28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਯੂਥ ਕਾਂਗਰਸ ਕੈਂਪ ਵਿਚ ਖਮਾਣੋਂ ਤੋਂ ਸਾਥੀਆਂ ਸਮੇਤ ਵਰਕਰ ਹੋਣਗੇ ਸ਼ਾਮਿਲ-ਵਿੰਕੀ, ਦੀਪਾ

ਖਮਾਣੋਂ, 28 ਅਗਸਤ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਯੂਥ ਕਾਂਗਰਸ ਵਲੋਂ 30 ਅਗਸਤ ਨੂੰ ਪਾਰਟੀ ਦੇ ਵਰਕਰਾਂ ਲਈ ਲਗਾਏ ਜਾ ਰਹੇ ਵਿਸ਼ੇਸ਼ ਬੂਥ ਪ੍ਰਬੰਧਨ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਣ ਲਈ ਕਾਂਗਰਸੀ ਵਰਕਰ ਆਪਣੇ ਸਾਥੀਆਂ ਸਮੇਤ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਣਗੇ। ਸੀਨੀਅਰ ਕਾਂਗਰਸੀ ਆਗੂ ਸੂਬਾ ਸਕੱਤਰ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਵਰਿੰਦਰਪਾਲ ਸਿੰਘ ਵਿੰਕੀ ਤੇ ਇੰਟਕ (ਫੈਡਰੇਸ਼ਨ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਯੂਥ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਹਲਕੇ ਵਿਚ ਇਸ ਕਿਸਮ ਦਾ ਕਿਸੇ ਵੀ ਪਾਰਟੀ ਵਲੋਂ ਇਹ ਪਹਿਲਾ ਕਦਮ ਹੈ ਜਿਸ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਚੋਣਾਂ ਦੀ ਤਿਆਰੀ ਦੇ ਨਾਲ ਆਪਣੇ ਚੋਣ ਬੂਥ ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 29-08-2026
ਖਮਾਣੋਂ, 28 ਅਗਸਤ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਯੂਥ ਕਾਂਗਰਸ ਵਲੋਂ 30 ਅਗਸਤ ਨੂੰ ਪਾਰਟੀ ਦੇ ਵਰਕਰਾਂ ਲਈ ਲਗਾਏ ਜਾ ਰਹੇ ਵਿਸ਼ੇਸ਼ ਬੂਥ ਪ੍ਰਬੰਧਨ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਣ ਲਈ ਕਾਂਗਰਸੀ ਵਰਕਰ ਆਪਣੇ ਸਾਥੀਆਂ ਸਮੇਤ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਣਗੇ। ਸੀਨੀਅਰ ਕਾਂਗਰਸੀ ਆਗੂ ਸੂਬਾ ਸਕੱਤਰ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਵਰਿੰਦਰਪਾਲ ਸਿੰਘ ਵਿੰਕੀ ਤੇ ਇੰਟਕ (ਫੈਡਰੇਸ਼ਨ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਯੂਥ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਹਲਕੇ ਵਿਚ ਇਸ ਕਿਸਮ ਦਾ ਕਿਸੇ ਵੀ ਪਾਰਟੀ ਵਲੋਂ ਇਹ ਪਹਿਲਾ ਕਦਮ ਹੈ ਜਿਸ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਚੋਣਾਂ ਦੀ ਤਿਆਰੀ ਦੇ ਨਾਲ ਆਪਣੇ ਚੋਣ ਬੂਥ ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ ਅਤੇ ਹਲਕਾ ਬਸੀ ਪਠਾਣਾਂ ਪ੍ਰਧਾਨ ਹਰਮਨ ਸਿੰਘ ਸਿੱਧੂ ਸਮੇਤ ਹਲਕੇ ਦੇ ਦੋਵੇਂ ਬਲਾਕਾਂ ਵਿਚੋਂ ਦਲਜੀਤ ਸਿੰਘ ਅਤੇ ਹਰਜਸ ਸਿੰਘ ਸਮਸ਼ਪੁਰ ਦੇ ਯਤਨਾਂ ਸਦਕਾ ਇਹ ਇਕ ਦਿਨਾ ਕੈਂਪ ਬਸੀ ਪਠਾਣਾਂ ਸ਼ਹਿਰ ਦੇ ਸੈਂਚੁਰੀ ਪੈਲੇਸ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਕਰਕੇ ਆਮ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਚੋਣਾਂ ਦੀ ਤਿਆਰੀ ਲਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲੇਗਾ। ਕੈਂਪ ਲਈ ਹਲਕੇ ਦੇ ਸਾਰੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਚੋਣ ਬੂਥਾਂ ਤੋਂ ਬਲਾਕ ਲੈਵਲ ਏਜੰਟ ਇੰਚਾਰਜਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣ ਲਈ ਅਪੀਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੀਤ ਪ੍ਰਧਾਨ ਕੇਸਰ ਸਿੰਘ ਹਵਾਰਾ ਕਲਾਂ ਤੇ ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਸੁਹਾਵੀ ਨੇ ਕਿਹਾ ਕਿ ਇਹ ਕੈਂਪ ਕੇਵਲ ਨੌਜਵਾਨਾਂ ਲਈ ਹੀ ਨਹੀਂ ਸਗੋਂ ਵੱਧ ਤੋਂ ਵੱਧ ਪਾਰਟੀ ਵਰਕਰ ਇਸ ਕੈਂਪ ਵਿਚ ਸ਼ਾਮਿਲ ਹੋਣਗੇ। ਹਲਕਾ ਬਸੀ ਪਠਾਣਾਂ ਇੰਟਕ ਪ੍ਰਧਾਨ ਜਗਦੀਪ ਸਿੰਘ ਭਾਂਬਰੀ ਤੇ ਯੂਥ ਵਿੰਗ ਆਗੂ ਬਰਿੰਦਰ ਸਿੰਘ ਮੋਹਣਮਾਜਰਾ ਅਨੁਸਾਰ ਇਹ ਵਰਕਰ ਸਿਖਲਾਈ ਕੈਂਪ ਜਿਥੇ ਪਾਰਟੀ ਨੂੰ ਹਰ ਬੂਥ ਤੇ ਚੋਣਾਂ ਦੀ ਪ੍ਰਕਿਰਿਆ ਦੀ ਤਿਆਰੀ ਲਈ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਲਈ ਪ੍ਰੇਰਿਤ ਤੇ ਜਾਗਰੂਕ ਕਰਨ ਵਿਚ ਸਹਾਈ ਹੋਵੇਗਾ ਉਥੇ ਇਸ ਮੌਕੇ ਹਲਕੇ ਵਿਚ ਆਉਂਦੀਆਂ ਵਿਧਾਨ ਸਭਾ ਚੋਣ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਵੀ ਹੋਵੇਗੀ। ਇੰਟਕ ਦੇ ਸੂਬਾ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ ਨੇ ਵੀ ਪਾਰਟੀ ਵਰਕਰਾਂ ਨੂੰ ਆਪਣੇ ਸਾਥੀਆਂ ਸਮੇਤ ਇਸ ਕੈਂਪ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਭੁੱਟਾ ਨੇ ਖ਼ਾਲਸਾ ਮਾਰਚ ਦੇ ਪ੍ਰਬੰਧਾਂ ਸੰਬੰਧੀ ਵੱਖ-ਵੱਖ ਪਿੰਡਾਂ ’ਚ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਕਬਾੜੀਏ ਨੂੰ ਕਤਲ ਕਰਨ ਵਾਲੇ ਪ੍ਰਵਾਸੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ
Ad Position 24