ ਵਿਖੇ ਗੁਰੂ ਰਵਿਦਾਸ ਜੀ ਦੇ ਜੀਵਨ, ਫ਼ਲਸਫ਼ੇ ਤੇ ਪਵਿੱਤਰ ਸਿੱਖਿਆਵਾਂ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਦਾ ਸਫ਼ਲ ਪ੍ਰਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਵਰਕਰਾਂ ਦੀ ਕੁੱਟਮਾਰ ਕਰਨਾ ਲੋਕਤੰਤਰ ਦਾ ਘਾਣ-ਐਡ. ਵਰਿੰਦਰ ਢਿੱਲੋਂ ਅਗਲੀ ਖ਼ਬਰ ਪਿੰਡਾਂ ’ਚ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼, 4 ਮੈਂਬਰ ਗ੍ਰਿਫ਼ਤਾਰ ਹਿਮਾਚਲ ’ਚ 20 ਤੇ ਫ਼ਤਹਿਗੜ੍ਹ ਸਾਹਿ...
Ad Position 24