28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਬਾੜੀਏ ਨੂੰ ਕਤਲ ਕਰਨ ਵਾਲੇ ਪ੍ਰਵਾਸੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ

ਫ਼ਤਹਿਗੜ੍ਹ ਸਾਹਿਬ, 28 ਅਗਸਤ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਭਗੜਾਣਾ ਵਿਖੇ ਕਰੀਬ ਡੇਢ ਸਾਲ ਪਹਿਲਾਂ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ 40 ਸਾਲਾ ਪ੍ਰਵਾਸੀ ਕਬਾੜੀਏ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਪ੍ਰਵਾਸੀ ਨੂੰ ਫ਼ਤਹਿਗੜ੍ਹ ਸਾਹਿਬ ਦੀ ਇਕ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਪ੍ਰਾਪਤ ਵੇਰਵਿਆਂ ਅਨੁਸਾਰ 15 ਜਨਵਰੀ 2025 ਨੂੰ ਪਿੰਡ ਭਗੜਾਣਾ ਵਿਖੇ ਕਤਲ ਕੀਤੇ ਗਏ ਰਜਿੰਦਰ ਕੁਮਾਰ ਦੇ ਸੰਬੰਧ ਵਿਚ ਥਾਣਾ ਬਡਾਲੀ ਆਲਾ ਸਿੰਘ ਵਿਖੇ ਧਾਰਾ 103 ਬੀ.

Ad Position 21
No active advertisement
ਅਜੀਤ ਡੈਸਕ 29-08-2026
ਫ਼ਤਹਿਗੜ੍ਹ ਸਾਹਿਬ, 28 ਅਗਸਤ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਭਗੜਾਣਾ ਵਿਖੇ ਕਰੀਬ ਡੇਢ ਸਾਲ ਪਹਿਲਾਂ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ 40 ਸਾਲਾ ਪ੍ਰਵਾਸੀ ਕਬਾੜੀਏ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਪ੍ਰਵਾਸੀ ਨੂੰ ਫ਼ਤਹਿਗੜ੍ਹ ਸਾਹਿਬ ਦੀ ਇਕ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ। ਪ੍ਰਾਪਤ ਵੇਰਵਿਆਂ ਅਨੁਸਾਰ 15 ਜਨਵਰੀ 2025 ਨੂੰ ਪਿੰਡ ਭਗੜਾਣਾ ਵਿਖੇ ਕਤਲ ਕੀਤੇ ਗਏ ਰਜਿੰਦਰ ਕੁਮਾਰ ਦੇ ਸੰਬੰਧ ਵਿਚ ਥਾਣਾ ਬਡਾਲੀ ਆਲਾ ਸਿੰਘ ਵਿਖੇ ਧਾਰਾ 103 ਬੀ. ਐਨ. ਐਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਉਕਤ ਮੁਕਦੱਮੇੇ ਵਿਚ ਮ੍ਰਿਤਕ ਦੇ ਜਾਣਕਾਰ ਜੀਵਨ ਸ਼ਾਹ ਉਰਫ਼ ਸੁਲਤਾਨ ਮੂਲ ਵਾਸੀ ਪੱਛਮੀ ਬੰਗਾਲ ਹਾਲ ਵਾਸੀ ਪਿੰਡ ਭਗੜਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ਦੀ ਸ਼ਿਕਾਇਤਕਰਤਾ ਮ੍ਰਿਤਕ ਦੀ ਪਤਨੀ ਜ਼ਰੀਨਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਸੀ ਕਿ ਉਸ ਦਾ ਪਤੀ ਰਜਿੰਦਰ ਕੁਮਾਰ, ਜੋ ਕਿ ਕਬਾੜ ਦਾ ਕੰਮ ਕਰਦਾ ਸੀ, ਸ਼ਰਾਬ ਪੀਣ ਦਾ ਆਦੀ ਸੀ। 15 ਜਨਵਰੀ ਨੂੰ ਦੁਪਹਿਰ ਸਮੇਂ ਉਸ ਦਾ ਪਤੀ ਰਜਿੰਦਰ ਕੁਮਾਰ ਭਗੜਾਣਾ ਵਿਖੇ ਦੁਕਾਨਾਂ ਨਜ਼ਦੀਕ ਆਪਣੇ ਦੋਸਤਾਂ ਸੁਲਤਾਨ ਵਗ਼ੈਰਾ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਤਾਂ ਜਦੋਂ ਉਨ੍ਹਾਂ ਦੀ ਬੋਤਲ ਵਿਚ ਸ਼ਰਾਬ ਮੁੱਕ ਗਈ ਤਾਂ ਜੀਵਨ ਸ਼ਾਹ ਉਰਫ਼ ਸੁਲਤਾਨ ਨੇ ਠੇਕੇ ਤੋਂ ਹੋਰ ਸ਼ਰਾਬ ਦੀ ਬੋਤਲ ਮੰਗਵਾਉਣ ਦੀ ਜ਼ਿੱਦ ਕੀਤੀ ਤੇ ਉਸ ਦੇ ਪਤੀ ਤੋਂ ਸ਼ਰਾਬ ਲਈ 200 ਰੁਪਏ ਮੰਗਣ ਲੱਗ ਪਿਆ। ਜਿਸ ਨੂੰ ਪੈਸੇ ਦੇਣ ਤੋਂ ਜਦੋਂ ਉਸ ਦੇ ਪਤੀ ਨੇ ਇਨਕਾਰ ਕਰ ਦਿੱਤਾ ਤਾਂ ਸੁਲਤਾਨ ਤੈਸ਼ ਵਿਚ ਆ ਕੇ ਆਪਣੇ ਕੋਲ ਲੁਕਾਏ ਚਾਕੂ ਨਾਲ ਉਸ ਦੇ ਪਤੀ ’ਤੇ ਵਾਰ ਕਰ ਦਿੱਤੇ। ਇਸ ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਉਸ ਦੇ ਪਤੀ ਨੂੰ ਜਦੋਂ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਰਜਿੰਦਰ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਚੱਲੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਜ਼ਿਲ੍ਹਾ ਸੈਸ਼ਨਜ਼ ਜੱਜ ਦੀ ਅਦਾਲਤ ਨੇ ਜੀਵਨ ਸ਼ਾਹ ਉਰਫ਼ ਸੁਲਤਾਨ ਨੂੰ ਮਾਮਲੇ ਵਿਚ ਧਾਰਾ 103 ਬੀ. ਐਨ. ਐਸ. ਤਹਿਤ ਦੋਸ਼ੀ ਮੰਨਦੇ ਹੋਏ ਉਮਰ ਕੈਦ ਬਾਮੁਸ਼ੱਕਤ ਅਤੇ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਕੈਂਪ ਵਿਚ ਖਮਾਣੋਂ ਤੋਂ ਸਾਥੀਆਂ ਸਮੇਤ ਵਰਕਰ ਹੋਣਗੇ ਸ਼ਾਮਿਲ-ਵਿੰਕੀ, ਦੀਪਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਚ ਰਾਸ਼ਟਰੀ ਖੇਡ ਦਿਵਸ ਮੌਕੇ ਰੱਸਾਕਸ਼ੀ ਮੁਕਾਬਲੇ ਕਰਵਾਏ
Ad Position 24