ਲਾਇਨ ਆਨੰਦ ਪਨੇਸਰ ‘ਮਲਟੀਪਲ ਬੈੱਸਟ ਸੈਕਟਰੀ ਐਵਾਰਡ’ ਨਾਲ ਸਨਮਾਨਿਤ
ਮੰਡੀ ਗੋਬਿੰਦਗੜ੍ਹ, 1 ਅਗਸਤ (ਰਾਜੇਸ਼ ਸ਼ਰਮਾ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਦੇ ਪ੍ਰਧਾਨ ਲਾਇਨ ਆਨੰਦ ਪਨੇਸਰ ਨੂੰ ਲਾਇਨਜ਼ ਕਲੱਬ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੇ ਸਨਮਾਨ ਵਜੋਂ ‘ਮਲਟੀਪਲ ਬੈਸਟ ਸੈਕਟਰੀ ਐਵਾਰਡ’ ਨਾਲ ਨਿਵਾਜਿਆ। ਇਹ ਸਨਮਾਨ ਹਾਲ ਹੀ ਵਿਚ ਲਖਨਊ ਵਿਖੇ ਹੋਈ 53ਵੀਂ ਮਲਟੀਪਲ ਡਿਸਟ੍ਰਿਕਟ ਕਨਵੈੱਨਸ਼ਨ ਦੇ ਆਧਾਰ ’ਤੇ ਮਲਟੀਪਲ ਕੌਂਸਲ ਚੇਅਰਪਰਸਨ ਲਾਇਨ ਰਵਿੰਦਰ ਸਾਗਰ ਦੀ ਅਗਵਾਈ ਹੇਠ ਚੁਣਿਆ, ਜਦਕਿ ਐਵਾਰਡ ਲੁਧਿਆਣਾ ਦੇ ਨਿਰਵਾਣਾ ਕਲੱਬ ਵਿਚ ਕਰਵਾਏ ਡਿਸਟ੍ਰਿਕਟ ਐਵਾਰਡ ਸਮਾਰੋਹ ਦੌਰਾਨ ਭੇਟ ਕੀਤਾ।
ਲ
ਲਾਇਨ ਆਨੰਦ ਪਨੇਸਰ ‘ਮਲਟੀਪਲ ਬੈਸਟ ਸੈਕਟਰੀ ਐਵਾਰਡ’ ਨਾਲ ਸਨਮਾਨਿਤ ਕਰਦੇ ਹੋਏ ਕਲੱਬ ਦੇ ਸੀਨੀਅਰ ਆਗੂ। ਅਜੀਤ ਤਸਵੀਰ
02-08-2026
ਮੰਡੀ ਗੋਬਿੰਦਗੜ੍ਹ, 1 ਅਗਸਤ (ਰਾਜੇਸ਼ ਸ਼ਰਮਾ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਦੇ ਪ੍ਰਧਾਨ ਲਾਇਨ ਆਨੰਦ ਪਨੇਸਰ ਨੂੰ ਲਾਇਨਜ਼ ਕਲੱਬ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੇ ਸਨਮਾਨ ਵਜੋਂ ‘ਮਲਟੀਪਲ ਬੈਸਟ ਸੈਕਟਰੀ ਐਵਾਰਡ’ ਨਾਲ ਨਿਵਾਜਿਆ। ਇਹ ਸਨਮਾਨ ਹਾਲ ਹੀ ਵਿਚ ਲਖਨਊ ਵਿਖੇ ਹੋਈ 53ਵੀਂ ਮਲਟੀਪਲ ਡਿਸਟ੍ਰਿਕਟ ਕਨਵੈੱਨਸ਼ਨ ਦੇ ਆਧਾਰ ’ਤੇ ਮਲਟੀਪਲ ਕੌਂਸਲ ਚੇਅਰਪਰਸਨ ਲਾਇਨ ਰਵਿੰਦਰ ਸਾਗਰ ਦੀ ਅਗਵਾਈ ਹੇਠ ਚੁਣਿਆ, ਜਦਕਿ ਐਵਾਰਡ ਲੁਧਿਆਣਾ ਦੇ ਨਿਰਵਾਣਾ ਕਲੱਬ ਵਿਚ ਕਰਵਾਏ ਡਿਸਟ੍ਰਿਕਟ ਐਵਾਰਡ ਸਮਾਰੋਹ ਦੌਰਾਨ ਭੇਟ ਕੀਤਾ। ਸਮਾਰੋਹ ਵਿਚ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਦੇ ਮੈਂਬਰਾਂ ਨੇ ਪਾਸਟ ਜਿਲ੍ਹਾ ਗਵਰਨਰ ਡਾ. ਮਨਮੋਹਨ ਕੌਸ਼ਲ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਗਵਰਨਰ (2025-26) ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਕੀਤੀ, ਜਦਕਿ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਪੀ. ਐੱਮ. ਜੇ. ਐੱਫ. ਲਾਇਨ ਜਤਿੰਦਰ ਚੌਹਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਮੌਕੇ ਡਾ. ਮਨਮੋਹਨ ਕੌਸ਼ਲ ਨੇ ਕਿਹਾ ਕਿ ਅਨੰਦ ਪਨੇਸਰ ਨੇ ਕਲੱਬ ਵਿਚ ਸੰਭਾਲੀ ਹਰ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ। ਪਿਛਲੇ ਸਾਲ ਸੈਕਟਰੀ ਵਜੋਂ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਨੇ ਜ਼ਿਲ੍ਹੇ ਵਲੋਂ ਦਿੱਤੇ ਗਏ ਹਰ ਪ੍ਰਾਜੈਕਟ ਅਤੇ ਮੁਕਾਬਲੇ ਨੂੰ ਸਫਲਤਾਪੂਰਵਕ ਪੂਰਾ ਕੀਤਾ। ਐਲ. ਸੀ. ਆਈ. ਐੱਫ., ਐੱਮ. ਐੱਮ. ਏ. ਅਤੇ ਹੋਰ ਸਾਰੇ ਪ੍ਰਾਜੈਕਟਾਂ ਦੀ ਸਮੇਂ ਸਿਰ ਅਤੇ ਸਹੀ ਰਿਪੋਰਟਿੰਗ ਕਰਕੇ ਉਨ੍ਹਾਂ ਨੇ ਡਿਸਟ੍ਰਿਕਟ ਪੱਧਰ ’ਤੇ ਵਿਸ਼ੇਸ਼ ਪਛਾਣ ਬਣਾਈ, ਜਿਸ ਦੀ ਹਰ ਕੈਟਾਗਰੀ ਇੰਚਾਰਜ ਨੇ ਆਪਣੀਆਂ ਰਿਪੋਰਟਾਂ ਵਿਚ ਭਰਪੂਰ ਸ਼ਲਾਘਾ ਕੀਤੀ। ਉਥੇ ਹੀ ਆਗੂਆਂ ਨੇ ਲਾਇਨ ਆਨੰਦ ਪਨੇਸਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਅਤੇ ਹਰ ਸੇਵਾ ਪ੍ਰਾਜੈਕਟ ਨੂੰ ਸਫਲ ਬਣਾਉਣ ਦੇ ਨਾਲ-ਨਾਲ ਉਸ ਦੀ ਪ੍ਰਭਾਵਸ਼ਾਲੀ ਰਿਪੋਰਟਿੰਗ ਕਰਕੇ ਕਲੱਬ ਦਾ ਮਾਣ ਵਧਾਇਆ ਹੈ। ਐਵਾਰਡ ਪ੍ਰਾਪਤ ਕਰਨ ਉਪਰੰਤ ਪਨੇਸਰ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਕਲੱਬ ਦੀ ਪੂਰੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਕਲੱਬ ਦੇ ਜਰੀਏ ਸਮਾਜ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਅਭਿਨਵ ਸਿੰਘ, ਅਜੈ ਗੋਇਲ, ਨਰੇਸ਼ ਗੋਇਲ, ਸ਼ਸ਼ੀ ਕੁਮਾਰ ਰਾਣਾ, ਨਿਰਮਲ ਵਰਮਾ, ਅਨਿਲ ਅਗਰਵਾਲ, ਰਾਮ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।