ਦੇਸ਼ ਭਗਤ ਗਲੋਬਲ ਸਕੂਲ ਵਿਚ ਉਤਸ਼ਾਹ ਨਾਲ ਮਨਾਇਆ ਹੈਲੋਵੀਨ ਡੇਅ
ਅਮਲੋਹ, 6 ਨਵੰਬਰ (ਕੇਵਲ ਸਿੰਘ)-ਦੇਸ਼ ਭਗਤ ਗਲੋਬਲ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵਲੋਂ ਹੈਲੋਵੀਨ ਡੇਅ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਡਰਾਉਣੇ ਅਤੇ ਦਿਲਚਸਪ ਪਹਿਰਾਵੇ ਪਹਿਨ ਕੇ ਆਪਣੀ ਸਿਰਜਣਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਅਮਲੋਹ, 6 ਨਵੰਬਰ (ਕੇਵਲ ਸਿੰਘ)-ਦੇਸ਼ ਭਗਤ ਗਲੋਬਲ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵਲੋਂ ਹੈਲੋਵੀਨ ਡੇਅ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਡਰਾਉਣੇ ਅਤੇ ਦਿਲਚਸਪ ਪਹਿਰਾਵੇ ਪਹਿਨ ਕੇ ਆਪਣੀ ਸਿਰਜਣਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਬੱਚੇ ਭੂਤਾਂ, ਜਾਦੂਗਰਨੀਆਂ, ਵੈਂਪਾਇਰਾਂ ਅਤੇ ਚਮਗਿੱਦੜਾਂ ਦੇ ਰੂਪ ਵਿਚ ਸਜੇ ਹੋਏ ਨਜ਼ਰ ਆਏ। ਉਨ੍ਹਾਂ ਨੇ ਹੈਲੋਵੀਨ ਗੀਤਾਂ ’ਤੇ ਡਾਂਸ ਕੀਤਾ ਅਤੇ ਮਨੋਰੰਜਕ ਖੇਡਾਂ ਵਿਚ ਭਾਗ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਅਧਿਆਪਕਾਂ ਨਾਲ ‘ਟ੍ਰਿਕ ਔਰ ਟਰੀਟ’ ਗਤੀਵਿਧੀ ਵਿਚ ਹਿੱਸਾ ਲਿਆ ਅਤੇ ਮਾਸਕ ਤੇ ਭੂਤਾਂ ਦੇ ਆਕਾਰ ਵਾਲੀਆਂ ਸਜਾਵਟੀ ਚੀਜ਼ਾਂ ਵੀ ਤਿਆਰ ਕੀਤੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਇੰਦੂ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਖ਼ੁਸ਼ੀ ਭਰਿਆ ਮਾਹੌਲ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸਿਰਜਣਾਤਮਿਕਤਾ ਨੂੰ ਨਿਖਾਰਨ ਵਿੱਚ ਸਹਾਇਕ ਹੁੰਦੇ ਹਨ। ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ.ਤਜਿੰਦਰ ਕੌਰ ਨੇ ਸਮਾਗਮ ਦੀ ਸਫਲਤਾ ਲਈ ਮਾਪਿਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।