12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਸਰਾਲੀ ਗਊਸ਼ਾਲਾ ਵਿਖੇ ਲਾਇਨਜ਼ ਕਲੱਬ ਵਲੋਂ ਗਊ ਸੇਵਾ ਪ੍ਰੋਜੈਕਟ

ਮੰਡੀ ਗੋਬਿੰਦਗੜ੍ਹ, 11 ਸਤੰਬਰ (ਰਾਜੇਸ਼ ਸ਼ਰਮਾ)- ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਐਫ ਦੀ ਸਰਪ੍ਰਸਤੀ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਨਸਰਾਲੀ ਗਊਸ਼ਾਲਾ ਵਿਖੇ ਗਊ ਸੇਵਾ ਪ੍ਰੋਜੈਕਟ ਕਰਵਾਇਆ ਗਿਆ। ਇਸ ਮੌਕੇ ਮੈਂਬਰਾਂ ਵਲੋਂ ਗਊਆਂ ਨੂੰ ਹਰਾ ਚਾਰਾ, ਗੁੜ, ਖਿਚੜੀ, ਛਾਣ ਆਦਿ ਪ੍ਰਦਾਨ ਕਰਨ ਦੇ ਨਾਲ ਸੇਵਾ ਕਾਰਜਾਂ ਵਿਚ ਵੀ ਹਿੱਸਾ ਲਿਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੰਡੀ ਗੋਬਿੰਦਗੜ੍ਹ, 11 ਸਤੰਬਰ (ਰਾਜੇਸ਼ ਸ਼ਰਮਾ)- ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਐਫ ਦੀ ਸਰਪ੍ਰਸਤੀ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਨਸਰਾਲੀ ਗਊਸ਼ਾਲਾ ਵਿਖੇ ਗਊ ਸੇਵਾ ਪ੍ਰੋਜੈਕਟ ਕਰਵਾਇਆ ਗਿਆ। ਇਸ ਮੌਕੇ ਮੈਂਬਰਾਂ ਵਲੋਂ ਗਊਆਂ ਨੂੰ ਹਰਾ ਚਾਰਾ, ਗੁੜ, ਖਿਚੜੀ, ਛਾਣ ਆਦਿ ਪ੍ਰਦਾਨ ਕਰਨ ਦੇ ਨਾਲ ਸੇਵਾ ਕਾਰਜਾਂ ਵਿਚ ਵੀ ਹਿੱਸਾ ਲਿਆ ਗਿਆ। ਕਲੱਬ ਅਧਿਕਾਰੀਆਂ ਨੇ ਕਿਹਾ ਕਿ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ‘ਵੀ ਸਰਵ’ (ਅਸੀਂ ਸੇਵਾ ਕਰਦੇ ਹਾਂ) ਦੀ ਭਾਵਨਾ ਨਾਲ ਲੋੜਵੰਦਾਂ ਅਤੇ ਬੇਸਹਾਰਾ ਜੀਵਾਂ ਦੀ ਸੇਵਾ ਕਰਨਾ ਹੈ। ਇਸੇ ਉਦੇਸ਼ ਤਹਿਤ ਕਲੱਬ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਜ ਸੇਵੀ ਅਤੇ ਸੇਵਾ ਕਾਰਜ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਊ ਸੇਵਾ ਭਾਰਤੀ ਸਭਿਆਚਾਰ ਵਿਚ ਦਇਆ ਅਤੇ ਸੇਵਾ ਦੀ ਮਹੱਤਵਪੂਰਨ ਪਰੰਪਰਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਅਜਿਹੇ ਸੇਵਾ ਕਾਰਜਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗਊ ਸੇਵਾ ਪ੍ਰੋਜੈਕਟ ਨੂੰ ਸੰਜੇ ਗੋਇਲ ਜੀ.ਸੀ.ਐਲ. ਪ੍ਰਧਾਨ ਅਤੇ ਗੋਪਾਲ ਕ੍ਰਿਸ਼ਨ ਬਾਂਸਲ ਖ਼ਜ਼ਾਨਚੀ ਵਲੋਂ ਸਪਾਂਸਰ ਕੀਤਾ ਗਿਆ। ਪ੍ਰੋਜੈਕਟ ਉਪਰੰਤ ਸਮੂਹ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਓ.ਪੀ. ਵਰਮਾ, ਦਿਨੇਸ਼ ਸਿੰਘ, ਸੁਰੇਸ਼ ਗੁਪਤਾ, ਅਨਿਤ ਮਿੱਤਲ, ਵਿਨੋਦ ਗੋਇਲ, ਜਗਦੀਪ ਸਿੰਘ, ਸੁਮਿਤ ਗਰਗ, ਸੰਜੀਵ ਵਰਮਾ, ਕਮਲ ਸਿੰਘੀ, ਵਿਸ਼ਾਲ ਸ਼ਾਹੀ, ਸੁਰਿੰਦਰ ਕੁਮਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਰੰਗਲੇ ਪੰਜਾਬ ਦੀ ਸਿਰਜਣਾ ਕਰ ਰਹੀਆਂ ਹਨ- ਵਿਧਾਇਕ ਰੁਪਿੰਦਰ... ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਵਿਦਿਆਰਥੀਆਂ ਨੇ ਦਿੱਤਾ ਮੰਗ ਪੱਤਰ
Ad Position 24