11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖੇੜਾ ਤੋਂ ਨਰੈਣਗੜ੍ਹ ਤੱਕ ਸੜਕ ਦਾ ਵਿਧਾਇਕ ਰਾਏ ਨੇ ਰੱਖਿਆ ਨੀਂਹ ਪੱਥਰ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)- ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਬਲਾਕ ਖੇੜਾ ਦੇ ਅਧੀਨ ਖੇੜਾ ਤੋਂ ਨਰਾਇਣਗੜ੍ਹ ਤੱਕ ਬਣਨ ਵਾਲੀ 18 ਫੁੱਟੀ ਚੌੜੀ 4. 10 ਕਿੱਲੋਮੀਟਰ ਲੰਮੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।

Ad Position 21
repet_subhas-goyals [Copy P29]
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਖੇੜਾ ਤੋਂ ਨਰੈਣਗੜ੍ਹ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਸਮੇਂ ਸਾਥੀਆ ਤੇ ਨਗਰ ਨਿਵਾਸੀਆਂ ਨਾਲ ਦਿਖਾਈ ਦਿੰਦੇ ਹੋਏ। ਤਸਵੀਰ: ਕਰਨ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)- ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਬਲਾਕ ਖੇੜਾ ਦੇ ਅਧੀਨ ਖੇੜਾ ਤੋਂ ਨਰਾਇਣਗੜ੍ਹ ਤੱਕ ਬਣਨ ਵਾਲੀ 18 ਫੁੱਟੀ ਚੌੜੀ 4.10 ਕਿੱਲੋਮੀਟਰ ਲੰਮੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸੜਕ ਦੇ ਬਣਨ ਨਾਲ ਦਰਜਨ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਸ਼ਹੀਦੀ ਜੋੜ ਮੇਲ ਦੌਰਾਨ ਆਉਣ ਵਾਲੀ ਸੰਗਤ ਨੂੰ ਵੀ ਵਧੇਰੇ ਲਾਭ ਮਿਲੇਗਾ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਜਿਸ ਦੇ ਤਹਿਤ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦਾ ਨਵੀਨੀਕਰਨ ਹੋ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸੜਕਾਂ ਨੂੰ ਚੌੜਾ ਕਰਕੇ 18 ਫੁੱਟ ਕੀਤਾ ਗਿਆ ਹੈ। ਇਸੇ ਲੜੀ ਦੇ ਤਹਿਤ ਖੇੜਾ ਤੋਂ ਨਰਾਇਣਗੜ੍ਹ ਤੱਕ ਬਣਨ ਵਾਲੀ 4.10 ਕਿੱਲੋਮੀਟਰ ਲੰਮੀ 18 ਫੁੱਟ ਚੌੜੀ ਸੜਕ ਨੂੰ 3.74 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਤੇ ਇਸ ਦੇ 5 ਸਾਲ ਦੀ ਮੈਂਟੀਨੈਸ ਲਈ 19. 30 ਲੱਖ ਰੁਪਏ ਵੀ ਵਿਚ ਹੀ ਰੱਖੇ ਗਏ ਹਨ। ਇਸ ਸੜਕ ਦੇ ਬਣਨ ਨਾਲ ਖੇੜਾ, ਨਰਾਇਣਗੜ੍ਹ, ਦੁਭਾਲੀ, ਖੇੜੀ ਭਾਈਕੀ ਅਤੇ ਗੁਰਦੁਆਰਾ ਹੰਸਾਲੀ ਸਾਹਿਬ ਜਾਣ ਵਾਲੀਆਂ ਸੰਗਤਾਂ ਅਤੇ ਬਰਾਸ ਰੋਜ਼ਾ ਸ਼ਰੀਫ਼ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਵੀ ਫ਼ਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਦਬਾਉਣ ਦੇ ਲਈ ਆਰ. ਡੀ. ਐਫ. ਦਾ ਰੁਪਿਆ ਲੰਬੇ ਸਮੇਂ ਤੋਂ ਰੋਕ ਕਿ ਰੱਖਿਆ ਹੋਇਆ ਹੈ, ਤਾਂ ਜੋ ਪੰਜਾਬ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ, ਪਰ ਪੰਜਾਬ ਸਰਕਾਰ ਵਲੋਂ ਫਿਰ ਵੀ ਪੰਜਾਬ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਭਾਜਪਾ ਵਾਲੇ ਪਿੰਡਾਂ ਵਿਚ ਆਉਣ ਤਾਂ ਇਨ੍ਹਾਂ ਤੋਂ ਆਰਡੀਐਫ ਦਾ ਹਿਸਾਬ ਜ਼ਰੂਰ ਮੰਗਿਆ ਜਾਵੇ। ਇਸ ਮੌਕੇ ਸਰਪੰਚਾਂ ਵਲੋਂ ਵਿਧਾਇਕ ਲਖਵੀਰ ਸਿੰਘ ਰਾਏ ਤੇ ਹੋਰ ਆਏ ਹੋਏ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਜਿੰਦਰ ਸਿੰਘ ਸਰਪੰਚ, ਗੁਰਭਗਤ ਸਿੰਘ, ਇੰਦਰਜੀਤ ਸਿੰਘ ਸਰਪੰਚ ਬਰਾਸ, ਅਮਰਜੀਤ ਸਿੰਘ, ਗੁਰਮੀਤ ਸਿੰਘ, ਤੇਜੀ ਬਰਾਸ, ਰੁਪਿੰਦਰ ਨਰਾਇਣਗੜ੍ਹ, ਮਨਪ੍ਰੀਤ ਸਰਪੰਚ ਢੋਲਾਂ, ਕਰਮਜੀਤ ਸਿੰਘ ਹੈਪੀ ਭੈਣੀ, ਹਰਮੇਸ਼ ਪੁੰਨੀਆ, ਅਮਰਿੰਦਰ ਮੰਡੋਫਲ, ਸੁਰਮੁੱਖ ਸਿੰਘ ਝਾਂਮਪੁਰ, ਹਰਵਿੰਦਰ ਸਿੰਘ ਬਲਾੜਾ, ਵਿਕਰਮ ਵਿੱਕੀ ਬਲਾਕ ਸੰਮਤੀ ਮੈਂਬਰ ਤੇ ਅਮਰਜੀਤ ਦੁਭਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਮਾਨਪੁਰ ਵਿਖੇ ਧਾਰਮਿਕ ਸਮਾਗਮ ਭਲਕੇ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋ ’ਤੇ ਹੋਏ ਤਸ਼ੱਦਦ ਤੇ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾ...
Ad Position 24