10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਡੀ. ਬੀ. ਯੂ. ਵਲੋਂ ‘ਏਕ ਭਾਰਤ-ਸੇ੍ਸ਼ਠ ਭਾਰਤ’ ਦੀ ਭਾਵਨਾ ਨੂੰ ਸਿੱਖਿਆ, ਵਿਗਿਆਨ ਤੇ ਰਾਸ਼ਟਰੀ ਏਕਤਾ ਰਾਹੀਂ ਕੀਤਾ ਸਾਕਾਰ

ਅਮਲੋਹ, 10 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਵਲੋਂ ‘ਏਕ ਭਾਰਤ-ਸੇ੍ਸ਼ਠ ਭਾਰਤ’ ਦੀ ਭਾਵਨਾ ਨੂੰ ਸਿੱਖਿਆ ਤਮਕ, ਸਭਿਆਚਾਰਕ ਤੇ ਵਿਗਿਆਨਕ ਪਹਿਲਕਦਮੀਆਂ ਰਾਹੀਂ ਸਾਕਾਰ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਇਹ ਸਮਾਗਮ ਡੀ.

Ad Position 21
No active advertisement
ਅਜੀਤ ਡੈਸਕ 11-08-2026
ਅਮਲੋਹ, 10 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਵਲੋਂ ‘ਏਕ ਭਾਰਤ-ਸੇ੍ਸ਼ਠ ਭਾਰਤ’ ਦੀ ਭਾਵਨਾ ਨੂੰ ਸਿੱਖਿਆ ਤਮਕ, ਸਭਿਆਚਾਰਕ ਤੇ ਵਿਗਿਆਨਕ ਪਹਿਲਕਦਮੀਆਂ ਰਾਹੀਂ ਸਾਕਾਰ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਇਹ ਸਮਾਗਮ ਡੀ. ਬੀ. ਯੂ. ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੀ ਅਗਵਾਈ ਹੇਠ ਨਵ ਚੇਤਨਾ ਸਵੈਮਾਨ ਚੈਰੀਟੇਬਲ ਫਾਊਂਡੇਸ਼ਨ, ਕਾਲਿਕਾ ਬ੍ਰੇਨ ਸਾਇੰਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ। ਇਹ ਸਮਾਗਮ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਤੇ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਨੂੰ ਸਮਰਪਿਤ ਸੀ। ਇਸ ਦੌਰਾਨ ਰਾਸ਼ਟਰੀ ਏਕਤਾ, ਸੱਭਿਆਚਾਰਕ ਏਕੀਕਰਨ, ਸਿੱਖਿਆ ਤਮਕ ਉੱਤਮਤਾ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਦੇ ਸੰਦੇਸ਼ ਨੂੰ ਉਜਾਗਰ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਸਾਬਕਾ ਪੁਲਿਸ ਮਹਾਂ ਨਿਰਦੇਸ਼ਕ, ਹਰਿਆਣਾ ਆਰ. ਸੀ. ਮਿਸ਼ਰਾ, ਵਿਸ਼ੇਸ਼ ਸਨਮਾਨਿਤ ਮਹਿਮਾਨ ਕਰਨਲ ਜੈਬੰਸ ਸਿੰਘ (ਸੇਵਾਮੁਕਤ), ਡਾ. ਹਰਬੰਸ ਲਾਲ ਸਾਬਕਾ ਮੰਤਰੀ, ਰਾਜਨੀਤਿਕ ਵਿਸ਼ਲੇਸ਼ਕ ਦਿਨੇਸ਼ ਦੀਕਸ਼ਿਤ ਤੇ ਐਨ. ਐਸ. ਸੀ. ਫਾਊਂਡੇਸ਼ਨ ਦੇ ਸੰਸਥਾਪਕ ਡਾ. ਸੁਨੀਲ ਰਾਜਪੂਤ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ, ਸਿੱਖਿਆ-ਵਿਦਵਾਨਾਂ, ਪੇਸ਼ੇਵਰਾਂ ਤੇ ਭਾਈਚਾਰਕ ਆਗੂਆਂ ਨੇ ਭਾਗ ਲਿਆ। ਸਮਾਗਮ ਦਾ ਮੁੱਖ ਆਕਰਸ਼ਣ ਸਿੱਖਿਆ, ਨਵਾਚਾਰ, ਸਮਾਜਿਕ ਭਲਾਈ, ਭਾਈਚਾਰਕ ਵਿਕਾਸ ਤੇ ਰਾਸ਼ਟਰ-ਨਿਰਮਾਣ ਵਿਚ ਯੋਗਦਾਨ ਪਾਉਣ ਵਾਲੇ ਡੀ. ਬੀ. ਯੂ ਦੇ ਅਧਿਆਪਕਾਂ ਤੇ ਹੋਰ ਪ੍ਰਸਿੱਧ ਉਪਲਬਧੀ ਧਾਰਕਾਂ ਨੂੰ ਉੱਤਮਤਾ ਪੁਰਸਕਾਰ ਪ੍ਰਦਾਨ ਕਰਨਾ ਰਿਹਾ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਨੇ ਗਿਆਨ-ਅਧਾਰਿਤ, ਤਰੱਕੀਸ਼ੀਲ ਤੇ ਇਕਜੁੱਟ ਭਾਰਤ ਦੇ ਨਿਰਮਾਣ ਪ੍ਰਤੀ ਡੀ. ਬੀ. ਯੂ. ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਡਵੀਜ਼ਨ ਸਰਹਿੰਦ ਦੀ ਮੀਟਿੰਗ ਅਗਲੀ ਖ਼ਬਰ ਡੀ. ਸੀ. ਵਲੋਂ ਐਸ. ਆਈ. ਆਰ. ਦੌਰਾਨ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ 23 ਬੀ. ਐਲ. ਓਜ਼ ਤੇ ਸੁਪਰਵਾਈਜ਼ਰਾਂ ਦਾ ਸਨਮਾਨ
Ad Position 24