02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਵੱਛਤਾ ਤੇ ਸਫ਼ਾਈ ਸਿਹਤਮੰਦ ਤੇ ਅਰਥਪੂਰਨ ਵਿੱਦਿਅਕ ਵਾਤਾਵਰਨ ਲਈ ਜ਼ਰੂਰੀ- ਰਵਿੰਦਰ ਕੌਰ

ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ)- ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਸਫ਼ਾਈ ਮੁਹਿੰਮ-2026 ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਮੰਡਗੜ੍ਹ, ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ, ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਹਮਣ ਮਾਜਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫਤਹਿਪੁਰ ਅਰਾਈਆਂ ਵਿਖੇ ਦੌਰਾ ਕੀਤਾ ਗਿਆ। ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ ਵਿਖੇ ਸਫ਼ਾਈ ਦੀ ਘਾਟ ਪਾਈ ਗਈ ਅਤੇ ਮੌਕੇ ਤੇ ਸਕੂਲ ਮੁਖੀ ਨੂੰ ਕਲਾਸ ਰੂਮ, ਕੋਰੀਡੋਰ, ਪਖਾਨੇ ਅਤੇ ਮਿਡ-ਡੇ-ਮੀਲ, ਗਰਾਊਂਡ ਆਦਿਕ ਦੀ ਸਫ਼ਾਈ ਕਰਵਾ ਕੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਫ਼ਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ)- ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਸਫ਼ਾਈ ਮੁਹਿੰਮ-2026 ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਮੰਡਗੜ੍ਹ, ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ, ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਹਮਣ ਮਾਜਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫਤਹਿਪੁਰ ਅਰਾਈਆਂ ਵਿਖੇ ਦੌਰਾ ਕੀਤਾ ਗਿਆ। ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ ਵਿਖੇ ਸਫ਼ਾਈ ਦੀ ਘਾਟ ਪਾਈ ਗਈ ਅਤੇ ਮੌਕੇ ਤੇ ਸਕੂਲ ਮੁਖੀ ਨੂੰ ਕਲਾਸ ਰੂਮ, ਕੋਰੀਡੋਰ, ਪਖਾਨੇ ਅਤੇ ਮਿਡ-ਡੇ-ਮੀਲ, ਗਰਾਊਂਡ ਆਦਿਕ ਦੀ ਸਫ਼ਾਈ ਕਰਵਾ ਕੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ। ਸੀਨੀਅਰ ਸੈਕੰਡਰੀ ਸਕੂਲ ਘਮੰਡਗੜ੍ਹ, ਵਿਖੇ ਸਫ਼ਾਈ ਦਾ ਪ੍ਰਬੰਧ ਬਹੁਤ ਚੰਗਾ ਸੀ। ਜਿਸ ਲਈ ਸਕੂਲ ਮੁਖੀ ਅਤੇ ਸਟਾਫ਼ ਦੀ ਪ੍ਰਸੰਸਾ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਹਮਣ ਮਾਜਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫ਼ਤਿਹਪੁਰ ਅਰਾਈਆਂ ਵਿਖੇ ਵੀ ਸਕੂਲ ਮੁਖੀ ਨੂੰ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਮੌਕੇ ਤੇ ਸਾਰੇ ਸਕੂਲਾਂ ਨੂੰ ਅੱਗ ਬੁਝਾਊ ਯੰਤਰਾਂ ਨੂੰ ਸਮੇਂ ਨਾਲ ਅੱਪਡੇਟ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ ਅਤੇ ਕਿਹਾ ਕਿ ਸਵੱਛਤਾ ਤੇ ਸਫ਼ਾਈ ਇਕ ਸਿਹਤਮੰਦ ਅਤੇ ਅਰਥਪੂਰਨ ਵਿੱਦਿਅਕ ਵਾਤਾਵਰਨ ਲਈ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ‘ਸੜਕ ਸੁਰੱਖਿਆ ਜਾਗਰੂਕਤਾ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬਿਨਾਂ ਪੱਖਪਾਤ ਅਮਲੋਹ ਦਾ ਸਰਵਪੱਖੀ ਵਿਕਾਸ ਕਰਵਾਉਣਾ ਸਾਡੀ ਪਹਿਲੀ ਤਰਜੀਹ- ਚੀਮਾ, ਜਗਤਾਰ, ਮੋਨੀ
Ad Position 24