07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ ਨਸਰਾਲੀ ਗਊਸ਼ਾਲਾ ਵਿਚ ਗਊ ਮਾਤਾ ਨੂੰ ਖੁਆਇਆ ਹਰਾ ਚਾਰਾ

ਮੰਡੀ ਗੋਬਿੰਦਗੜ੍ਹ, 6 ਸਤੰਬਰ (ਇਕਬਾਲਦੀਪ ਸੰਧੂ)- ਨਵਗਠਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਆਪਣੇ ਸੇਵਾ ਕਾਰਜਾਂ ਦੀ ਸ਼ੁਰੂਆਤ ਨਸਰਾਲੀ ਗਊਸ਼ਾਲਾ ਵਿਖੇ ਗਊ ਮਾਤਾ ਨੂੰ ਹਰਾ ਚਾਰਾ ਖੁਆ ਕੇ ਕੀਤੀ ਗਈ। ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੰਡੀ ਗੋਬਿੰਦਗੜ੍ਹ, 6 ਸਤੰਬਰ (ਇਕਬਾਲਦੀਪ ਸੰਧੂ)- ਨਵਗਠਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਆਪਣੇ ਸੇਵਾ ਕਾਰਜਾਂ ਦੀ ਸ਼ੁਰੂਆਤ ਨਸਰਾਲੀ ਗਊਸ਼ਾਲਾ ਵਿਖੇ ਗਊ ਮਾਤਾ ਨੂੰ ਹਰਾ ਚਾਰਾ ਖੁਆ ਕੇ ਕੀਤੀ ਗਈ। ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਭੋਗ ਲਗਾ ਕੇ ਕਲੱਬ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਨੂੰ ਸਫਲਤਾਪੂਰਵਕ ਚਲਾਉਣ ਲਈ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਨੋਜ ਹਸੀਜਾ ਅਤੇ ਸਕੱਤਰ ਸੰਜੀਵ ਭਾਟੀਆ ਨੇ ਹਾਜ਼ਰ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਮੇਨ ਦਾ ਗਠਨ ਮਨੁੱਖਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਕਲੱਬ ਵਲੋਂ ਭਵਿੱਖ ਵਿਚ ਲੋੜਵੰਦਾਂ ਦੀ ਸਹਾਇਤਾ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਣਗੇ। ਕਲੱਬ ਦੇ ਸਕੱਤਰ ਸੰਜੀਵ ਭਾਟੀਆ ਨੇ ਦੱਸਿਆ ਕਿ ਜਲਦ ਹੀ ਕਲੱਬ ਦੀ ਪਹਿਲੀ ਆਮ ਮੀਟਿੰਗ ਕਰਵਾਈ ਜਾਵੇਗੀ। ਇਸ ਉਪਰੰਤ ਕਲੱਬ ਦਾ ਵਿਧੀਵਤ ਉਦਘਾਟਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਲੱਬ ਸਮਾਜ ਹਿਤ ਵਿਚ ਨਿਰੰਤਰ ਸੇਵਾ ਗਤੀਵਿਧੀਆਂ ਚਲਾਉਣ ਲਈ ਵਚਨਬੱਧ ਹੈ। ਇਸ ਮੌਕੇ ਕਲੱਬ ਦੇ ਖ਼ਜ਼ਾਨਚੀ ਅੰਕੁਸ਼ ਗੋਇਲ, ਪੀ.ਆਰ.ਓ. ਹਰਜਿੰਦਰ ਸਿੰਘ ਧੀਮਾਨ, ਪੁਨੀਤ ਮਾਹਾਵਰ, ਮੋਹਿਤ ਵਧਵਾ, ਅਭਿਨ ਗੋਇਲ, ਨੀਰਜ ਜਿੰਦਲ, ਵਿਵੇਕ ਸਿੰਗਲਾ, ਬਿਮਲ ਬਾਂਸਲ, ਰਾਕੇਸ਼ ਜਿੰਦਲ, ਰਮਨ ਬਾਂਸਲ, ਮੁਕੇਸ਼ ਝੱਟਾ, ਜਗਤਾਰ ਸਿੰਘ, ਯੋਗੇਸ਼ ਗੋਇਲ, ਤਿਲਕ ਸੋਫਤ, ਰਾਜਾ ਗੁਪਤਾ, ਅਮਰਿੰਦਰ ਭੱਲਾ, ਵਿਜੈ ਗਰਗ, ਮਨਨ ਗੁਪਤਾ, ਦੀਪਕ ਮਿੱਤਲ, ਦੀਪਕ ਕੁਮਾਰ, ਵਿਸ਼ਾਲ ਕੁਮਾਰ, ਅਨਿਲ ਐਰਨ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਿਆਨੀ ਦਿੱਤ ਸਿੰਘ ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸਹਾਇਕ ਥਾਣੇਦਾਰ ’ਤੇ ਪੈਸੇ ਮੰਗਣ ਦੇ ਟਰੱਕ ਮਾਲਕ ਨੇ ਲਗਾਏ ਦੋਸ਼ ਸਹਾਇਕ ਥਾਣੇਦਾਰ ਨੇ ਦੋਸ਼ਾਂ ਨੂੰ ਨਕਾਰਿਆ
Ad Position 24