23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਢੀਗੀਂ ਵਿਖੇ ਮਨਾਇਆ ਤੀਆ ਦਾ ਪਵਿੱਤਰ ਤਿਉਹਾਰ

ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਢੀਗੀਂ ਸਥਿਤ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਤੀਆਂ ਦਾ ਪਵਿੱਤਰ ਤਿਉਹਾਰ ਸ਼ਰਧਾ ਮਨਾਇਆ, ਜਿਸ ’ਚ ਪਿੰਡ ਦੀਆਂ ਵਿਆਹੀਆ, ਕਵਾਰੀਆਂ ਕੁੜੀਆਂ ਤੇ ਬੱਚੀਆਂ ਵਲੋਂ ਸ਼ਮੂਲੀਅਤ ਕਰਦਿਆ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆਂ, ਲੋਕ ਨਾਚ ਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਿਤ ਗਾਣੇ ਗਾ ਕੇ ਮਨੋਰੰਜਨ ਕੀਤਾ। ਪਿੰਡ ਦੀ ਪੰਚਾਇਤ ਵਲੋਂ ਆਈਆਂ ਕੁੜੀਆਂ ਨੂੰ ਮਿਠਾਈ ਤੇ ਇਕ-ਇਕ ਗਲਾਸ ਦੇ ਕੇ ਮਾਣ ਸਨਮਾਨ ਦਿੰਦਿਆਂ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 23-08-2026
ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਢੀਗੀਂ ਸਥਿਤ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਤੀਆਂ ਦਾ ਪਵਿੱਤਰ ਤਿਉਹਾਰ ਸ਼ਰਧਾ ਮਨਾਇਆ, ਜਿਸ ’ਚ ਪਿੰਡ ਦੀਆਂ ਵਿਆਹੀਆ, ਕਵਾਰੀਆਂ ਕੁੜੀਆਂ ਤੇ ਬੱਚੀਆਂ ਵਲੋਂ ਸ਼ਮੂਲੀਅਤ ਕਰਦਿਆ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆਂ, ਲੋਕ ਨਾਚ ਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਿਤ ਗਾਣੇ ਗਾ ਕੇ ਮਨੋਰੰਜਨ ਕੀਤਾ। ਪਿੰਡ ਦੀ ਪੰਚਾਇਤ ਵਲੋਂ ਆਈਆਂ ਕੁੜੀਆਂ ਨੂੰ ਮਿਠਾਈ ਤੇ ਇਕ-ਇਕ ਗਲਾਸ ਦੇ ਕੇ ਮਾਣ ਸਨਮਾਨ ਦਿੰਦਿਆਂ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਟੂ ਢਿੰਗੀ ਨੇ ਕਿਹਾ ਕਿ ਇਹ ਸਾਡਾ ਅਸਲੀ ਸੱਭਿਆਚਾਰਕ ਰੰਗ ਹੈ ਕਿਉਂ ਜੋ ਇਸ ਦਿਨ ਵੱਖ-ਵੱਖ ਪਿੰਡਾਂ ਵਿਚ ਵਿਆਹੀਆਂ ਹੋਈਆਂ ਕੁੜੀਆਂ ਮੁੜ ਪੇਕੇ ਘਰ ਆ ਕੇ ਇਕੱਠੀਆਂ ਹੁੰਦੀਆਂ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਟੂ ਢੀਗੀਂ, ਹੈਪੀ ਸਰਪੰਚ ਪਤਨੀ ਸੇ਼ਰ ਸਿੰਘ, ਲਾਲ ਚੰਦ ਪੰਚ, ਸੁਖਵਿੰਦਰ ਸਿੰਘ, ਪ੍ਰਵੀਨ ਕੌਰ ਪੰਚ, ਅਖਤਰੀ ਪੰਚ, ਹਰਭਜਨ ਸਿੰਗ ਨੰਬਰਦਾਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਜਰਨੈਲ ਕੌਰ ਪੰਚ, ਦਰਸ਼ਨ ਸਿੰਘ ਪੰਚ ਜਸਵੀਰ ਕੌਰ ਪੰਚ ਤੋਂ ਇਲਾਵਾ ਪਿੰਡ ਕੁੜੀਆਂ, ਬੱਚੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਤੀਆਂ ਦਾ ਅਨੰਦ ਮਾਣਿਆ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ ਸੰਧੂ ਨੇ ਕੀਤੀ ਆਵਾਜ਼ ਬੁਲੰਦ ਅਗਲੀ ਖ਼ਬਰ ਮਾਨ ਸਰਕਾਰ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਸ਼ਲਾਘਾਯੋਗ ਉਪਰਾਲਾ-ਰੱਖੜਾ
Ad Position 24