06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਐਸ. ਸੀ. ਵਿੰਗ ਨਿਭਾਏਗਾ ਅਹਿਮ ਭੂਮਿਕਾ- ਸਲਾਣਾ, ਕੋਟਲੀ

Ad Position 21
No active advertisement
ਅਜੀਤ ਡੈਸਕ 31-07-2026

ਅਮਲੋਹ, 30 ਜੁਲਾਈ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਕਾਂਗਰਸ ਪਾਰਟੀ ਦੇ ਐਸ. ਸੀ. ਵਿੰਗ ਦੇ ਹਲਕਾ ਅਮਲੋਹ ਤੋਂ ਨਵਨਿਯੁਕਤ ਅਹੁਦੇਦਾਰਾਂ ਦਾ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ ਅਤੇ ਐਸ.ਸੀ. ਵਿੰਗ ਬਲਾਕ ਅਮਲੋਹ ਦੇ ਚੇਅਰਮੈਨ ਰਣਜੀਤ ਸਿੰਘ ਕੋਟਲੀ ਤੇ ਸੀਨੀਅਰ ਲੀਡਰਸ਼ਿਪ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ ਅਤੇ ਰਣਜੀਤ ਸਿੰਘ ਕੋਟਲੀ ਨੇ ਕਿਹਾ ਕਿ ਐਸ.ਸੀ. ਵਿੰਗ ਦੇ ਨਵਨਿਯੁਕਤ ਅਹੁਦੇਦਾਰਾਂ ਨਾਲ ਕਾਂਗਰਸ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਅਤੇ ਉੱਥੇ ਹੀ ਐਸ.ਸੀ.ਵਿੰਗ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਏਗਾ। ਇਸ ਦੌਰਾਨ ਸ਼ਮਸ਼ੇਰ ਸਿੰਘ ਅੰਨੀਆਂ ਜ਼ਿਲ੍ਹਾ ਮੀਤ ਪ੍ਰਧਾਨ ਐਸ. ਸੀ .ਵਿੰਗ, ਗੁਰਜੰਟ ਸਿੰਘ ਪਹੇੜੀ ਮੁੱਖ ਬੁਲਾਰਾ, ਬਲਵੀਰ ਸਿੰਘ ਰਾਈਏਵਾਲ, ਗੁਰਮੀਤ ਸਿੰਘ ਸਮਸ਼ਪੁਰ, ਗੁਰਦੇਵ ਸਿੰਘ ਖੁੰਮਣਾ, ਰਾਮ ਸਿੰਘ ਘੁਟੀਂਡ, ਕਸ਼ਮੀਰਾ ਸਿੰਘ ਧਰਮਗੜ੍ਹ ਤੇ ਬੂਟਾ ਸਿੰਘ ਲੱਖਾ ਸਿੰਘ ਵਾਲਾ ਸਾਰੇ ਬਲਾਕ ਮੀਤ ਪ੍ਰਧਾਨ, ਹਰਦੀਪ ਸਿੰਘ ਰੰਘੇੜੀ, ਅਮਰੀਕ ਸਿੰਘ ਦੀਵਾ, ਕੁਲਦੀਪ ਸਿੰਘ, ਤਰਸੇਮ ਸਿੰਘ ਕਪੂਰਗੜ੍ਹ, ਜਸਵਿੰਦਰ ਸਿੰਘ ਖਨਿਆਣ ਤੇ ਅਮਰੀਕ ਸਿੰਘ ਲਾਡਪੁਰ ਸਾਰੇ ਜਨਰਲ ਸਕੱਤਰ, ਗੁਰਦੀਪ ਸਿੰਘ ਤੰਦਾਬੱਧਾ, ਗੁਰਪ੍ਰੀਤ ਸਿੰਘ ਸਲਾਣਾ, ਅਕਾਸ਼ਦੀਪ ਸਿੰਘ ਮਾਲੋਵਾਲ ਤੇ ਡਾ. ਗਗਨਦੀਪ ਸਿੰਘ ਗੁਰਧਨਪੁਰ ਸਾਰੇ ਸਕੱਤਰ, ਜਦਕਿ ਗੁਰਦਰਸ਼ਨ ਸਿੰਘ ਮਹਿਮੂਦਪੁਰ ਤੇ ਹਰਪਾਲ ਸਿੰਘ ਕਾਲਾ ਮੁੱਖ ਬੁਲਾਰੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਵਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਮਿਲਿਆ ਮਾਣ ਸਨਮਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹਲਕੇ ਅੰਦਰ ਗਤੀਵਿਧੀਆਂ ਤੇਜ਼ ਕਰਕੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਹੱਕ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਸਮਾਗਮ ਦੌਰਾਨ ਜਗਤਾਰ ਸਿੰਘ ਤੰਗਰਾਲਾ, ਚਰਨ ਸਿੰਘ, ਗੁਰਜੰਟ ਸਿੰਘ, ਅੰਮ੍ਰਿਤ ਸਿੰਘ ਪਹੇੜੀ, ਸੁੱਖਾ ਸਿੰਘ ਖੁੰਮਣਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਮੂਲ ਮੰਤਰ, ਜਪੁਜੀ ਸਾਹਿਬ... ਅਗਲੀ ਖ਼ਬਰ ਅਕਾਲ ਅਕੈਡਮੀ ਮਾਧੋਪੁਰ ਦੀਆਂ ਵਾਲੀਬਾਲ ਟੀਮਾਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਪਹਿਲਾ ਸਥਾਨ ਕੀਤਾ ਹਾਸਿਲ
Ad Position 24
No active advertisement