11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, 3 ਹੋਰ ਜ਼ਖ਼ਮੀ

ਸੰਘੋਲ, 10 ਅਕਤੂਬਰ (ਪਰਮਵੀਰ ਧਨੋਆ)-ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ’ਤੇ ਬੀਤੀ ਰਾਤ ਪਿੰਡ ਮਾਨਪੁਰ ਨੇੜੇ ਵਾਪਰੇ ਸੜਕ ਹਾਦਸੇ ’ਚ 1 ਨੌਜਵਾਨ ਦੀ ਮੌਤ ਹੋ ਗਈ ਜਦੋਂਕਿ 3 ਨੌਜਵਾਨ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ 8 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 11-10-2026
ਸੰਘੋਲ, 10 ਅਕਤੂਬਰ (ਪਰਮਵੀਰ ਧਨੋਆ)-ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ’ਤੇ ਬੀਤੀ ਰਾਤ ਪਿੰਡ ਮਾਨਪੁਰ ਨੇੜੇ ਵਾਪਰੇ ਸੜਕ ਹਾਦਸੇ ’ਚ 1 ਨੌਜਵਾਨ ਦੀ ਮੌਤ ਹੋ ਗਈ ਜਦੋਂਕਿ 3 ਨੌਜਵਾਨ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ 8 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾਂਦਾ ਹੈ। ਦੋ ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨ ਮੋਰਿੰਡਾ ਤੋਂ ਆਪਣੇ ਘਰ ਪਿੰਡ ਸੰਘੋਲ ਪਰਤ ਰਹੇ ਸਨ। ਜਾਣਕਾਰੀ ਅਨੁਸਾਰ ਪਰਿਵਾਰ ’ਚ ਵਿਆਹ ਸਮਾਗਮ ਰੱਖਿਆ ਹੋਇਆ ਹੈ, ਜਿਸ ਲਈ ਨੌਜਵਾਨ ਸ਼ਹਿਰ ਤੋਂ ਆਪਣੇ ਲਈ ਕੱਪੜੇ ਖ਼ਰੀਦ ਕਰ ਕੇ ਘਰ ਪਰਤ ਰਹੇ ਸਨ। ਰਸਤੇ ’ਚ ਦੋਨੋਂ ਮੋਟਰਸਾਈਕਲ ਸਵਿਫ਼ਟ ਕਾਰ ਦੀ ਲਪੇਟ ’ਚ ਆ ਗਏ। ਭਿਆਨਕ ਸੜਕ ਹਾਦਸੇ ’ਚ ਚਾਰੇ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਸਪਤਾਲ ਦਾਖਲ ਕਰਵਾਇਆ। ਹਰਵਿੰਦਰ ਸਿੰਘ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਗਗਨਦੀਪ ਸਿੰਘ, ਹਰਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਵੱਖ- ਵੱਖ ਹਸਪਤਾਲਾਂ ’ਚ ਇਲਾਜ ਅਧੀਨ ਹਨ। ਪੀੜਤ ਸਾਰੇ ਨੌਜਵਾਨ ਸੰਘੋਲ ਨਿਵਾਸੀ ਹਨ। ਹਾਦਸੇ ਦੇ ਮਾਮਲੇ ’ਚ ਸਬੰਧਿਤ ਥਾਣਾ ਪੁਲਿਸ ਮੋਰਿੰਡਾ ਵਲੋਂ ਕਾਰ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮਾਪੇ-ਅਧਿਆਪਕ ਮਿਲਣੀ ਸਕੂਲਾਂ ਅਤੇ ਮਾਪਿਆਂ ਦਰਮਿਆਨ ਸਾਂਝ ਦਾ ਅਹਿਮ ਉਪਰਾਲਾ-ਰਵਿੰਦਰ ਕੌਰ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਦੌਰਾਨ ਕਿਰਾਏਦਾਰ ਰੱਖਣ ਵਾਲੇ ਮਾਲਕ ’ਤੇ ਵੀ ਪਰਚਾ ਦਰਜ
Ad Position 24