21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਲਾਇਨਜ਼ ਕਲੱਬ ਸੁਪਰੀਮ ਨੇ ਲਗਾਇਆ ਲੰਗਰ

Ad Position 21
No active advertisement
ਅਜੀਤ ਡੈਸਕ 29-07-2026
ਮੰਡੀ ਗੋਬਿੰਦਗੜ੍ਹ, 28 ਜੁਲਾਈ (ਰਾਜੇਸ਼ ਸ਼ਰਮਾ)-ਭਗਵਾਨ ਜਗਨਨਾਥ, ਭਗਵਾਨ ਬਲਦੇਵ ਤੇ ਮਾਤਾ ਸੁਭਦਰਾ ਦੀ 24ਵੀਂ ਰੱਥ ਯਾਤਰਾ ਮੰਡੀ ਗੋਬਿੰਦਗੜ੍ਹ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ। ਇਸ ਮੌਕੇ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਧਾਰਮਿਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਅਮਲੋਹ ਰੋਡ ਸਥਿਤ ਲੰਗਰ ਲਗਾਇਆ। ਇਸ ਦੀ ਅਗਵਾਈ ਕਲੱਬ ਦੇ ਪ੍ਰਧਾਨ ਆਨੰਦ ਪਨੇਸਰ ਨੇ ਕੀਤੀ, ਜਦਕਿ ਪਾਸਟ ਡਿਸਟ੍ਰਿਕਟ ਗਵਰਨਰ ਡਾ. ਮਨਮੋਹਨ ਕੌਸ਼ਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਡਾ. ਕੌਸ਼ਲ ਨੇ ਸਮੂਹ ਸੰਗਤ ਨੂੰ ਰੱਥ ਯਾਤਰਾ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਇਹ ਵਿਸ਼ੇਸ਼ ਲੰਗਰ ਕਲੱਬ ਦੇ ਪ੍ਰਧਾਨ ਆਨੰਦ ਪਨੇਸਰ, ਵਰਿੰਦਰ ਪਨੇਸਰ ਗੋਲਡੀ ਤੇ ਸਮੂਹ ਪਨੇਸਰ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਕਲੱਬ ਦੇ ਪ੍ਰਧਾਨ ਆਨੰਦ ਪਨੇਸਰ ਨੇ ਕਿਹਾ ਕਿ ਇਸਕਾਨ ਫ਼ੈਸਟੀਵਲ ਕਮੇਟੀ ਵਲੋਂ ਹਰ ਸਾਲ ਕੱਢੀ ਜਾਣ ਵਾਲੀ ਰਥ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਲਾਇਨਜ਼ ਕਲੱਬ ਸੁਪਰੀਮ ਸਮਾਜ ਸੇਵਾ ਦੇ ਨਾਲ-ਨਾਲ ਧਾਰਮਿਕ ਸਮਾਗਮਾਂ ਵਿਚ ਵੀ ਆਪਣਾ ਪੂਰਾ ਯੋਗਦਾਨ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਵਿਚ ਸ਼ਰਧਾਲੂਆਂ ਲਈ ਸਮੋਸੇ, ਬਿਸਕੁਟ, ਜਲੇਬੀਆਂ ਤੇ ਠੰਢੇ ਪੇਅ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਰੱਥ ਯਾਤਰਾ ਦੌਰਾਨ ਕਲੱਬ ਦੇ ਮੈਂਬਰਾਂ, ਖ਼ਾਸ ਕਰਕੇ ਮਹਿਲਾ ਵਿੰਗ ਨੇ ਵੀ ਸ਼ਰਧਾਲੂਆਂ ਦੀ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕਲੱਬ ਦੇ ਸਕੱਤਰ ਵਿਨੋਦ ਕੁਮਾਰ, ਖਜ਼ਾਨਚੀ ਨਿਰਮਲ ਵਰਮਾ, ਪੀ. ਆਰ. ਓ. ਰਜਤ ਗੁਪਤਾ, ਅਮਰੀਕ ਸਿੰਘ ਮੰਡੇਰ, ਕੌਂਸਲਰ ਸਰਬਦੀਪ ਮੰਡੇਰ, ਬਲਵਿੰਦਰ ਵਾਲੀਆ, ਰਾਜਿੰਦਰ ਸਿੰਘ ਬਿੱਟੂ, ਆਤਮਾ ਰਾਮ ਬੱਸੀ, ਐਚ. ਪੀ. ਐਸ. ਕੋਛੜ, ਅਨਿਲ ਅਗਰਵਾਲ, ਜੋਗਿੰਦਰ ਸਿੰਘ ਮੈਣੀ, ਚਰਨਜੀਤ ਕੁਮਾਰ, ਜੀ. ਐਸ. ਰਾਏ, ਰਾਮ ਸਿੰਘ, ਬ੍ਰਿਜ ਬਿਹਾਰੀ ਗੁਪਤਾ, ਤੁਲਸੀ ਰਾਮ ਗੁਪਤਾ, ਗੁਰਪਾਲ ਸਿੰਘ, ਰਾਜ ਜਿੰਦਲ, ਅਸ਼ਵਨੀ ਗੁਲਾਟੀ, ਅਭੈ ਪਨੇਸਰ, ਰਾਜਵੀਰ ਪਨੇਸਰ, ਵਿਜੈ ਭੱਲਾ ਅਤੇ ਮਹਿਲਾ ਵਿੰਗ ਵਿਚ ਮਨਪ੍ਰੀਤ ਪਨੇਸਰ, ਅਨੂ ਪਨੇਸਰ, ਪ੍ਰਤਿਭਾ ਬਾਂਸਲ, ਚੰਦਰ ਪ੍ਰਭਾ, ਰੇਣੂ ਅਗਰਵਾਲ, ਰਸ਼ਮੀ ਪਨੇਸਰ, ਸੌਮਿਆ ਪਨੇਸਰ, ਦੀਪਿਕਾ ਪਨੇਸਰ, ਕਨਿਕਾ ਤੇ ਸ਼ਿਵਾਨੀ ਗੋਇਲ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਨਾ ਦੇਣਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ... ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਲੋਂ ਕਮਿਊਨਿਟੀ ਐਂਗੇਜਮੈਂਟ ਪ੍ਰੋਗਰਾਮ ਦੇ ਸਰਟੀਫਿਕੇਟ ਵੰਡੇ
Ad Position 24