ਰੋਟਰੀ ਕਲੱਬ ਸਰਹਿੰਦ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਮਨਾਇਆ
ਫ਼ਤਹਿਗੜ੍ਹ ਸਾਹਿਬ, 18 ਅਗਸਤ (ਬਲਜਿੰਦਰ ਸਿੰਘ)-ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਸੁਰੇਸ਼ ਭਾਰਦਵਾਜ ਦੀ ਅਗਵਾਈ ਹੇਠ ਤੀਜ ਦੇ ਤਿਉਹਾਰ ਮੌਕੇ ਮਹਿਲਾਵਾਂ ਲਈ ਸਾਉਣ ਦੇ ਰੰਗ ਤਹਿਤ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਮੀਨਾਕਸ਼ੀ ਡੀ.
ਫ਼ਤਹਿਗੜ੍ਹ ਸਾਹਿਬ, 18 ਅਗਸਤ (ਬਲਜਿੰਦਰ ਸਿੰਘ)-ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਸੁਰੇਸ਼ ਭਾਰਦਵਾਜ ਦੀ ਅਗਵਾਈ ਹੇਠ ਤੀਜ ਦੇ ਤਿਉਹਾਰ ਮੌਕੇ ਮਹਿਲਾਵਾਂ ਲਈ ਸਾਉਣ ਦੇ ਰੰਗ ਤਹਿਤ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਮੀਨਾਕਸ਼ੀ ਡੀ.ਐਫ.ਐਸ.ਸੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਪਿੰਦਰ ਕੌਰ ਈ.ਟੀ.ਓ ਫ਼ਤਹਿਗੜ੍ਹ ਸਾਹਿਬ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਿਖਾ ਸ਼ਰਮਾ, ਮੋਨਿਕਾ ਸ਼ਰਮਾ ਤੇ ਅਰਚਨਾ ਭਾਰਦਵਾਜ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਵਿਚ ਤੀਜ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਖ਼ੁਸ਼ੀਆਂ, ਰੰਗਾਂ, ਲੋਕ-ਗੀਤਾਂ, ਗਿੱਧੇ ਅਤੇ ਪੰਜਾਬੀ ਲੋਕ-ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਤੀਜ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਪੰਜਾਬੀ ਸਭਿਆਚਾਰ, ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਲੋਕ ਵਿਰਸੇ ਦੀ ਪਛਾਣ ਹੈ। ਅਜਿਹੇ ਤਿਉਹਾਰ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਅਮੀਰ ਸਭਿਆਚਾਰ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤੀਜ ਮੌਕੇ ਔਰਤਾਂ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਪ੍ਰੋਗਰਾਮ ਵਿਚ ਸ਼ਾਮਿਲ ਹੋਈਆਂ। ਸਮਾਗਮ ਦੌਰਾਨ ਪੰਜਾਬੀ ਲੋਕ-ਗੀਤਾਂ, ਬੋਲੀਆਂ ਅਤੇ ਗਿੱਧੇ ਰਾਹੀਂ ਪੰਜਾਬ ਦੀ ਅਮੀਰ ਲੋਕ ਵਿਰਾਸਤ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ’ਤੇ ਪੂਜਾ ਬਿਥਰ, ਸ਼ੋਬਨਾ ਮਲਹੋਤਰਾ, ਮਿਨਾਕਸ਼ੀ ਬਿੰਬਰਾ, ਸਨੇਹ ਸ਼ਰਮਾ, ਪਰਵੀਨ ਸ਼ਰਮਾ, ਕਿਰਨ ਬੈਕਟਰ, ਸੁਨੀਤਾ ਬੈਕਟਰ, ਨਿਰਮਲ ਗੁਪਤਾ, ਬਲਵੀਰ ਕੌਰ, ਰਜਨੀ ਸੂਦ, ਪ੍ਰਿੰਸੀ ਬੱਤਰਾ, ਨੀਰਜ ਵਰਮਾ, ਰਜਨੀ ਵਰਮਾ, ਸਰੀਤਾ ਧੀਮਾਨ, ਸਪਨਾ ਸਿੰਘੀ, ਸੱਤਿਆ ਗੁਪਤਾ, ਸ਼ੁਭਾਨੀ ਮੈਂਗੀ, ਸਲੋਨੀ ਮੈਂਗੀ, ਆਰਤੀ ਗੋਇਲ, ਨੀਲਮ ਬਿੰਬਰਾ, ਕੀਰਤੀ ਬਿੰਬਰਾ, ਰਸ਼ਮੀ ਬਿੰਬਰਾ, ਕਮਲ ਪੁਰੀ, ਡਾ. ਅਰਵਿੰਦ ਬਾਵਾ ਵੀ ਹਾਜ਼ਰ ਸਨ।