12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਗਰੋਹਾਂ ਟਰਸੱਟ ਦੇ ਪ੍ਰਧਾਨ ਬਜਰੰਗ ਗਰਗ ਦਾ ਪਾਤੜਾਂ ਪੁੱਜਣ ’ਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਵਲੋਂ ਸਵਾਗਤ

ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਅਗਰੋਹਾਂ ਟਰਸੱਟ ਦੇ ਪ੍ਰਧਾਨ ਬਜਰੰਗ ਗਰਗ ਵਲੋਂ ਪਾਤੜਾਂ ਦੇ ‘ਅੰਬੇ ਜਵੈਲਰ’ ਵਿਖੇ ਪੁੱਜਣ ’ਤੇ ਰੋਟਰੀ ਕਲੱਬ ਵਲੋਂ ਪ੍ਰਧਾਨ ਭਾਰਤ ਭੂਸ਼ਣ ਤੇ ਰੋਟਰੀਅਨ ਵਿਸ਼ਾਲ ਗੋਇਲ ਪ੍ਰਧਾਨ ਅਕਾਲੀ ਦਲ ਪਾਤੜਾਂ ਸ਼ਹਿਰੀ ਦੀ ਅਗਵਾਈ ਵਿਚ ਅਹੁਦੇਦਾਰਾਂ ਵਲੋਂ ਸਵਾਗਤ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਗਰੋਹਾਂ ਟਰੱਸਟ ਦੇ ਪ੍ਰਧਾਨ ਬਜਰੰਗ ਗਰਗ ਵਲੋਂ ਇਕ ਵਿਸ਼ਾਲ ਧਾਮ ਅਗਰੋਹਾਂ ਵਿਖੇ ਬਣਾਇਆ ਗਿਆ ਹੈ ਤੇ ਉਨ੍ਹਾਂ ਵਲੋਂ ਸਮੁੱਚੇ ਦੇਸ਼ ਦੇ ਅਗਰਵਾਲ ਭਾਈਚਾਰੇ ਨੂੰ ਇਕਮੁੱਠ ਕਰਕੇ ਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਸ਼ਰੀਕ ਹੋ ਕੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਕੇ ਅਤੇ ਆਪਣੇ ਪੱਧਰ ’ਤੇ ਹੱਲ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 12-10-2026
ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਅਗਰੋਹਾਂ ਟਰਸੱਟ ਦੇ ਪ੍ਰਧਾਨ ਬਜਰੰਗ ਗਰਗ ਵਲੋਂ ਪਾਤੜਾਂ ਦੇ ‘ਅੰਬੇ ਜਵੈਲਰ’ ਵਿਖੇ ਪੁੱਜਣ ’ਤੇ ਰੋਟਰੀ ਕਲੱਬ ਵਲੋਂ ਪ੍ਰਧਾਨ ਭਾਰਤ ਭੂਸ਼ਣ ਤੇ ਰੋਟਰੀਅਨ ਵਿਸ਼ਾਲ ਗੋਇਲ ਪ੍ਰਧਾਨ ਅਕਾਲੀ ਦਲ ਪਾਤੜਾਂ ਸ਼ਹਿਰੀ ਦੀ ਅਗਵਾਈ ਵਿਚ ਅਹੁਦੇਦਾਰਾਂ ਵਲੋਂ ਸਵਾਗਤ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਗਰੋਹਾਂ ਟਰੱਸਟ ਦੇ ਪ੍ਰਧਾਨ ਬਜਰੰਗ ਗਰਗ ਵਲੋਂ ਇਕ ਵਿਸ਼ਾਲ ਧਾਮ ਅਗਰੋਹਾਂ ਵਿਖੇ ਬਣਾਇਆ ਗਿਆ ਹੈ ਤੇ ਉਨ੍ਹਾਂ ਵਲੋਂ ਸਮੁੱਚੇ ਦੇਸ਼ ਦੇ ਅਗਰਵਾਲ ਭਾਈਚਾਰੇ ਨੂੰ ਇਕਮੁੱਠ ਕਰਕੇ ਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਵਿਚ ਸ਼ਰੀਕ ਹੋ ਕੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਕੇ ਅਤੇ ਆਪਣੇ ਪੱਧਰ ’ਤੇ ਹੱਲ ਕੀਤਾ ਜਾ ਰਿਹਾ ਹੈ। ਇਨ੍ਹਾਂ ਵਲੋਂ ਆਪਣੇ ਬਣਾਏ ਗਏ ਅਗਰੋਹਾਂ ਟਰਸੱਟ ਦੀ ਮਦਦ ਨਾਲ ਆਰਥਿਕ ਪੱਖੋਂ ਕਮਜ਼ੋਰ ਅਗਰਵਾਲ ਭਾਈਚਾਰੇ ਦੇ ਲੋਕਾਂ ਦੇ ਵਪਾਰ ਨੂੰ ਖੜ੍ਹਾ ਕਰਨ ਵਾਸਤੇ ਜਿੱਥੇ ਸਹਾਇਤਾ ਕੀਤੀ ਗਈ ਹੈ ਉਥੇ ਹੀ ਭਾਈਚਾਰੇ ਦੇ ਕਮਜ਼ੋਰ ਲੋਕਾਂ ਦੇ ਇਲਾਜ਼ ਵੀ ਅਗਰਵਾਲ ਭਾਈਚਾਰੇ ਨੂੰ ਪ੍ਰੇਰਕ ਕਰਵਾਇਆ ਜਾ ਰਿਹਾ ਹੈ, ਇਸ ਲਈ ਅਗਰਵਾਲ ਭਾਈਚਾਰੇ ਨੂੰ ਹੀ ਨਹੀ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਦੇ ਬਹੁਤ ਵੱਡਾ ਮਾਣ ਹੈ। ਰੋਟਰੀ ਕਲੱਬ ਵਲੋਂ ਕੀਤੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਬਜਰੰਗ ਗਰਗ ਪ੍ਰਧਾਨ ਅਗਰੋਹਾਂ ਟਰਸੱਟ ਨੇ ਕਿਹਾ ਕਿ ਅਗਰਵਾਲ ਭਾਈਚਾਰਾ ਹੀ ਇਕ ਅਜਿਹਾ ਵਰਗ ਹੈ ਜਿਹੜਾ ਕਿ ਆਪਣਾ ਵਪਾਰ ਮਿਹਨਤ ਨਾਲ ਚਲਾ ਕੇ ਸਰਕਾਰ ਦਾ ਖਜਾਨੇ ਵਿਚ ਟੈਕਸ ਦੇ ਰੂਪ ਵਿਚ ਰਾਸ਼ੀ ਪਾ ਰਿਹਾ ਹੈ। ਇਸ ਲਈ ਸਰਕਾਰਾਂ ਨੂੰ ਵੀ ਇਨ੍ਹਾਂ ਵੱਲ ਧਿਆਨ ਦੇਣਾਂ ਚਾਹੀਦਾ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸਕੱਤਰ ਜੀਵਨ ਸਿੰਗਲਾ, ਮੈਂਬਰ ਰਾਕੇਸ਼ ਗਰਗ, ਨਾਰਾਇਣ ਗਰਗ, ਹਰਮੇਸ਼ ਕੁਮਾਰ ਮੇਸ਼ੀ, ਕਪਿਲ ਕੌਂਸਲ, ਹੈਪੀ ਸਿੰਗਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਲਿਜਾ ਸਕਦੀ ਹੈ-ਧਰਮਸੋਤ ਅਗਲੀ ਖ਼ਬਰ ਇਲਾਕੇ ਦੀਆਂ ਪੰਚਾਇਤਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਕੀਤੀ ਅਪੀਲ
Ad Position 24