23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਕਰਾਲੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭਾਦਸੋਂ, 22 ਅਗਸਤ (ਗੁਰਬਖਸ ਸਿੰਘ ਵੜੈਚ)-ਪਿੰਡ ਸਕਰਾਲੀ ਵਿਖੇ ਸਰਪੰਚ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ। ਇਸ ਦੌਰਾਨ ਪਿੰਡ ਦੀਆਂ ਨਵ ਵਿਆਹੁਤਾ, ਕੁੜੀਆਂ, ਬਜ਼ੁਰਗ ਔਰਤਾਂ ਨੇ ਇੱਕਠੇ ਹੋ ਕੇ ਗਿੱਧਾ, ਬੋਲੀਆਂ, ਸਿਠਣੀਆਂ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।

Ad Position 21
No active advertisement
ਅਜੀਤ ਡੈਸਕ 23-08-2026
ਭਾਦਸੋਂ, 22 ਅਗਸਤ (ਗੁਰਬਖਸ ਸਿੰਘ ਵੜੈਚ)-ਪਿੰਡ ਸਕਰਾਲੀ ਵਿਖੇ ਸਰਪੰਚ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ। ਇਸ ਦੌਰਾਨ ਪਿੰਡ ਦੀਆਂ ਨਵ ਵਿਆਹੁਤਾ, ਕੁੜੀਆਂ, ਬਜ਼ੁਰਗ ਔਰਤਾਂ ਨੇ ਇੱਕਠੇ ਹੋ ਕੇ ਗਿੱਧਾ, ਬੋਲੀਆਂ, ਸਿਠਣੀਆਂ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਵਾਤਾਵਰਨ ਪ੍ਰੇਮੀ ਤੇ ਗੈਰੀ ਫਾਰਮ ਦੇ ਐਮ. ਡੀ. ਅਬਜਿੰਦਰ ਸਿੰਘ ਜੋਗੀ ਗਰੇਵਾਲ ਦੇ ਪਤਨੀ ਮਨਦੀਪ ਗਰੇਵਾਲ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸਾਡੀਆਂ ਪੁਰਾਤਨ ਵਿਰਸੇ ਨੂੰ ਯਾਦ ਕਰਵਾਉਣ ਵਾਲੇ ਮੌਕੇ ਸਾਨੂੰ ਵਿਸਾਰਨੇ ਨਹੀਂ ਚਾਹੀਦੇ ਅਤੇ ਸਾਨੂੰ ਹਮੇਸ਼ਾ ਇਸ ਤਰ੍ਹਾਂ ਦੇ ਸਭਿਆਚਾਰਕ ਸਮਾਗਮ ਕਰਵਾੳਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਅਮਰਜੀਤ ਸਿੰਘ ਲੱਖੀ, ਗੁਰਧਿਆਨ ਸਿੰਘ, ਹਰਦੀਪ ਸਿੰਘ ਘੁੱਲਾ ਸਮੇਤ ਪੰਚ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਸ਼ਲਾਘਾਯੋਗ ਉਪਰਾਲਾ-ਰੱਖੜਾ ਅਗਲੀ ਖ਼ਬਰ ਹਲਕਾ ਘਨੌਰ ’ਚ ਸੈਂਕੜੇ ਸਮਰਥਕ ਭਾਜਪਾ ’ਚ ਸ਼ਾਮਿਲ
Ad Position 24