ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਪੁਲਿਸ ਅੜਿੱਕੇ
ਸੰਘੋਲ, 30 ਅਕਤੂਬਰ (ਪਰਮਵੀਰ ਧਨੋਆ)-ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ, ਉਨ੍ਹਾਂ ਪਿੰਡ ਰਾਏਪੁਰ ਦੇ ਬੱਸ ਸਟੈਂਡ ਨੇੜੇ ਜਦੋਂ ਫ਼ਤਹਿਗੜ੍ਹ ਨਿਊਆਂ ਵਲੋਂ ਆਉਂਦੀ ਕਾਲੇ ਰੰਗ ਦੀ ਸਕੂਟਰੀ ਸਵਾਰਾਂ ਨੂੰ ਰੋਕਿਆ।
ਸੰਘੋਲ, 30 ਅਕਤੂਬਰ (ਪਰਮਵੀਰ ਧਨੋਆ)-ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ, ਉਨ੍ਹਾਂ ਪਿੰਡ ਰਾਏਪੁਰ ਦੇ ਬੱਸ ਸਟੈਂਡ ਨੇੜੇ ਜਦੋਂ ਫ਼ਤਹਿਗੜ੍ਹ ਨਿਊਆਂ ਵਲੋਂ ਆਉਂਦੀ ਕਾਲੇ ਰੰਗ ਦੀ ਸਕੂਟਰੀ ਸਵਾਰਾਂ ਨੂੰ ਰੋਕਿਆ। ਪੁਲਿਸ ਦਾਅਵੇ ਅਨੁਸਾਰ ਤਲਾਸ਼ੀ ਦੌਰਾਨ ਸਕੂਟਰੀ ਦੀ ਡਿੱਗੀ ਵਿਚੋਂ 20 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮਾਮਲੇ ’ਚ ਪੁਲਿਸ ਨੇ ਯੁਵਰਾਜ ਸਿੰਘ ਨਿਵਾਸੀ ਪਿੰਡ ਲੁਹਾਰ ਮਾਜਰਾ ਕਲਾਂ ਥਾਣਾ ਮੰਡੀ ਗੋਬਿੰਦਗੜ੍ਹ ਅਤੇ ਮਨਦੀਪ ਸਿੰਘ ਨਿਵਾਸੀ ਪਿੰਡ ਸਿਰਾਜ ਮਾਜਰਾ ਥਾਣਾ ਖੇੜੀ ਨੌਧ ਸਿੰਘ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।