ਖਮਾਣੋਂ ਵਿਖੇ ਸ੍ਰੀ ਵਿਸ਼ਵਕਰਮਾ ਜੀ ਦਾ 34ਵਾਂ ਸਾਲਾਨਾ ਉਤਸਵ 9 ਨਵੰਬਰ ਨੂੰ-ਭਾਗ ਸਿੰਘ ਮਾਰਵਾ
ਖਮਾਣੋਂ, 6 ਨਵੰਬਰ (ਜੋਗਿੰਦਰ ਪਾਲ)-ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ 34ਵਾਂ ਸਾਲਾਨਾ ਪ੍ਰਕਾਸ਼ ਉਤਸਵ 9 ਨਵੰਬਰ ਨੂੰ ਸ੍ਰੀ ਵਿਸ਼ਵਕਰਮਾ ਭਵਨ, ਵਾਰਡ ਨੰਬਰ 11, ਖਮਾਣੋਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਭਾਗ ਸਿੰਘ ਮਾਰਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਇਹ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
07-11-2026