ਭਾਰਤੀ ਜਨਤਾ ਪਾਰਟੀ ਨੇ ਸਰਹਿੰਦ ਵਿਚ ਕੱਢੀ ਤਿਰੰਗਾ ਯਾਤਰਾ
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਪੂਰੇ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਭੱਟੀ ਫਾਰਮ ਸਰਹਿੰਦ ਤੋਂ ਸ਼ੁਰੂ ਹੋ ਕੇ ਹੁਮਾਯੂਪੁਰ ਤੋਂ ਜੀ.
ਭ
ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕੱਢੀ ਤਿਰੰਗਾ ਯਾਤਰਾ ਵਿਚ ਸ਼ਾਮਿਲ ਅਹੁਦੇਦਾਰ ਤੇ ਪਾਰਟੀ ਵਰਕਰ। ਤਸਵੀਰ: ਕਰਨ
14-08-2026
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਪੂਰੇ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਭੱਟੀ ਫਾਰਮ ਸਰਹਿੰਦ ਤੋਂ ਸ਼ੁਰੂ ਹੋ ਕੇ ਹੁਮਾਯੂਪੁਰ ਤੋਂ ਜੀ. ਟੀ. ਰੋਡ ਨਵੇਂ ਬੱਸ ਸਟੈਂਡ ਹੁੰਦੇ ਹੋਏ ਵਾਪਸ ਰੋਪੜ ਬੱਸ ਸਟੈਂਡ, ਬੀ. ਡੀ. ਪੀ. ਓ. ਦਫ਼ਤਰ ਵੱਲ ਹੁੰਦੇ ਹੋਏ ਸਰਹਿੰਦ ਮੰਡੀ ਵਿਚ ਪਹੁੰਚ ਕੇ ਸਮਾਪਤ ਹੋਈ। ਜਿਸ ਦੌਰਾਨ 50 ਮੋਟਰਸਾਈਕਲਾਂ ਤੇ ਵੱਡੀ ਗਿਣਤੀ ਵਿਚ ਕਾਰਾਂ ਤੇ ਹੋਰ ਵਾਹਨਾਂ ਰਾਹੀਂ ਪਾਰਟੀ ਵਰਕਰ ਤਿਰੰਗਾ ਯਾਤਰਾ ਵਿਚ ਸ਼ਾਮਿਲ ਸਨ। ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਅਜਾਇਬ ਸਿੰਘ ਜਖਵਾਲੀ, ਹਰੀਸ਼ ਅਗਰਵਾਲ, ਰਸ਼ਪਿੰਦਰ ਸਿੰਘ ਢਿੱਲੋਂ, ਤਰਲੋਚਨ ਸਿੰਘ ਲਾਲੀ, ਗੁਰਬਖਸ਼ ਸਿੰਘ ਬਖਸ਼ੀ, ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ ਸਹੋਤਾ, ਕਮਲਜੀਤ ਸਿੰਘ ਸਾਨੀਪੁਰ, ਸੰਦੀਪ ਗਾਬਾ, ਪਰਵਿੰਦਰ ਸਿੰਘ ਦਿਓਲ, ਜਸਪਾਲ ਸਿੰਘ ਅਨਾਇਤਪੁਰਾ, ਸ਼ਾਮ ਸੁੰਦਰ ਭਾਰਦਵਾਜ, ਵਰਿੰਦਰ ਟਕਿਆਰ, ਜਸਵਿੰਦਰ ਸਿੰਘ ਬਰਾਸ, ਹਰਚਰਨ ਸਿੰਘ ਬਧੌਛੀ, ਸੰਜੀਵ ਕੁਮਾਰ ਦੀਪੂ, ਦਵਿੰਦਰ ਕੁਮਾਰ ਭੱਟ, ਕੁਲਦੀਪ ਸਿੰਘ ਕਾਲਾ, ਕੁਲਵੰਤ ਸਿੰਘ ਸੱਦੋਮਾਜਰਾ, ਰਣਧੀਰ ਸਿੰਘ ਬਲਾੜੀ, ਦਿਲਬਾਗ ਸਿੰਘ ਹੁਸੈਨਪੁਰਾ, ਸੁਖਦੇਵ ਸਿੰਘ ਰਿਊਣਾ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਜਗੀਸਰ ਸਿੰਘ ਰੁੜਕੀ, ਗੁਰਮੁਖ ਸਿੰਘ, ਜਸਪਾਲ ਸਿੰਘ, ਰਜਿੰਦਰ ਸਿੰਘ ਸੋਢੀ, ਜੋਗਾ ਸਿੰਘ ਸ਼ਹਿਜ਼ਾਦਪੁਰ, ਰਜਿੰਦਰ ਕੁਮਾਰ ਗੋਗੀ, ਧਰਮਪਾਲ ਸਹੋਤਾ, ਰਜੀਵ ਜੋਨੀ, ਕੁਲਦੀਪ ਸਿੰਘ ਰੋਮੀ, ਜਸਵੀਰ ਸਿੰਘ ਬਾੜਾ, ਰਣਜੀਤ ਸਿੰਘ ਚੌਰਵਾਲਾ, ਭਗਵੰਤ ਸਿੰਘ ਹੈਪੀ ਖਰੌੜਾ, ਮੋਹਿਤ ਸ਼ਰਮਾ, ਬਲਦੀਪ ਸਿੰਘ ਬੱਬੂ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਸ਼ਾਮਿਲ ਸਨ।