ਕੱਲ੍ਹ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪੁੱਜਣ ’ਤੇ ਹਲਕਾ ਅਮਲੋਹ ਦੀਆਂ ਸੰਗਤਾਂ ਕਰਨਗੀਆਂ ਭਰਵਾਂ ਸਵਾਗਤ-ਰਾਜੂ ਖੰਨਾ, ਭਾਈ ਖ਼ਾਲਸਾ
ਮੰਡੀ ਗੋਬਿੰਦਗੜ੍ਹ, 29 ਅਗਸਤ (ਇਕਬਾਲਦੀਪ ਸੰਧੂ)-ਮੀਰੀ ਪੀਰੀ ਖ਼ਾਲਸਾ ਮਾਰਚ ਦਾ 31 ਅਗਸਤ ਨੂੰ ਸਵੇਰੇ 10 ਵਜੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਬੱਤੀਆਂ ਵਾਲੇ ਚੌਕ ਵਿਚ ਪੁੱਜਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਜਿਸ ਸੰਬੰਧੀ ਸ਼ਹਿਰ ਦੇ ਵੱਖ-ਵੱਖ ਸਰਕਲਾਂ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੰਡੀ ਗੋਬਿੰਦਗੜ੍ਹ, 29 ਅਗਸਤ (ਇਕਬਾਲਦੀਪ ਸੰਧੂ)-ਮੀਰੀ ਪੀਰੀ ਖ਼ਾਲਸਾ ਮਾਰਚ ਦਾ 31 ਅਗਸਤ ਨੂੰ ਸਵੇਰੇ 10 ਵਜੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਬੱਤੀਆਂ ਵਾਲੇ ਚੌਕ ਵਿਚ ਪੁੱਜਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਜਿਸ ਸੰਬੰਧੀ ਸ਼ਹਿਰ ਦੇ ਵੱਖ-ਵੱਖ ਸਰਕਲਾਂ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇ. ਜਰਨੈਲ ਸਿੰਘ ਮਾਜਰੀ ਤੇ ਬਾਬਾ ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਜੂ ਖੰਨਾ ਤੇ ਭਾਈ ਖ਼ਾਲਸਾ ਨੇ ਜਿੱਥੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਮੰਡੀ ਗੋਬਿੰਦਗੜ੍ਹ ਵਿਖੇ 31 ਅਗਸਤ ਨੂੰ ਸਵੇਰੇ 10 ਵਜੇ ਪੁੱਜਣ ’ਤੇ ਸੰਗਤਾਂ, ਵਰਕਰਾਂ ਤੇ ਆਗੂਆਂ ਨੂੰ ਵੱਡੀ ਗਿਣਤੀ ਵਿਚ ਪੁੱਜ ਕੇ ਭਰਵਾਂ ਸਵਾਗਤ ਕਰਨ ਦੀ ਅਪੀਲ ਕੀਤੀ। ਉਥੇ ਉਨ੍ਹਾਂ ਹਲਕੇ ਦੇ ਹਰ ਵਾਸੀ ਨੂੰ ਇਸ ਇਤਿਹਾਸਕ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਹਿੱਸਾ ਬਣਨ ਲਈ ਸੰਗਤਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਬੱਤੀਆਂ ਵਾਲੇ ਚੌਕ ਵਿਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਮੀਟਿੰਗ ਉਪਰੰਤ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਪੜਾਅ ਬੱਤੀਆਂ ਵਾਲੇ ਚੌਕ ਵਿਖੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ। ਮੀਟਿੰਗ ਵਿਚ ਸੂਬਾ ਜਥੇਬੰਦਕ ਸਕੱਤਰ ਭਿੰਦਰ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ, ਰਘਬੀਰ ਸਿੰਘ ਭਾਂਬਰੀ, ਨਾਜ਼ਰ ਸਿੰਘ ਸੰਤ ਨਗਰ, ਸੋਮਨਾਥ ਅਜਨਾਲੀ, ਬਲਜਿੰਦਰ ਸਿੰਘ ਸੇਖੋਂ, ਦਵਿੰਦਰ ਸਿੰਘ ਫ਼ਤਿਹਗੜ੍ਹ ਨਿਊਆ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਵੀਰ ਸਿੰਘ ਕੁੰਭੜਾ, ਡਾ. ਰਘਬੀਰ ਸਿੰਘ, ਸਿਮਰਨਜੀਤ ਸਿੰਘ ਡਿਪਟੀ, ਪਿੰਕੀ ਰਾਣੀ, ਮਧੂਮੀਤ ਬਡੇਰਾ, ਗੁਰਜੀਤ ਸਿੰਘ ਬੱਬੂ, ਅਮਰਜੀਤ ਸਿੰਘ ਲਾਡਪੁਰ, ਸਿਵਕਾਂਤ ਤਿਵਾੜੀ, ਗੁਰਦੇਵ ਸਿੰਘ ਜੱਸੜ੍ਹਾਂ, ਟਿੱਕੂ ਬਦੀਨਪੁਰ, ਕਰਨੈਲ ਸਿੰਘ ਫ਼ਤਹਿਗੜ੍ਹ ਨਿਊਆ, ਮੁਕੰਦ ਸਿੰਘ ਲੁਹਾਰ ਮਾਜਰਾ, ਜਸਪਾਲ ਸਿੰਘ ਕੋਟਲਾ, ਅੰਗੂਰੀ ਲਾਲ ਕੋਟਲਾ, ਜਗਤਾਰ ਸਿੰਘ ਗਿੱਲ, ਸੁਰਜੀਤ ਸਿੰਘ ਬਰੌਂਗਾ, ਸੋਨੀ ਜਲਾਲਪੁਰ, ਜਸਵੀਰ ਸਿੰਘ ਬੈਨੀਪਾਲ, ਰਾਜੇਸ਼ ਕੁਮਾਰ ਸਾਹੀ, ਗੁਰਸੇਵਕ ਸਿੰਘ ਤੂਰਾਂ, ਸਤਨਾਮ ਸਿੰਘ ਡਡਹੇੜੀ, ਡਾ.ਬਲਵੀਰ ਸਿੰਘ, ਸੁਖਦੇਵ ਸਿੰਘ ਅਤਲੀ, ਨਿਰਮਲ ਸਿੰਘ, ਪ੍ਰਦੀਪ ਕੁਮਾਰ ਮਿੱਟੂ, ਰਾਮ ਸਿੰਘ, ਕਰਮਜੀਤ ਸਿੰਘ ਗਾਂਧੀ, ਧਰਮਪਾਲ ਸਿੰਘ, ਜਸਪਾਲ ਸਿੰਘ ਕੁੰਭ, ਸੇਵਾ ਸਿੰਘ ਤੂਰਾਂ, ਕਰਨੈਲ ਸਿੰਘ, ਗੁਰਜੀਤ ਸਿੰਘ ਲੁਹਾਰ ਮਾਜਰਾ, ਬਲਵੀਰ ਸਿੰਘ ਜੱਲੋਵਾਲ, ਬਲਜੀਤ ਸਿੰਘ, ਸਵਰਨ ਸਿੰਘ ਬੱਡਗੁੱਜਰਾਂ, ਪਾਲ ਸਿੰਘ ਖੁੰਮਣਾ, ਕੁਲਵਿੰਦਰ ਸਿੰਘ ਸਲਾਣੀ, ਅਮਰਜੀਤ ਸਿੰਘ ਭੰਗੂ, ਸਤਪਾਲ ਸਿੰਘ ਸੱਤਾ, ਗੁਰਪ੍ਰੀਤ ਸਿੰਘ ਨੋਨੀ, ਬੂਟਾ ਸਿੰਘ ਬਦੀਨਪੁਰ, ਅੰਗਰੇਜ਼ ਸਿੰਘ ਲਾਡਪੁਰ, ਇੰਦਰਜੀਤ ਸਿੰਘ ਚਤੁਰਪੁਰਾ, ਬਲਜੀਤ ਸਿੰਘ ਬਰੌਂਗਾ, ਹਰਬੰਸ ਸਿੰਘ ਹੁੰਝਣ ਆਦਿ ਮੌਜੂਦ ਸਨ।