ਚਨਾਰਥਲ ਕਲਾਂ ’ਚ ਦੁਸਹਿਰੇ ਮੌਕੇ 19 ਤੋਂ 21 ਅਕਤੂਬਰ ਤੱਕ ਕਬੱਡੀ ਟੂਰਨਾਮੈਂਂਟ ਹੋਵੇਗਾ
ਜਖਵਾਲੀ, 28 ਸਤੰਬਰ (ਨਿਰਭੈ ਸਿੰਘ)- ਸਮੂਹ ਗਰਾਮ ਪੰਚਾਇਤ ਅਤੇ ਰਾਮ ਲੀਲਾ ਕਮੇਟੀ ਪਿੰਡ ਚਨਾਰਥਲ ਕਲਾਂ ਦੇ ਪ੍ਰਧਾਨ ਤੇ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 19, 20 ਅਤੇ 21 ਅਕਤੂਬਰ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਰਪੰਚ ਰਾਜੂ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਬੈਲ ਗੱਡੀਆਂ ਦੀਆਂ ਦੌੜਾਂ, ਵਾਲੀਬਾਲ, ਟਰਾਲੀ ਬੈਕ, ਲੜਕੀਆਂ ਦੀ ਕਬੱਡੀ ਅਤੇ ਇਕ ਪਿੰਡ ਓਪਨ ਕਬੱਡੀ ਆਦਿ ਖੇਡਾਂ ਦੇ ਮੈਚ ਕਰਵਾਏ ਜਾ ਰਹੇ ਹਨ, ਜਿਸ ਵਿਚ ਪੰਜਾਬ ਭਰ ਵਿਚੋਂ ਪ੍ਰਸਿੱਧ ਖਿਡਾਰੀ ਭਾਗ ਲੈਣਗੇ।
ਜਖਵਾਲੀ, 28 ਸਤੰਬਰ (ਨਿਰਭੈ ਸਿੰਘ)- ਸਮੂਹ ਗਰਾਮ ਪੰਚਾਇਤ ਅਤੇ ਰਾਮ ਲੀਲਾ ਕਮੇਟੀ ਪਿੰਡ ਚਨਾਰਥਲ ਕਲਾਂ ਦੇ ਪ੍ਰਧਾਨ ਤੇ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 19, 20 ਅਤੇ 21 ਅਕਤੂਬਰ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਰਪੰਚ ਰਾਜੂ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਬੈਲ ਗੱਡੀਆਂ ਦੀਆਂ ਦੌੜਾਂ, ਵਾਲੀਬਾਲ, ਟਰਾਲੀ ਬੈਕ, ਲੜਕੀਆਂ ਦੀ ਕਬੱਡੀ ਅਤੇ ਇਕ ਪਿੰਡ ਓਪਨ ਕਬੱਡੀ ਆਦਿ ਖੇਡਾਂ ਦੇ ਮੈਚ ਕਰਵਾਏ ਜਾ ਰਹੇ ਹਨ, ਜਿਸ ਵਿਚ ਪੰਜਾਬ ਭਰ ਵਿਚੋਂ ਪ੍ਰਸਿੱਧ ਖਿਡਾਰੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਪਿੰਡ ਵਿਚ ਰਾਮ ਲੀਲਾ ਸ਼ੁਰੂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਪ੍ਰਧਾਨਗੀ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਕਰਨਗੇ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਮੂਲੀਅਤ ਕਰਕੇ ਇਨਾਮਾਂ ਦੀ ਵੰਡ ਕਰਨਗੇ।