21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿੱਕੀ ਮਿੱਡੂਖੇੜਾ ਦੀ ਯਾਦ ਵਿਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਮੁਹਿੰਮ ਦੀ ਕਰੀਮਪੁਰਾ ਵਿਖੇ ਬੂਟੇ ਲਗਾ ਕੇ ਹੋਈ ਸਮਾਪਤੀ

Ad Position 21
No active advertisement
ਅਜੀਤ ਡੈਸਕ 29-07-2026
ਫ਼ਤਹਿਗੜ੍ਹ ਸਾਹਿਬ, 28 ਜੁਲਾਈ (ਬਲਜਿੰਦਰ ਸਿੰਘ)-ਸਵ. ਵਿੱਕੀ ਮਿੱਡੂਖੇੜਾ ਦੀ ਯਾਦ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਹਲਕਾ ਅਮਲੋਹ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੀ ਯਾਦ ਵਿਚ ਹਰ ਸਾਲ ਬੂਟੇ ਲਗਾਉਣ ਦੀ ਇਹ ਮੁਹਿੰਮ ਚਲਾਈ ਜਾਂਦੀ ਹੈ, ਜਿਸ ਦਾ ਮਕਸਦ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਦੇ ਨਾਲ-ਨਾਲ ਸਮਾਜ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਉਨ੍ਹਾਂ ਦੇ ਸਪੁੱਤਰ ਗੁਰਮੀਤ ਸਿੰਘ ਚੀਮਾ ਦੇ ਜਿਗਰੀ ਦੋਸਤ ਤੇ ਵੱਡੇ ਭਰਾ ਵਾਂਗ ਸਨ। ਉਨ੍ਹਾਂ ਨਾਲ ਪਰਿਵਾਰਕ ਸਾਂਝ ਤੇ ਪਿਆਰ ਭਰੇ ਰਿਸ਼ਤੇ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਸਮਾਗਮ ਕਰਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਸ. ਚੀਮਾ ਨੇ ਕਿਹਾ ਕਿ ਬੂਟੇ ਲਗਾਉਣਾ ਸਿਰਫ਼ ਇਕ ਰੁੱਖ ਲਗਾਉਣ ਤੱਕ ਸੀਮਤ ਨਹੀਂ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਅਤੇ ਹਰਿਆਵਲ ਭਰੇ ਵਾਤਾਵਰਨ ਦੀ ਨੀਂਹ ਰੱਖਣ ਵਾਲਾ ਉਪਰਾਲਾ ਹੈ। ਸ. ਚੀਮਾ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਜੇਪਾਲ ਮਿੱਡੂਖੇੜਾ ਸਮੇਤ ਸਮਾਗਮ ਵਿਚ ਸ਼ਾਮਿਲ ਬਜ਼ੁਰਗਾਂ, ਨੌਜਵਾਨਾਂ ਤੇ ਨਗਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਅਤੇ ਸਾਂਝੀ ਭਾਗੀਦਾਰੀ ਸਦਕਾ ਇਹ ਮੁਹਿੰਮ ਸਫਲਤਾਪੂਰਵਕ ਨੇਪਰੇ ਚੜ੍ਹੀ ਹੈ। ਦੱਸਣਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਵਾਤਾਵਰਨ ਦੀ ਸੰਭਾਲ ਮੁਹਿੰਮ ਦੀ ਸਮਾਪਤੀ ਪਿੰਡ ਕਰੀਮਪੁਰਾ ਵਿਖੇ ਬੂਟੇ ਲਗਾ ਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ, ਗੁਰਮੀਤ ਸਿੰਘ ਧਾਲੀਵਾਲ, ਬਰਿੰਦਰ ਸਿੰਘ ਸੋਢੀ, ਜਤਿੰਦਰ ਸਿੰਘ ਬੱਬੂ ਭੈਣੀ, ਡਾਇਰੈਕਟਰ ਮਨਿੰਦਰਪਾਲ ਸਿੰਘ ਬਾਜਵਾ, ਬਲਜਿੰਦਰ ਸਿੰਘ ਥਾਬਲਾਂ, ਰਜਿੰਦਰ ਸਿੰਘ ਗੋਗੀ ਡੂਮਛੇੜੀ, ਰਮਨ ਗੁਪਤਾ ਬਸੀ ਪਠਾਣਾਂ, ਅਬਜਿੰਦਰ ਸਿੰਘ ਜੋਗੀ, ਜ਼ੈਲਦਾਰ ਸੁਖਵਿੰਦਰ ਸਿੰਘ ਘਮੰਡਗੜ੍ਹ, ਜਤਿੰਦਰ ਪਾਲ ਸਿੰਘ ਕਾਹਲੋਂ, ਨਰਿੰਦਰ ਸਿੰਘ ਰਸੀਦਪੁਰਾ, ਜਤਿੰਦਰਪਾਲ ਸਿੰਘ ਚੈਰੀ ਭਾਂਬਰੀ, ਯਾਦਵਿੰਦਰ ਸਿੰਘ ਭੰਗੂ, ਦਵਿੰਦਰ ਸਿੰਘ ਸਵੈਚ, ਦਰਸ਼ਨ ਸਿੰਘ ਬੱਬੀ, ਰਵਿੰਦਰ ਸਿੰਘ ਰਾਣਾ, ਕੁਲਦੀਪ ਸਿੰਘ ਗੋਪਾਲੋਂ, ਬਾਬਾ ਜਗਦੀਸ਼ ਸਿੰਘ ਲੂਲੋਂ, ਸਵਰਨ ਸਿੰਘ ਨੌਗਾਵਾਂ, ਅਮਰਜੀਤ ਸਿੰਘ ਬਡਾਲੀ ਮਾਈ ਕੀ, ਰਵਿੰਦਰ ਸਿੰਘ ਰੂਬੀ, ਜਸਬੀਰ ਸਿੰਘ ਵਾਲੀਆ, ਲਖਵਿੰਦਰ ਸਿੰਘ ਕੋਟਲਾ ਬਜਵਾੜਾ, ਕਰਮਜੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਰਾਮਪੁਰ, ਮਨਦੀਪ ਸਿੰਘ ਨੰਡਿਆਲੀ, ਰਵਿੰਦਰ ਸਿੰਘ ਰਵੀ ਜੱਲ੍ਹਾ, ਗੁਰਜੀਤ ਸਿੰਘ ਸਾਨੀਪੁਰ, ਗੁਰਪ੍ਰੀਤ ਸਿੰਘ ਮਲਕੋਮਾਜਰਾ, ਕਰਮਜੀਤ ਸਿੰਘ ਢੀਂਡਸਾ, ਪਰਮਜੀਤ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਹੁਸੈਨਪੁਰ, ਹਰਿੰਦਰ ਸਿੰਘ ਕੁੱਕੀ, ਕੁਲਵਿੰਦਰ ਸਿੰਘ ਨੌਗਾਵਾਂ, ਸਤਨਾਮ ਸਿੰਘ ਰਾਏਪੁਰ, ਭੰਵਰ ਸੰਧੂ, ਕੁਲਦੀਪ ਸਿੰਘ ਭਟੇੜੀ, ਅਮਰੀਕ ਸਿੰਘ ਪਮੌਰ, ਵਿਵੇਕ ਜੈਨ, ਦਿਨੇਸ਼ ਭਾਰਦਵਾਜ, ਹਰਪਾਲ ਸਿੰਘ ਭੁੱਟਾ, ਹਰੀਸ਼ ਰਤਨ ਫਰੌਰ, ਸੁਪਿੰਦਰ ਸਿੰਘ, ਗੁਰਜੀਤ ਸੇਠੀ, ਹਰਚੰਦ ਸਿੰਘ ਗੰਢੂਆਂ, ਭਗਵਾਨ ਸਿੰਘ ਮਾਨੂੰਪੁਰ, ਅਮਰੀਕ ਸਿੰਘ ਖਰੌੜਾ, ਜਸਬੀਰ ਸਿੰਘ ਸੀਰਾ, ਦਵਿੰਦਰ ਸਿੰਘ, ਬੰਟੀ ਨੌਗਾਵਾਂ, ਸੌਰਵ ਬਡਾਲੀ ਆਲਾ ਸਿੰਘ, ਗੁਰਮੀਤ ਸਿੰਘ ਕਲੌਂਦੀ, ਰਵਿੰਦਰ ਸਿੰਘ ਕਲੌਂਦੀ, ਦਿਲਬਾਗ ਸਿੰਘ, ਦਵਿੰਦਰ ਸਿੰਘ ਜੱਜੀ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਸੋਨੀ, ਗੁਰਵਿੰਦਰ ਸਿੰਘ ਲਾਲਾ, ਪ੍ਰੀਤ ਥਾਬਲਾਂ, ਸਤਪਾਲ ਸਿੰਘ ਚੀਮਾ, ਮਾਸਟਰ ਜਸਵਿੰਦਰ ਸਿੰਘ ਚੀਮਾ, ਕੰਵਲਜੀਤ ਸਿੰਘ ਚੀਮਾ, ਗੁਰਦੀਪ ਸਿੰਘ ਢੀਂਡਸਾ, ਗੁਰਪ੍ਰੇਮ ਸਿੰਘ ਗਿੱਲ, ਡਾ. ਹਰਦੇਵ ਸਿੰਘ, ਬਲਕਾਰ ਸਿੰਘ ਵਿਰਕ, ਗੁਰਮੇਲ ਸਿੰਘ, ਕੁਲਦੀਪ ਸਿੰਘ, ਧਰਮਿੰਦਰ ਸਿੰਘ ਚੀਮਾ, ਹਰਦੇਵ ਸਿੰਘ, ਧਰਮਿੰਦਰਪਾਲ ਸਿੰਘ ਬਿੱਟੂ, ਲਵਪ੍ਰੀਤ ਸਿੰਘ, ਸੁਖਜਿੰਦਰ ਸਿੰਘ ਵਿਰਕ, ਮਨਿੰਦਰ ਸਿੰਘ ਵਿਰਕ, ਦਪਿੰਦਰਪਾਲ ਸਿੰਘ ਬੰਟੀ, ਫ਼ੌਜੀ ਪ੍ਰੀਤਮ ਸਿੰਘ, ਕਰਨੈਲ ਸਿੰਘ, ਯਾਦਵਿੰਦਰ ਸਿੰਘ ਗੋਲਡੀ, ਸਿਮਰ ਗਰੇਵਾਲ, ਫ਼ਤਿਹ ਚੀਮਾ, ਚਸ਼ਮ ਭੁੱਲਰ, ਹਰਮਨ ਜੈ ਸਿੰਘ ਵਾਲਾ, ਤਫੀਕ ਰੰਧਾਵਾ, ਸਹਿਜ ਪ੍ਰਹਾਰ, ਵਿਸ਼ਵ ਖੰਗੂੜਾ ਰੈਲੀ, ਯੁਵਰਾਜ ਸਿੰਘ, ਹਰਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜ ਕੁਮਾਰ ਪੁਰੀ ਨੇ ਬਸੀ ਪਠਾਣਾਂ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਅਸਤੀਫ਼ੇ ਦੇਣ-ਦੀਦਾਰ ਸਿੰਘ ਭੱਟੀ
Ad Position 24