ਸ਼ਾਹਪੁਰ ’ਚ ਨਾਜਾਇਜ਼ ਪਟਾਕੇ ਬਣਾਉਣ ਵਾਲੇ ਗੁਦਾਮ ’ਤੇ ਪੁਲਿਸ ਦਾ ਛਾਪਾ
11 ਕਿੱਲੋ 660 ਗ੍ਰਾਮ ਪਟਾਕੇ ਬਣਾਉਣ ਵਾਲੇ ਪਾਊਡਰ ਸਮੇਤ ਪੈਕਿੰਗ ਵਾਲਾ ਸਾਮਾਨ ਬਰਾਮਦ
ਅਮਲੋਹ, 28 ਅਕਤੂਬਰ (ਕੇਵਲ ਸਿੰਘ)- ਨਜ਼ਦੀਕੀ ਪਿੰਡ ਸ਼ਾਹਪੁਰ ਵਿਖੇ ਖੇਤਾਂ ਵਿਚ ਕਿਰਾਏ ’ਤੇ ਲਏ ਗੁਦਾਮ ਵਿਚ ਕਥਿਤ ਤੌਰ ’ਤੇ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 11 ਕਿੱਲੋ 660 ਗ੍ਰਾਮ ਕਰੀਬ ਪਟਾਕੇ ਬਣਾਉਣ ਵਾਲਾ ਪਾਊਡਰ ਸਮੇਤ ਪਟਾਕੇ ਤੇ ਪੈਕਿੰਗ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਫ਼ੇਜ਼ਾਨ ਖ਼ਾਨ ਵਿਰੁੱਧ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਮੁੱਖ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਾਹਰ ਹੈ।
ਬ
ਬਰਾਮਦ ਕੀਤਾ ਗਿਆ ਸਾਮਾਨ। ਤਸਵੀਰ : ਕੇਵਲ ਸਿੰਘ
ਐਸ. ਐਚ. ਓ ਗੁਰਵਿੰਦਰ ਸਿੰਘ ਢਿੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ। ਤਸਵੀਰ : ਕੇਵਲ ਸਿੰਘ
29-10-2026
ਅਮਲੋਹ, 28 ਅਕਤੂਬਰ (ਕੇਵਲ ਸਿੰਘ)- ਨਜ਼ਦੀਕੀ ਪਿੰਡ ਸ਼ਾਹਪੁਰ ਵਿਖੇ ਖੇਤਾਂ ਵਿਚ ਕਿਰਾਏ ’ਤੇ ਲਏ ਗੁਦਾਮ ਵਿਚ ਕਥਿਤ ਤੌਰ ’ਤੇ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 11 ਕਿੱਲੋ 660 ਗ੍ਰਾਮ ਕਰੀਬ ਪਟਾਕੇ ਬਣਾਉਣ ਵਾਲਾ ਪਾਊਡਰ ਸਮੇਤ ਪਟਾਕੇ ਤੇ ਪੈਕਿੰਗ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਫ਼ੇਜ਼ਾਨ ਖ਼ਾਨ ਵਿਰੁੱਧ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਮੁੱਖ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਾਹਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਅਮਲੋਹ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਦੋਂ ਪੁਲਿਸ ਪਿੰਡ ਸ਼ਾਹਪੁਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਲੁਧਿਆਣਾ ਦੀ ਮਿਲਟਰੀ ਇੰਟੈਲੀਜੈਂਸ ਟੀਮ ਵਲੋਂ ਸੂਚਨਾ ਦਿੱਤੀ ਗਈ ਕਿ ਫ਼ੇਜ਼ਾਨ ਖ਼ਾਨ ਨਾਮਕ ਵਿਅਕਤੀ ਨੇ ਪਿੰਡ ਦੇ ਖੇਤਾਂ ਵਿਚ ਇਕ ਗੁਦਾਮ ਕਿਰਾਏ ’ਤੇ ਲਿਆ ਹੋਇਆ ਹੈ, ਜਿੱਥੇ ਕਥਿਤ ਤੌਰ ’ਤੇ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਮਿਲਟਰੀ ਇੰਟੈਲੀਜੈਂਸ ਦੀ ਟੀਮ ਨਾਲ ਮਿਲ ਕੇ ਸਬੰਧਿਤ ਗੁਦਾਮ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਮੌਕੇ ਤੋਂ 11 ਕਿੱਲੋ 660 ਗ੍ਰਾਮ ਪਟਾਕੇ ਬਣਾਉਣ ਵਾਲਾ ਪਾਊਡਰ ਤੋਂ ਇਲਾਵਾ ਪਟਾਕੇ ਅਤੇ ਪੈਕਿੰਗ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ। ਅਧਿਕਾਰੀ ਅਨੁਸਾਰ ਇਸ ਮਾਮਲੇ ਵਿਚ ਫੇਜ਼ਾਨ ਖ਼ਾਨ ਵਿਰੁੱਧ ਐਕਸਪਲੋਸਿਵ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਫ਼ੇਜ਼ਾਨ ਖ਼ਾਨ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦਾ ਰਹਿਣ ਵਾਲਾ ਹੈ। ਐਸ.ਐਚ.ਓ ਨੇ ਦੱਸਿਆ ਕਿ ਮੌਕੇ ’ਤੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਲਗਭਗ ਚਾਰ ਤੋਂ ਪੰਜ ਦਿਨ ਪਹਿਲਾਂ ਹੀ ਉੱਥੇ ਕੰਮ ਕਰਨ ਲਈ ਆਏ ਸਨ ਅਤੇ ਉਦੋਂ ਤੋਂ ਹੀ ਫ਼ੇਜ਼ਾਨ ਖ਼ਾਨ ਨਾਲ ਮਿਲ ਕੇ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਸਨ। ਮਾਮਲੇ ਨਾਲ ਸਬੰਧਿਤ ਗਵਾਹਾਂ ਅਤੇ ਮਜ਼ਦੂਰਾਂ ਦੇ ਬਿਆਨ ਮਾਣਯੋਗ ਅਦਾਲਤ ਵਿਚ ਦਰਜ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੁਲਜ਼ਮ ਫ਼ੇਜ਼ਾਨ ਖ਼ਾਨ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।