02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਹਲਕਾ ਇੰਚਾਰਜ ਜਥੇਦਾਰ ਲਾਲਕਾ ਨੇ ਯੂਥ ਅਕਾਲੀ ਦਲ (ਬ) ਦੇ ਵਰਕਰਾਂ ਨੂੰ ਅਹੁਦੇ ਵੰਡੇ

Ad Position 21
No active advertisement
ਅਜੀਤ ਡੈਸਕ 01-08-2026
ਨਾਭਾ, 31 ਜੁਲਾਈ (ਜਗਨਾਰ ਸਿੰਘ ਦੁਲੱਦੀ)-ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ ਵਲੋਂ ਹਲਕੇ ਦੇ ਪਾਰਟੀ ਪ੍ਰਤੀ ਮਿਹਨਤੀ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਦੇ ਸਰਟੀਫਿਕੇਟ ਦਿੱਤੇ ਗਏ। ਉਪਰੰਤ ਗੱਲਬਾਤ ਕਰਦੇ ਹੋਏ ਜਥੇਦਾਰ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਅੱਜ ਪਾਰਟੀ ਹਾਈ ਕਮਾਨ ਦੀ ਸਲਾਹ ਅਨੁਸਾਰ ਉਨ੍ਹਾਂ ਵਲੋਂ ਉਨ੍ਹਾਂ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਪ੍ਰਤੀ ਮਿਹਨਤ ਨਾਲ ਕੰਮ ਕਰ ਰਹੇ ਸਨ।ਜਥੇਦਾਰ ਲਾਲਕਾ ਨੇ ਕਿਹਾ ਕਿ ਲੋਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਹੁਣੇ ਤੋਂ ਉਤਾਵਲੇ ਹਨ, ਕਿਉਂ ਜੋ ਜੇਕਰ ਪੰਜਾਬ ਦਾ ਵਿਕਾਸ ਹੋਇਆ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਸਮੇਂ ਹੀ ਹੋਇਆ ਹੈ। ਇਸ ਮੌਕੇ ਹਲਕਾ ਪ੍ਰਧਾਨ ਯੂਥ ਅਕਾਲੀ ਦਲ ਸੁਖਚੈਨ ਸਿੰਘ ਬਿਸ਼ਨਪੁਰਾ ਦੀ ਅਗਵਾਈ ਹੇਠ ਗੁਰਵਿੰਦਰ ਸਿੰਘ ਪ੍ਰਧਾਨ ਸਰਕਲ ਟੋਡਰਵਾਲ, ਕਰਨਪ੍ਰੀਤ ਸਿੰਘ ਪ੍ਰਧਾਨ ਸਰਕਲ ਮਲ੍ਹੇਵਾਲ, ਸੁਪਿੰਦਰ ਸਿੰਘ ਪ੍ਰਧਾਨ ਸਰਕਲ ਗਲਵੱਟੀ, ਗੁਰਸੇਵਕ ਸਿੰਘ ਪ੍ਰਧਾਨ ਸਰਕਲ ਛੀਟਾਵਾਲਾ, ਮਨਪ੍ਰੀਤ ਸਿੰਘ ਪ੍ਰਧਾਨ ਸਰਕਲ ਥੂਹੀ, ਹਰਵੀਰ ਸਿੰਘ ਪ੍ਰਧਾਨ ਸਰਕਲ ਰਾਮਗੜ੍ਹ ਅਤੇ ਗੁਰਵੀਰ ਸਿੰਘ ਪ੍ਰਧਾਨ ਸਰਕਲ ਮਾਂਗੇਵਾਲ ਆਦਿ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਮੋਹਨ ਸਿੰਘ ਸਰਕਲ ਪ੍ਰਧਾਨ ਕਕਰਾਲਾ, ਸੁਖਵਿੰਦਰ ਸਿੰਘ ਸਰਕਲ ਪ੍ਰਧਾਨ ਛੀਟਾਵਾਲਾ, ਕਰਮ ਸਿੰਘ ਸਰਕਲ ਪ੍ਰਧਾਨ ਮਾਂਗੇਵਾਲ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ ਟੋਡਰਵਾਲ, ਮੇਜਰ ਸਿੰਘ ਸਰਕਲ ਪ੍ਰਧਾਨ ਗਲਵੱਟੀ, ਕੁਲਦੀਪ ਸਿੰਘ ਅਗੇਤੀ, ਗੁਰਸੇਵਕ ਸਿੰਘ ਅਗੇਤੀ, ਚਮਕੌਰ ਸਿੰਘ ਟੋਡਰਵਾਲ, ਸਰਬਜੀਤ ਸਿੰਘ ਦੰਦਰਾਲਾ ਦੀਡਸਾ, ਗੁਰਵਿੰਦਰ ਸਿੰਘ ਕਾਲਸਨਾ, ਸੁਖਦੀਪ ਸਿੰਘ ਸਹੋਲੀ, ਨੰਬਰਦਾਰ ਦੇਵਰਾਜ ਦੁਲੱਦੀ ਤੇ ਮਨਦੀਪ ਸਿੰਘ ਤੁੰਗਾਂ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤ੍ਰਿਪੜੀ ਤੋਂ ਰਾਜਪੁਰਾ ਲਈ ਪੀ.ਆਰ.ਟੀ.ਸੀ. ਦੀ ਸਿੱਧੀ ਬੱਸ ਸੇਵਾ ਸ਼ੁਰੂ- ਚੇਅਰਮੈਨ ਹਰਪਾਲ ਜੁਨੇਜਾ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਸਮਾਣਾ ਦੇ ਆਮ ਇਜਲਾਸ ਵਲੋਂ ਬਾਰ ਦਾ ਸੰਵਿਧਾਨ ਪਾਸ
Ad Position 24
No active advertisement