21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾ ਵਿਖੇ ਇਤਿਹਾਸਿਕ ਬੋਰਡ ਲਿਖਣ ਦੀ ਸੇਵਾ ਕਰਵਾਈ

Ad Position 21
No active advertisement
ਅਜੀਤ ਡੈਸਕ 29-07-2026
ਖਮਾਣੋਂ, 28 ਜੁਲਾਈ (ਮਨਮੋਹਣ ਸਿੰਘ ਕਲੇਰ)-ਇਤਿਹਾਸਕ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਪਾਤਿਸ਼ਾਹੀ ਛੇਵੀਂ ਤੇ ਦਸਵੀਂ ਰਾਣਵਾਂ ਵਿਖੇ ਬਾਬਾ ਮਨਪ੍ਰੀਤ ਸਿੰਘ ਸੰਗਤਪੁਰ ਵਾਲਿਆਂ ਵਲੋਂ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ, ਉਸ ਸੰਬੰਧੀ ਸਟੀਲ ਦਾ ਬੋਰਡ ਤਿਆਰ ਕਰਕੇ ਸੰਖੇਪ ਰੂਪ ਵਿਚ ਇਤਿਹਾਸ ਲਿਖਵਾਉਣ ਦੀ ਸੇਵਾ ਕਰਵਾਈ ਗਈ ਹੈ। ਜੋਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਇਹ ਬੋਰਡ ਲਗਵਾਇਆ ਗਿਆ। ਇਹ ਬੋਰਡ ਲਾਉਣ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਆਪਣੇ ਹੱਥੀ ਆਪ ਕੀਤੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਮਨਪ੍ਰੀਤ ਸਿੰਘ ਸੰਗਤਪੁਰ ਵਾਲੇ, ਗੁਰਚਰਨ ਸਿੰਘ ਮੈਨੇਜਰ, ਭਾਈ ਦਲਬੀਰ ਸਿੰਘ ਖੰਟ ਹੈੱਡ ਗ੍ਰੰਥੀ, ਢਾਡੀ ਗੁਰਦੇਵ ਸਿੰਘ ਕੋਮਲ, ਭਗਤ ਸਿੰਘ, ਭਾਈ ਸੁਖਵਿੰਦਰ ਸਿੰਘ ਸਟੋਰ ਕੀਪਰ, ਰਾਗੀ ਬਲਬੀਰ ਸਿੰਘ, ਰਾਗੀ ਭਾਈ ਅਮਨਦੀਪ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ ਵੀ ਹਾਜ਼ਰ ਸਨ। ਜਥੇਦਾਰ ਰਿਆ ਨੇ ਦੱਸਿਆ ਕਿ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਹੀ ਇਹ ਸੇਵਾ ਕਰਵਾਈ ਗਈ ਹੈ। ਉਨ੍ਹਾਂ ਇਸ ਸੇਵਾ ਕਾਰਜ ਵਿਚ ਸਹਿਯੋਗ ਕਰਨ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਗ ਬੁਝਾਊ ਵਿਭਾਗ ਸਰਹਿੰਦ ਵਲੋਂ ਫਾਇਰ ਆਡਿਟ ਸ਼ੁਰੂ-ਸੈਣੀ ਹੈਰਾਨੀਜਨਕ ਖੁਲਾਸਾ-ਕਿਸੇ ਵੀ ਸੈਂਟਰ ਕੋਲ ਕੋਈ ਐਨ. ਓ. ਸੀ. ਨ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਨਾ ਦੇਣਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ...
Ad Position 24