ਭਾਜਪਾ ਵਲੋਂ ਨਸ਼ਿਆਂ ਖ਼ਿਲਾਫ਼ ਕੱਢੀ ਜਾਵੇਗੀ ਵਿਸ਼ਾਲ ਯਾਤਰਾ- ਕੁਲਦੀਪ ਸਿੰਘ ਸਿੱਧੂਪੁਰ
ਖਮਾਣੋਂ, 10 ਸਤੰਬਰ (ਮਨਮੋਹਣ ਸਿੰਘ ਕਲੇਰ)- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਬਸੀ ਪਠਾਣਾਂ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ਵਿਚ ਬੁਰੀ ਤਰਾ ਫਸ ਚੁੱਕਿਆ ਹੈ। ਜਦੋਂ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਦੇ ਅੰਦਰ ਨਸ਼ੇ ਕਾਰਨ ਦਿਨ ਪ੍ਰਤੀ ਦਿਨ ਮੌਤਾਂ ਹੋ ਰਹੀਆਂ ਹਨ।
ਖਮਾਣੋਂ, 10 ਸਤੰਬਰ (ਮਨਮੋਹਣ ਸਿੰਘ ਕਲੇਰ)- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਬਸੀ ਪਠਾਣਾਂ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ਵਿਚ ਬੁਰੀ ਤਰਾ ਫਸ ਚੁੱਕਿਆ ਹੈ। ਜਦੋਂ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਦੇ ਅੰਦਰ ਨਸ਼ੇ ਕਾਰਨ ਦਿਨ ਪ੍ਰਤੀ ਦਿਨ ਮੌਤਾਂ ਹੋ ਰਹੀਆਂ ਹਨ। ਸਿੱਧੂਪੁਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਨਤਿਨ ਨਬੀਨ ਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਪੰਜਾਬ ਵਿਚ ‘ਨੌਜਵਾਨ ਬਚਾਓ ਨਸ਼ਾ ਛੱਡੋ ਕੋਹੜ ਵੱਢੋ’ ਦੇ ਤਹਿਤ ਵਿਸ਼ਾਲ ਯਾਤਰਾ ਦੀ ਆਰੰਭਤਾ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫ਼ੇਲ੍ਹ ਸਾਬਤ ਹੋ ਚੁੱਕੀ ਹੈ, ਜਿਸ ਤਹਿਤ ਸਿਰਫ਼ ਗ਼ਰੀਬ ਪਰਿਵਾਰਾਂ ਦੇ ਘਰਾਂ ਦੇ ਉੱਪਰ ਹੀ ਬੁਲਡੋਜ਼ਰ ਫੇਰਿਆ ਗਿਆ। ਜਦਕਿ ਵੱਡੇ ਮਗਰਮੱਛ ਅੱਜ ਤੱਕ ਨਹੀਂ ਫੜੇ ਗਏ ਜੋ ਨਸ਼ਾ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਦੀ ਫ਼ਤਹਿਗੜ੍ਹ ਸਾਹਿਬ ਤੋਂ ਆਰੰਭਤਾ ਹੋਵੇਗੀ ਜਿਸ ਵਿਚ ਨੌਜਵਾਨ, ਮਾਤਾਵਾਂ, ਬਜ਼ੁਰਗ ਅਤੇ ਬੇਟੀਆਂ ਸ਼ਾਮਿਲ ਹੋਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡਲ ਪ੍ਰਧਾਨ ਸ਼ਾਮ ਲਾਲ ਨਰੂਲਾ, ਮੰਡਲ ਪ੍ਰਧਾਨ ਦੀਪਕ ਰਾਜੂ, ਹਰਸ਼ ਕੁਮਾਰ ਗਰਗ, ਸੁਖਦੀਪ ਸਿੰਘ ਭਟੇੜੀ, ਰਾਜੇਸ਼ ਕੁਮਾਰ ਗੌਤਮ, ਐਡ. ਰੋਬਿਨ ਸ਼ਰਮਾ ਸੰਯਮ ਪਾਠਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ।