02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਡੀ. ਐਨ. ਟੀ. ਟਾਸਕ ਫੋਰਸ ਨੇ ਵਿਸਾਖੀ ਰਾਮ ਤਲਾਣੀਆਂ ਨੂੰ ਚੇਅਰਮੈਨ ਲਗਾਇਆ

ਫ਼ਤਹਿਗੜ੍ਹ ਸਾਹਿਬ, 1 ਅਗਸਤ (ਬਲਜਿੰਦਰ ਸਿੰਘ)-ਡੀ. ਐਨ.

Ad Position 21
No active advertisement
ਅਜੀਤ ਡੈਸਕ 02-08-2026
ਫ਼ਤਹਿਗੜ੍ਹ ਸਾਹਿਬ, 1 ਅਗਸਤ (ਬਲਜਿੰਦਰ ਸਿੰਘ)-ਡੀ. ਐਨ. ਟੀ. ਟਾਸਕ ਫੋਰਸ (ਵਿਮੁਕਤ ਜਾਤੀਆਂ) ਦੀ ਇਕ ਵਿਸ਼ੇਸ਼ ਮੀਟਿੰਗ ਕਰਤਾਰ ਕੰਪਲੈਕਸ, ਫ਼ਤਹਿਗੜ੍ਹ ਸਾਹਿਬ ਵਿਖੇ ਸੂਬਾ ਪ੍ਰਧਾਨ ਐਸ. ਪੀ. ਲੁਬਾਣਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਵਿਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੌਰਾਨ ਸੰਗਠਨ ਦੇ ਵਿਸਥਾਰ ਨੂੰ ਲੈ ਕੇ ਅਹਿਮ ਫ਼ੈਸਲੇ ਲਏ ਗਏ। ਇਸ ਮੌਕੇ ਵਿਸਾਖੀ ਰਾਮ ਤਲਾਣੀਆਂ ਨੂੰ ਡੀ. ਐਨ. ਟੀ. ਟਾਸਕ ਫੋਰਸ ਵਲੋਂ ਜ਼ਿਲ੍ਹੇ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਨਾਲ ਹੀ ਉਨ੍ਹਾਂ ਨੂੰ ਸੰਗਠਨ ਦੇ ਹੋਰ ਅਹੁਦੇਦਾਰਾਂ ਤੇ ਆਗੂਆਂ ਦੀ ਨਿਯੁਕਤੀ ਕਰਨ ਦੇ ਅਧਿਕਾਰ ਵੀ ਸੌਂਪੇ ਗਏ, ਤਾਂ ਜੋ ਪਿੰਡਾਂ ਤੇ ਸ਼ਹਿਰੀ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਐਸ. ਪੀ. ਲੁਬਾਣਾ ਨੇ ਕਿਹਾ ਕਿ ਡੀ. ਐਨ. ਟੀ. ਟਾਸਕ ਫੋਰਸ ਦਾ ਮੁੱਖ ਉਦੇਸ਼ ਉਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਮੁੜ ਕਾਂਗਰਸ ਨਾਲ ਜੋੜਨਾ ਹੈ, ਜੋ ਪਹਿਲਾਂ ਕਾਂਗਰਸ ਦੇ ਸਮਰਪਿਤ ਸਿਪਾਹੀ ਰਹੇ ਹਨ ਪਰ ਸਮੇਂ ਅਤੇ ਹਾਲਤਾਂ ਕਾਰਨ ਹੋਰ ਸਿਆਸੀ ਪਾਰਟੀਆਂ ਨਾਲ ਜੁੜ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਜਾ ਰਹੇ ਸਕਾਰਾਤਮਿਕ ਉਪਰਾਲਿਆਂ ਸਦਕਾ ਹੁਣ ਅਜਿਹੇ ਵਰਕਰਾਂ ਨੂੰ ਦੁਬਾਰਾ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ ਤੇ ਆਉਣ ਵਾਲੇ ਸਮੇਂ ਵਿਚ ਸੰਗਠਨ ਪਹਿਲਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ। ਨਵ-ਨਿਯੁਕਤ ਚੇਅਰਮੈਨ ਵਿਸਾਖੀ ਰਾਮ ਤਲਾਣੀਆਂ ਨੇ ਪਾਰਟੀ ਹਾਈਕਮਾਨ ਤੇ ਡੀ. ਐਨ. ਟੀ. ਟਾਸਕ ਫੋਰਸ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਹੇਠਲੇ ਪੱਧਰ ਤੱਕ ਸੰਗਠਨ ਦਾ ਵਿਸਥਾਰ ਕਰਦੇ ਹੋਏ ਵੱਧ ਤੋਂ ਵੱਧ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਲਈ ਮੁਹਿੰਮ ਚਲਾਉਣਗੇ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਤੇ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ, ਬਲਾਕ ਪ੍ਰਧਾਨ ਗੁਰਮੁਖ ਸਿੰਘ ਪੰਡਰਾਲੀ, ਬਹਾਦਰ ਸਿੰਘ ਰੰਧਾਵਾ ਸਾਨੀਪੁਰ, ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ, ਸਾਬਕਾ ਕੌਂਸਲਰ ਪਵਨ ਕਾਲੜਾ, ਸਟੇਟ ਚੇਅਰਮੈਨ ਲੱਖਾ ਰਾਮ ਲਾਲਕਾ, ਸੁਰਜੀਤ ਸਿੰਘ ਮੰਗਾ, ਵਰਕਿੰਗ ਚੇਅਰਮੈਨ ਗੁਰਮੀਤ ਸਿੰਘ ਚੌਹਾਨ, ਜਨਰਲ ਸਕੱਤਰ ਸਤਪਾਲ ਸਿੰਘ ਬਨੂੜ, ਵਾਈਸ ਚੇਅਰਮੈਨ ਸੀਮਾ ਰਾਣੀ, ਮਲਕ ਚੰਦ ਲਾਲਕਾ, ਰਾਜ ਕੁਮਾਰ ਲੁਧਿਆਣਾ, ਸੁਖਦੇਵ ਸਿੰਘ, ਪਵਨ ਕੁਮਾਰ, ਅਜੈ ਕੁਮਾਰ, ਰਵੀ ਕੁਮਾਰ, ਮੋਹਨ ਲਾਲਕਾ, ਵੇਦ ਪ੍ਰਕਾਸ਼, ਵਿੱਕੀ ਕੁਮਾਰ, ਰਿੰਪੀ ਕੁਮਾਰ, ਈਸ਼ਵਰ ਦਾਸ, ਮੰਗਤ ਰਾਮ, ਪ੍ਰਿਤਪਾਲ, ਸਤਪਾਲ ਸਮੇਤ ਵੱਡੀ ਗਿਣਤੀ ’ਚ ਵਰਕਰ ਅਤੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨ ਆਨੰਦ ਪਨੇਸਰ ‘ਮਲਟੀਪਲ ਬੈੱਸਟ ਸੈਕਟਰੀ ਐਵਾਰਡ’ ਨਾਲ ਸਨਮਾਨਿਤ ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਦੀਆਂ ਖਿਡਾਰਨਾਂ ਨੇ ਜ਼ੋਨਲ ਮੁਕਾਬਲਿਆ ’ਚ ਜਿੱਤ ਕੀਤੀ ਹਾਸਿਲ
Ad Position 24
No active advertisement