02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

1600 ਵਿਦਿਆਰਥੀਆਂ ਨੇ ‘ਭਾਰਤ ਕੋ ਜਾਨੋ’ ਲਿਖਤੀ ਪ੍ਰੀਖਿਆ ਵਿਚ ਲਿਆ ਭਾਗ

ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਸ਼ਹਿਰ ਦੇ 22 ਸਕੂਲਾਂ ਦੇ ਵਿਦਿਆਰਥੀਆਂ ਪਾਸੋਂ ‘ਭਾਰਤ ਕੋ ਜਾਨੋ’ ਵਿਸ਼ੇ ਤਹਿਤ ਲਿਖਤੀ ਪ੍ਰੀਖਿਆ ਲਈ ਗਈ। ਪ੍ਰੀਸ਼ਦ ਪ੍ਰਧਾਨ ਮਨੀਸ਼ ਵਰਮਾ ਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ ਮੁਕਾਬਲੇ ਵਿਚ 1600 ਵਿਦਿਆਰਥੀਆਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਸ਼ਹਿਰ ਦੇ 22 ਸਕੂਲਾਂ ਦੇ ਵਿਦਿਆਰਥੀਆਂ ਪਾਸੋਂ ‘ਭਾਰਤ ਕੋ ਜਾਨੋ’ ਵਿਸ਼ੇ ਤਹਿਤ ਲਿਖਤੀ ਪ੍ਰੀਖਿਆ ਲਈ ਗਈ। ਪ੍ਰੀਸ਼ਦ ਪ੍ਰਧਾਨ ਮਨੀਸ਼ ਵਰਮਾ ਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ ਮੁਕਾਬਲੇ ਵਿਚ 1600 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਕੌਮੀ ਪੱਧਰ ਤੇ ਇੱਕੋ ਸਮੇਂ ਵਿਚ ‘ਭਾਰਤ ਕੋ ਜਾਨੋ’ ਦਾ ਲਿਖਤੀ ਟੈਸਟ ਹੋ ਰਿਹਾ ਹੈ। ਸਰਹਿੰਦ ਬਰਾਂਚ ਨੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਆਪਣੇ ਮੈਂਬਰਾਂ ਦੀਆਂ ਟੀਮਾਂ ਬਣਾ ਕੇ ਸਕੂਲਾਂ ਵਿਚ ਭੇਜੀਆਂ ਹਨ, ਜੋ ਕਿ ਟੈਸਟ ਸੰਚਾਲਨ ਕਰਵਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੈਸਟ ਜੂਨੀਅਰ ਤੇ ਸੀਨੀਅਰ ਵਰਗ ਦੋ ਭਾਗਾਂ ਵਿੱਚ ਹੋ ਰਿਹਾ ਹੈ। ਛੇਵੀਂ ਤੋਂ ਅੱਠਵੀਂ ਜੂਨੀਅਰ ਅਤੇ ਨੌਵੀਂ ਤੋਂ ਬਾਰਵੀਂ ਸੀਨੀਅਰ ਵਰਗ ਦੇ ਵਿਦਿਆਰਥੀ ਇਸ ਪ੍ਰੀਖਿਆ ਵਿਚ ਭਾਗ ਲੈ ਰਹੇ ਹਨ। ਹਰੇਕ ਸਕੂਲ ਵਿਚੋਂ ਜੂਨੀਅਰ ਅਤੇ ਸੀਨੀਅਰ ਵਰਗ ਦੇ ਦੋ ਵਿਦਿਆਰਥੀਆਂ ਇਕ-ਇਕ ਟੀਮ ਬਣੇਗੀ, ਜੋ ਅਕਤੂਬਰ ਦੇ ਅੰਤਿਮ ਹਫਤੇ ਵਿਚ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ਵਿਚ ਭਾਗ ਲਵੇਗੀ। ਸੰਚਾਲਨ ਟੀਮਾਂ ਵਿਚ ਅਨੁਜ ਜਿੰਦਲ, ਰੋਹਿਤ ਸ਼ਰਮਾ, ਸੁਮਿਤ ਮੋਦੀ, ਪਰਮਪ੍ਰੀਤ ਕੌਰ ਵਰਮਾ, ਰੁਚਿਕਾ ਜਿੰਦਲ, ਐਡ. ਅੰਕਿਤ ਬਾਂਸਲ, ਸੁਸ਼ੀਲ ਬਾਂਸਲ, ਸੰਜੀਵ ਸੈਣੀ, ਰਾਜੇਸ਼ ਧੀਮਾਨ, ਪ੍ਰਿੰਸੀਪਲ ਬਬੀਤਾ ਚੋਪੜਾ ਤੇ ਪੂਰਨ ਸਹਿਗਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਜੀਰਾਬਾਦ ਵਿਖੇ ਘਰ ’ਚ ਅੱਗ ਲੱਗਣ ਕਾਰਨ ਸੜੇ ਸਾਮਾਨ ਦੇ ਮੁਆਵਜ਼ੇ ਲਈ ਡੀ. ਸੀ. ਦੇ ਨਾਂਅ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸਕਰੈਪ ਵਪਾਰੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ-ਥਾਪਰ
Ad Position 24