ਕੋਰਡੀਆ ਕਾਲਜ ਦੀ ਵਿਦਿਆਰਥਣ ਕਾਜਲਪ੍ਰੀਤ ਨੇ ਤਲਵਾਰਬਾਜ਼ੀ ’ਚ ਹਾਸਿਲ ਕੀਤਾ ਤਗਮਾ
ਸੰਘੋਲ, 13 ਅਕਤੂਬਰ (ਪਰਮਵੀਰ ਧਨੋਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਕਾਲਜ ਫੈਂਸਿੰਗ (ਤਲਵਾਰ ਬਾਜ਼ੀ) ਖੇਡ ਮੁਕਾਬਲਿਆਂ ਵਿਚ ਕੋਰਡੀਆ ਕਾਲਜ ਸੰਘੋਲ ਦੀ ਵਿਦਿਆਰਥਣ ਕਾਜਲਪ੍ਰੀਤ ਕੌਰ ਨੇ ਭਾਗ ਲਿਆ ਤੇ ਆਪਣੇ ਵਰਗ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਾਣਕਾਰੀ ਦਿੰਦਿਆਂ ਕੋਰਡੀਆ ਕਾਲਜ ਦੀ ਪ੍ਰਿੰਸੀਪਲ ਡਾ.
ਸੰਘੋਲ, 13 ਅਕਤੂਬਰ (ਪਰਮਵੀਰ ਧਨੋਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਕਾਲਜ ਫੈਂਸਿੰਗ (ਤਲਵਾਰ ਬਾਜ਼ੀ) ਖੇਡ ਮੁਕਾਬਲਿਆਂ ਵਿਚ ਕੋਰਡੀਆ ਕਾਲਜ ਸੰਘੋਲ ਦੀ ਵਿਦਿਆਰਥਣ ਕਾਜਲਪ੍ਰੀਤ ਕੌਰ ਨੇ ਭਾਗ ਲਿਆ ਤੇ ਆਪਣੇ ਵਰਗ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਾਣਕਾਰੀ ਦਿੰਦਿਆਂ ਕੋਰਡੀਆ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤੀ ਸ਼ਰਮਾ ਨੇ ਦੱਸਿਆ ਕਿ ਕਾਜਲਪ੍ਰੀਤ ਦੀ ਚੋਣ ਅੰਤਰ ਯੂਨੀਵਰਸਿਟੀ ਟੀਮ ਲਈ ਕੀਤੀ ਗਈ ਹੈ। ਇਸ ਸਫਲਤਾ ਲਈ ਕੋਰਡੀਆ ਸੰਸਥਾ ਦੇ ਚੇਅਰਮੈਨ ਲਾਰਡ ਦਿਲਜੀਤ ਰਾਣਾ ਤੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਅਤੇ ਸਮੂਹ ਸਟਾਫ਼ ਵਲੋਂ ਬੱਚਿਆਂ ਤੇ ਸਪੋਰਟਸ ਇੰਚਾਰਜ ਬਲਜੀਤ ਕੌਰ ਨੂੰ ਵਧਾਈ ਦਿੱਤੀ ਗਈ ।