ਮੰਡੀ ਗੋਬਿੰਦਗੜ੍ਹ, 29 ਜੁਲਾਈ (ਇਕਬਾਲਦੀਪ ਸੰਧੂ)-ਗੁਰੂ ਪੂਰਨਿਮਾ ਦਿਵਸ (ਵਿਆਸ ਪੂਜਾ) ’ਤੇ ਸ੍ਰੀ ਬਾਵਾ ਲਾਲ ਦਿਆਲ ਟਰੱਸਟ ਨੇ ਗੁਰੂ ਨਾਨਕ ਕਾਲੋਨੀ ਦੇ ਬਾਵਾ ਲਾਲ ਦੁਆਰਾ ਸਤਿਸੰਗ ਭਵਨ ਅਤੇ ਧਰਮਸ਼ਾਲਾ ਵਿਖੇ ਗੁਰੂ ਪੂਰਨਿਮਾ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਰਾਜੇਸ਼ ਪ੍ਰਸਾਦ ਨੇ ਬਾਬਾ ਲਾਲ ਦਿਆਲ ਮਹਾਰਾਜ ਦੀ ਪੂਜਾ ਕੀਤੀ, ਉਨ੍ਹਾਂ ਨੂੰ ਹਾਰ ਪਾ ਕੇ ਤਿਲਕ ਲਗਾਇਆ। ਇਸ ਮੌਕੇ ਮੁੱਖ ਮਹਿਮਾਨ ਜਨਰਲ ਸਕੱਤਰ ਨਰਿੰਦਰ ਭਾਟੀਆ ਨੇ ਗਣੇਸ਼ ਪੂਜਾ, ਲਕਸ਼ਮੀ ਪੂਜਾ ਅਤੇ ਨਵਗ੍ਰਹਿ ਪੂਜਾ ਕੀਤੀ ਜਦਕਿ ਸੰਗਤ ਨੇ ਲਾਲ ਚਾਲੀਸਾ ਦਾ ਪਾਠ ਵੀ ਕੀਤਾ। ਇਸ ਮੌਕੇ ਪੰਡਿਤ ਰਾਜੇਸ਼ ਪ੍ਰਸਾਦ ਨੇ ਗੁਰੂ ਪੂਰਨਿਮਾ ਦੀ ਮਹੱਤਤਾ ਬਾਰੇ ਦੱਸਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡੇ ਮਾਤਾ-ਪਿਤਾ ਸਾਡੇ ਗੁਰੂ ਹਨ, ਜੋ ਪਹਿਲਾਂ ਸਾਨੂੰ ਸੰਸਾਰ ਦਿਖਾਉਂਦੇ ਹਨ, ਅਤੇ ਦੂਜਾ, ਸਾਡੇ ਗੁਰੂ, ਜੋ ਗਿਆਨ ਪ੍ਰਦਾਨ ਕਰਦੇ ਹਨ ਅਤੇ ਸਾਨੂੰ ਪਰਮ ਪੁਰਖ ਦੇ ਦਰਸ਼ਨ ਦਿੰਦੇ ਹਨ, ਜਿਨ੍ਹਾਂ ਨੇ ਸਾਨੂੰ ਚੰਗੇ ਅਤੇ ਬੁਰੇ ਵਿਚ ਅੰਤਰ ਸਿਖਾਇਆ। ਉਨ੍ਹਾਂ ਨੇ ਸਾਰੇ ਜੀਵਾਂ ਦਾ ਭਲਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਹਰ ਮਨੁੱਖ ਦੇ ਜੀਵਨ ਵਿਚ ਇਕ ਗੁਰੂ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਬਾਵਾ ਲਾਲ ਦਿਆਲ ਸੰਕੀਰਤਨ ਮੰਡਲ ਵਲੋਂ ਸੰਕੀਰਤਨ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਭਜਨ ਗਾ ਕੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ’ਤੇ ਮਠਿਆਈਆਂ, ਫਲ, ਬਿਸਕੁਟ, ਦੇਸੀ ਘਿਓ ਦਾ ਕੜਾਹ ਵੰਡਿਆ ਗਿਆ ਅਤੇ ਉਪ ਪ੍ਰਧਾਨ ਸੁਭਾਸ਼ ਭਾਰਤੀ ਅਤੇ ਪਵਨ ਭਾਰਤੀ ਪਰਿਵਾਰ ਵਲੋਂ ਕੜੀ-ਚੌਲਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਮਿੱਤਲ, ਖ਼ਜ਼ਾਨਚੀ ਵਿਜੇ ਭਾਰਤੀ, ਸੁਰਿੰਦਰ ਕਵਾਤਰਾ, ਸੁਭਾਸ਼ ਭਾਰਤੀ, ਸ਼ਿਵਮ ਬਾਂਸਲ, ਰੋਹਿਤ ਸ਼ਰਮਾ ਸ਼ੈਂਕੀ, ਪ੍ਰਦੀਪ ਭਾਰਤੀ, ਰਾਜੇਸ਼ ਭਾਰਤੀ, ਮਹਿੰਦਰ ਕਵਾਤਰਾ, ਵਰਿੰਦਰ ਭਾਟੀਆ ਮੋਂਟੂ, ਵਿਜੇ ਕਵਾਤਰਾ, ਰਾਕੇਸ਼ ਕੁਮਾਰ, ਸੰਜੇ ਗਰਗ, ਦਵਿੰਦਰ ਸਚਦੇਵਾ, ਵਿਕਾਸ ਅਰੋੜਾ, ਅਸ਼ਵਨੀ ਭਾਰਤੀ, ਸ਼ੁਭਮ ਭਾਰਤੀ, ਅਜੈ ਕੁਮਾਰ, ਹਰਸ਼ਲ ਸ਼ਰਮਾ, ਵਿਕਾਸ ਪ੍ਰਿਆ ਕੁਮਾਰ, ਗਿਰੀਰਾਜ ਪ੍ਰਸਾਦ, ਰਾਜੇਸ਼ ਮਦਾਨ, ਸ਼ਵੇਤਾ ਮਦਾਨ, ਊਸ਼ਾ ਕਵਾਤਰਾ, ਨੀਲਮ ਭਾਟੀਆ, ਰੇਖਾ ਭਾਰਤੀ, ਅੰਜਲੀ ਭਾਰਤੀ, ਪੂਨਮ ਭਾਰਤੀ, ਹਿਨਾ ਅਰੋੜਾ, ਪ੍ਰੀਤੀ, ਕੰਚਨ ਭਾਟੀਆ, ਕਮਾਨੀ ਭਾਰਤੀ, ਪੂਨਮ ਭਾਰਤੀ, ਸੁਨੀਤਾ ਭਾਟੀਆ, ਮੋਨਿਕਾ ਭਾਟੀਆ, ਕਾਂਤਾ ਰਾਣੀ, ਸੰਤੋਸ਼ ਮਦਾਨ, ਵੀਨਾ ਟੰਡਨ, ਕਿਰਨ ਕਵਾਤਰਾ, ਰੀਆ ਭਾਰਤੀ, ਮਨੀਸ਼ਾ ਜੈਨ, ਪੂਨਮ ਭਾਰਤੀ, ਪੂਨਮ ਸ਼ਰਮਾ, ਨਿਸ਼ਾ ਅਰੋੜਾ, ਸੁਨੀਤਾ ਗੁਲਾਟੀ, ਤਰੁਨਾ ਅਰੋੜਾ, ਸ਼ਾਲੂ ਮਿਸ਼ਰਾ, ਭਾਵਨਾ, ਵਿਸ਼ਾਲੀ, ਸੋਨੀਆ ਅਰੋੜਾ, ਸੁਨੀਤਾ ਸ਼ਰਮਾ, ਰਾਸ਼ੀ ਸ਼ਰਮਾ ਆਦਿ ਹਾਜ਼ਰ ਸਨ।