29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਰਕਾਰ ਨੇ ਸਹਿਕਾਰਤਾ ਵਿਭਾਗ ’ਚ ਨਵੇਂ ਨਿਯਮ ਬਣਾ ਕੇ ਕਿਸਾਨਾਂ ਨੂੰ ਸਿੱਧੇ ਫਾਹੇ ਟੰਗਿਆ- ਸੈਦਪੁਰਾ

ਖਮਾਣੋਂ, 28 ਅਕਤੂਬਰ (ਮਨਮੋਹਣ ਸਿੰਘ ਕਲੇਰ)- ਸਹਿਕਾਰਤਾ ਵਿਭਾਗ ਦਾ ਗਠਨ ਕਿਸਾਨਾਂ ਦੀਆਂ ਖੇਤੀ ਨਾਲ ਸਬੰਧਿਤ ਆਰਥਿਕ ਮੁਸ਼ਕਿਲਾਂ ਨੂੰ ਘੱਟ ਕਰਨ ਅਤੇ ਹੋਰ ਫ਼ਾਇਦਿਆਂ ਲਈ ਹੋਇਆ ਸੀ, ਜਿਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਉਕਤ ਵਿਭਾਗ ਰਾਹੀ ਕੋਆਪ੍ਰੇਟਿਵ ਸਭਾਵਾਂ ਜ਼ਰੀਏ ਵੱਡੇ ਲਾਭ ਵੀ ਪ੍ਰਾਪਤ ਕਰ ਰਹੇ ਸਨ, ਪਰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਵਿਭਾਗ ’ਚ ਨਵੇਂ ਨਿਯਮ ਬਣਾ ਕੇ ਕਿਸਾਨਾਂ ਨੂੰ ਸਿੱਧੇ ਫਾਹੇ ਟੰਗਣ ਦਾ ਕੰਮ ਕੀਤਾ ਹੈ। ਇਹ ਟਿੱਪਣੀ ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਸਹਿਕਾਰਤਾ ਵਿਭਾਗ ਵਲੋਂ ਕਿਸਾਨੀ ਫ਼ਸਲ ਕਰਜ਼ ਅਤੇ ਹੋਰ ਸਹੂਲਤਾਂ ਲੈਣ ਲਈ ਬਣਾਏ ਨਵੇਂ ਨਿਯਮਾਂ ’ਤੇ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਨੂੰ ਹੁਣ ਹਾੜੀ ਦੀ ਬਿਜਾਈ ਲਈ ਖਾਦ ਅਤੇ ਬੀਜ ਖ਼ਰੀਦਣ ਲਈ ਪੈਸੇ ਦੀ ਜ਼ਰੂਰਤ ਹੈ ਤਾਂ ਵਿਭਾਗ ਨੇ ਕਿਸਾਨਾਂ ਨੂੰ ਜ਼ਮੀਨ ਹੱਦ ਕਰਜ਼ਿਆਂ ਰਾਹੀਂ ਪਹਿਲਾਂ ਨਾਲੋਂ ਜ਼ਿਆਦਾ ਪਲੱਜ ਕਰਨ ਦੀ ਸ਼ਰਤ ਰੱਖੀ ਹੈ, ਜਦੋਂਕਿ ਅਜਿਹਾ ਨਾ ਕਰ ਸਕਣ ਦੀ ਸੂਰਤ ’ਚ ਜਦੋਂ ਕਿਸਾਨ ਕਈ ਤਰ੍ਹਾਂ ਦੇ ਖ਼ਦਸ਼ੇ ਹਨ ਤਾਂ ਉਸ ਲਈ ਸਥਿਤੀ ਬੜੀ ਕਸੂਤੀ ਪੈਦਾ ਕਰ ਦਿੱਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 29-10-2026
ਖਮਾਣੋਂ, 28 ਅਕਤੂਬਰ (ਮਨਮੋਹਣ ਸਿੰਘ ਕਲੇਰ)- ਸਹਿਕਾਰਤਾ ਵਿਭਾਗ ਦਾ ਗਠਨ ਕਿਸਾਨਾਂ ਦੀਆਂ ਖੇਤੀ ਨਾਲ ਸਬੰਧਿਤ ਆਰਥਿਕ ਮੁਸ਼ਕਿਲਾਂ ਨੂੰ ਘੱਟ ਕਰਨ ਅਤੇ ਹੋਰ ਫ਼ਾਇਦਿਆਂ ਲਈ ਹੋਇਆ ਸੀ, ਜਿਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਉਕਤ ਵਿਭਾਗ ਰਾਹੀ ਕੋਆਪ੍ਰੇਟਿਵ ਸਭਾਵਾਂ ਜ਼ਰੀਏ ਵੱਡੇ ਲਾਭ ਵੀ ਪ੍ਰਾਪਤ ਕਰ ਰਹੇ ਸਨ, ਪਰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਵਿਭਾਗ ’ਚ ਨਵੇਂ ਨਿਯਮ ਬਣਾ ਕੇ ਕਿਸਾਨਾਂ ਨੂੰ ਸਿੱਧੇ ਫਾਹੇ ਟੰਗਣ ਦਾ ਕੰਮ ਕੀਤਾ ਹੈ। ਇਹ ਟਿੱਪਣੀ ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਸਹਿਕਾਰਤਾ ਵਿਭਾਗ ਵਲੋਂ ਕਿਸਾਨੀ ਫ਼ਸਲ ਕਰਜ਼ ਅਤੇ ਹੋਰ ਸਹੂਲਤਾਂ ਲੈਣ ਲਈ ਬਣਾਏ ਨਵੇਂ ਨਿਯਮਾਂ ’ਤੇ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਨੂੰ ਹੁਣ ਹਾੜੀ ਦੀ ਬਿਜਾਈ ਲਈ ਖਾਦ ਅਤੇ ਬੀਜ ਖ਼ਰੀਦਣ ਲਈ ਪੈਸੇ ਦੀ ਜ਼ਰੂਰਤ ਹੈ ਤਾਂ ਵਿਭਾਗ ਨੇ ਕਿਸਾਨਾਂ ਨੂੰ ਜ਼ਮੀਨ ਹੱਦ ਕਰਜ਼ਿਆਂ ਰਾਹੀਂ ਪਹਿਲਾਂ ਨਾਲੋਂ ਜ਼ਿਆਦਾ ਪਲੱਜ ਕਰਨ ਦੀ ਸ਼ਰਤ ਰੱਖੀ ਹੈ, ਜਦੋਂਕਿ ਅਜਿਹਾ ਨਾ ਕਰ ਸਕਣ ਦੀ ਸੂਰਤ ’ਚ ਜਦੋਂ ਕਿਸਾਨ ਕਈ ਤਰ੍ਹਾਂ ਦੇ ਖ਼ਦਸ਼ੇ ਹਨ ਤਾਂ ਉਸ ਲਈ ਸਥਿਤੀ ਬੜੀ ਕਸੂਤੀ ਪੈਦਾ ਕਰ ਦਿੱਤੀ ਗਈ ਹੈ। ਜਦੋਂ ਕਿ ਇਸ ਵਕਤ ਹਾਲਾਤ ਇਹ ਹਨ ਕਿ ਇਕ ਦੋ ਦਿਨ ਵਿਚ ਕਿਸਾਨ ਨੇ ਕਣਕ ਦੀ ਬਿਜਾਈ ਸ਼ੁਰੂ ਕਰਨੀ ਹੈ, ਜਦੋਂਕਿ ਸਹਿਕਾਰੀ ਸਭਾਵਾਂ ’ਚ ਅਜੇ ਤਕ ਖਾਦ ਨਹੀਂ ਪਹੁੰਚੀ ਹੈ। ਜਿਸ ਨਾਲ ਕਿਸਾਨਾਂ ਦਾ ਵਿਆਪਕ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਨਵੇਂ ਬਣਾਏ ਨਿਯਮ ਵਾਪਸ ਲੈ ਕੇ ਪਹਿਲਾਂ ਤੋਂ ਚੱਲ ਰਹੇ ਕਰਜ਼ਿਆਂ ਤਹਿਤ ਕਿਸਾਨਾਂ ਨੂੰ ਖਾਦ ਅਤੇ ਨਗਦੀ ਮੁਹੱਈਆ ਕਰਵਾਏ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਰਕਾਰ ਖ਼ਿਲਾਫ਼ ਕਿਸਾਨ ਵੱਡਾ ਸੰਘਰਸ਼ ਛੇੜਨਗੇ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪ੍ਰਕਾਸ਼ ਪੁਰਬ ਮੌਕੇ ਤ੍ਰਿਵੇਣੀ ਲਗਾ ਕੇ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਸ਼ਾਹਪੁਰ ’ਚ ਨਾਜਾਇਜ਼ ਪਟਾਕੇ ਬਣਾਉਣ ਵਾਲੇ ਗੁਦਾਮ ’ਤੇ ਪੁਲਿਸ ਦਾ ਛਾਪਾ 11 ਕਿੱਲੋ 660 ਗ੍ਰਾਮ ਪਟਾਕੇ ਬਣਾਉਣ ਵਾਲੇ ਪਾਊਡਰ...
Ad Position 24