12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਛਠ ਪੂਜਾ ਸੇਵਾ ਦਲ ਦੇ ਚੇਅਰਮੈਨ ਵਲੋਂ ਸੂਰਜਦੇਵ ਮੰਦਰ ਲਈ ਸਬਮਰਸੀਬਲ ਪੰਪ ਭੇਟ

ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਰਾਜੇਸ਼ ਸ਼ਰਮਾ)-ਸਥਾਨਕ ਸ਼ਾਂਤੀ ਨਗਰ ਵਿਖੇ ਉਸਾਰੇ ਜਾ ਰਹੇ ਭਗਵਾਨ ਸੂਰਜਦੇਵ ਮੰਦਰ ਲਈ ਛਠ ਪੂਜਾ ਸੇਵਾ ਦਲ ਦੇ ਚੇਅਰਮੈਨ ਬਟੇਸ਼ਵਰ ਯਾਦਵ ਵਲੋਂ ਸਬਮਰਸੀਬਲ ਪੰਪ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਰੀਨਾ ਯਾਦਵ ਤੇ ਪੁੱਤਰ ਨਿਰਭੈ ਯਾਦਵ ਤੇ ਅਮਿਤ ਯਾਦਵ ਵੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 12-10-2026
ਮੰਡੀ ਗੋਬਿੰਦਗੜ੍ਹ, 11 ਅਕਤੂਬਰ (ਰਾਜੇਸ਼ ਸ਼ਰਮਾ)-ਸਥਾਨਕ ਸ਼ਾਂਤੀ ਨਗਰ ਵਿਖੇ ਉਸਾਰੇ ਜਾ ਰਹੇ ਭਗਵਾਨ ਸੂਰਜਦੇਵ ਮੰਦਰ ਲਈ ਛਠ ਪੂਜਾ ਸੇਵਾ ਦਲ ਦੇ ਚੇਅਰਮੈਨ ਬਟੇਸ਼ਵਰ ਯਾਦਵ ਵਲੋਂ ਸਬਮਰਸੀਬਲ ਪੰਪ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਰੀਨਾ ਯਾਦਵ ਤੇ ਪੁੱਤਰ ਨਿਰਭੈ ਯਾਦਵ ਤੇ ਅਮਿਤ ਯਾਦਵ ਵੀ ਮੌਜੂਦ ਸਨ। ਇਸ ਦੌਰਾਨ ਪੰਡਿਤ ਜਾਨਕੀ ਪ੍ਰਸਾਦ ਵਲੋਂ ਮੰਤਰ ਉਚਾਰਨ ਨਾਲ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਵਾਈ ਗਈ ਤੇ ਸਬਮਰਸੀਬਲ ਪੰਪ ਦਾ ਉਦਘਾਟਨ ਕੀਤਾ। ਬਟੇਸ਼ਵਰ ਯਾਦਵ ਨੇ ਛਠ ਪੂਜਾ ਸੇਵਾ ਦਲ ਵਲੋਂ ਮੰਦਰ ਦੀ ਉਸਾਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਸਹਿਯੋਗ ਦੇਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਛਠ ਪੂਜਾ ਸੇਵਾ ਦਲ ਦੇ ਪ੍ਰਧਾਨ ਡਾ. ਐਮ. ਕੇ. ਕਰਨ ਨੇ ਯਾਦਵ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਹਾ ਨਗਰੀ ਵਿਚ ਦਾਨੀ ਸੱਜਣਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਦਾਨੀ ਸੱਜਣ ਵੀ ਅਜਿਹੇ ਕਾਰਜਾਂ ਲਈ ਅੱਗੇ ਆਉਣਗੇ। ਇਸ ਮੌਕੇ ਡਾ. ਸੰਜੇ ਕੁਮਾਰ, ਡਾ. ਐਮ. ਕੇ. ਕਰਨ, ਪ੍ਰਵੀਨ ਕੁਮਾਰ, ਅਮਿਤ ਕੁਮਾਰ, ਨਿਰਭੈ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਐਸ.ਆਈ.ਆਰ. ਦਾ ਵਿਰੋਧ ਕਰਨ ਵਾਲੇ ਕਾਂਗਰਸ ਤੇ ‘ਆਪ’ ਦੇ ਆਗੂਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡੀ. ਬੀ. ਯੂ ਦੇ ਫਾਰਮੇਸੀ ਵਿਦਿਆਰਥੀਆਂ ਨੇ ਜੈਨ ਹਸਪਤਾਲ ਦੇ ਵਿੱਦਿਅਕ ਦੌਰੇ ਦੌਰਾਨ ਹਾਸਿਲ ਕੀਤਾ ਕਲੀਨਿਕਲ ਤਜਰਬਾ
Ad Position 24