ਨਸ਼ਿਆਂ ਦੇ ਖ਼ਾਤਮੇ ਲਈ ਰਾਜੂ ਖੰਨਾ ਵਲੋਂ ‘ਮਿਸ਼ਨ ਫ਼ਤਹਿ’ ਮੁਹਿੰਮ ਦੀ ਸ਼ੁਰੂਆਤ
ਅਮਲੋਹ, 1 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਦਫ਼ਤਰ ਅਮਲੋਹ ਵਿਖੇ ਨੌਜਵਾਨਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕੇ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ‘ਮਿਸ਼ਨ ਫ਼ਤਹਿ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮੁਹਿੰਮ ਦਾ ਅਧਿਕਾਰਤ ਪੋਸਟਰ ਵੀ ਜਾਰੀ ਕੀਤਾ।
ਅਮਲੋਹ, 1 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਦਫ਼ਤਰ ਅਮਲੋਹ ਵਿਖੇ ਨੌਜਵਾਨਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕੇ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ‘ਮਿਸ਼ਨ ਫ਼ਤਹਿ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮੁਹਿੰਮ ਦਾ ਅਧਿਕਾਰਤ ਪੋਸਟਰ ਵੀ ਜਾਰੀ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਨਸ਼ੇ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ ਅਤੇ ਕਈ ਨੌਜਵਾਨ ਇਸ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਵਰਕਰਾਂ ਨੂੰ ਪਿੰਡ ਪੱਧਰ ’ਤੇ ਕਮੇਟੀਆਂ ਬਣਾਉਣ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਖ਼ਾਤਮੇ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ। ਰਾਜੂ ਖੰਨਾ ਨੇ ਦੱਸਿਆ ਕਿ ‘ਮਿਸ਼ਨ ਫ਼ਤਹਿ’ ਤਹਿਤ ਉਹ ਖ਼ੁਦ ਪਾਰਟੀ ਵਰਕਰਾਂ ਤੇ ਨੌਜਵਾਨਾਂ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਗੇ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਕਾਰਨ ਪੈਣ ਵਾਲੇ ਸਮਾਜਿਕ, ਆਰਥਿਕ ਤੇ ਸਿਹਤ ਸੰਬੰਧੀ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ, ਵਰਕਰਾਂ ਅਤੇ ਨੌਜਵਾਨਾਂ ਨੇ ਮੁਹਿੰਮ ਨੂੰ ਕਾਮਯਾਬ ਬਣਾਉਣ ਦਾ ਸੰਕਲਪ ਲਿਆ। ਮੀਟਿੰਗ ਵਿਚ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਕਮਲਜੀਤ ਸਿੰਘ ਗਿੱਲ, ਸੂਬਾ ਸੀਨੀਅਰ ਮੀਤ ਪ੍ਰਧਾਨ ਐਸ. ਓ. ਆਈ. ਗੁਰਕੀਰਤ ਸਿੰਘ ਸਲਾਣਾ, ਨਵਜੋਤ ਸਿੰਘ ਨਰੈਣਗੜ੍ਹ, ਸਰਕਲ ਪ੍ਰਧਾਨ ਅਮਨਦੀਪ ਸਿੰਘ ਭੱਦਲਥੂਹਾ, ਕੁਲਵਿੰਦਰ ਸਿੰਘ ਰੈਹਿਲ, ਗੁਰਪ੍ਰੀਤ ਸਿੰਘ ਚਹਿਲਾਂ, ਹਰਮਨਵੀਰ ਸਿੰਘ ਹੈਬਤਪੁਰ, ਜਸਦੇਵ ਸਿੰਘ ਜੱਸਾ, ਵਿਪਨ ਕੁਮਾਰ, ਗੁਰਵਿੰਦਰ ਸਿੰਘ ਭੱਦਲਥੂਹਾ, ਪ੍ਰਭਜੋਤ ਸਿੰਘ ਭਗਵਾਨਪੁਰਾ, ਗੁਰਦੀਪ ਸਿੰਘ ਮਰਾਰੜੂ, ਗੁਰਪ੍ਰੀਤ ਸਿੰਘ ਭਗਵਾਨਪੁਰਾ, ਇੰਦਰਜੀਤ ਸਿੰਘ ਬਡਾਲੀ, ਗਦੱਰਬ ਸਿੰਘ ਮਰਾਰੜੂ, ਕਰਮਜੀਤ ਸਿੰਘ ਮਿੱਠੂ, ਪਲਵਿੰਦਰ ਸਿੰਘ ਸੌਂਟੀ, ਲਾਡੀ ਬੜੈਚਾਂ, ਗੁਰਦੀਪ ਸਿੰਘ ਬੱਬੀ ਪ੍ਰਧਾਨ, ਪਰਮਜੀਤ ਸਿੰਘ ਹਰੀਪੁਰ, ਹਰਿੰਦਰ ਸਿੰਘ ਭਗਵਾਨਪੁਰਾ, ਜਗਵੀਰ ਸਿੰਘ ਘੁੱਲੂਮਾਜਰਾ, ਬਿੱਲੂ ਰਾਮ ਮੁੱਢੜੀਆਂ, ਲੱਖੀ ਨੂਰਪੁਰਾ, ਪ੍ਰਵਾਜ਼ ਸਿੰਘ ਰਾਈਏਵਾਲ, ਨਵਜੋਤ ਸਿੰਘ ਚਹਿਲਾਂ, ਪ੍ਰਦੀਪ ਸਿੰਘ, ਅਰਸਿਤ ਚਹਿਲਾਂ, ਜਸ਼ਨ ਸਿੰਘ ਜਲਾਲਪੁਰ, ਹਰਦੀਪ ਸਿੰਘ ਮਰਾਰੜੂ, ਹਰਮੋਲਕ ਸਿੰਘ, ਹਰਪਾਲ ਸਿੰਘ ਭਗਵਾਨਪੁਰਾ ਤੇ ਹਲਕੇ ਦੇ ਨੌਜਵਾਨ ਹਾਜ਼ਰ ਸਨ।