ਬਸੀ ਪਠਾਣਾਂ ਵਿਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਬਸੀ ਪਠਾਣਾਂ, 28 ਨਵੰਬਰ (ਗੌਤਮ, ਸ਼ਰਮਾ)-ਸ਼ਹਿਰੀ ਬਸੀ ਪਠਾਣਾਂ ਦੇ ਉਪ ਮੰਡਲ ਅਫ਼ਸਰ ਇੰਜ: ਗੁਰਤੇਜ ਸਿੰਘ ਏ. ਈ.
ਬਸੀ ਪਠਾਣਾਂ, 28 ਨਵੰਬਰ (ਗੌਤਮ, ਸ਼ਰਮਾ)-ਸ਼ਹਿਰੀ ਬਸੀ ਪਠਾਣਾਂ ਦੇ ਉਪ ਮੰਡਲ ਅਫ਼ਸਰ ਇੰਜ: ਗੁਰਤੇਜ ਸਿੰਘ ਏ.ਈ. ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਨਵੰਬਰ ਦਿਨ ਐਤਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦੇ ਹੋਏ 220 ਕੇ.ਵੀ ਸਬ-ਸਟੇਸ਼ਨ ਬਸੀ ਪਠਾਣਾਂ ਦੀ 66 ਕੇ.ਵੀ ਬੱਸ-ਬਾਰ 1 ਅਤੇ 2 ਦੀ ਜ਼ਰੂਰੀ ਮੁਰੰਮਤ ਕਾਰਨ 220 ਕੇ.ਵੀ ਸਬ-ਸਟੇਸ਼ਨ ਬਸੀ ਪਠਾਣਾਂ ਤੋਂ ਚੱਲਦੇ 11 ਕੇ.ਵੀ ਸਿਟੀ ਬਸੀ (ਕੈਟਾਗਰੀ-1), 11 ਕੇ.ਵੀ ਮਾਤਾ ਰਾਣੀ (ਕੈਟਾਗਰੀ-1), 11 ਕੇ.ਵੀ. ਨਾਨਕ ਦਰਬਾਰ (ਕੈਟਾਗਰੀ-1), 11 ਕੇ.ਵੀ ਆਈ.ਟੀ.ਆਈ (ਕੈਟਾਗਰੀ-1), 11 ਕੇ.ਵੀ. ਰੋਜ਼ਾ ਸ਼ਰੀਫ (ਕੈਟਾਗਰੀ-1), 11 ਕੇ.ਵੀ. ਬਾਗ ਸਿਕੰਦਰ ਯੂ.ਪੀ.ਐਸ. ਫੀਡਰ ਅਤੇ 66 ਕੇ ਵੀ ਅੱਤੇਵਾਲੀ ਗਰਿਡ ਤੋਂ ਚੱਲਦੇ 11 ਕੇ ਵੀ ਜੋਧਪੁਰ ਯੂ.ਪੀ.ਐਸ. , 11 ਕੇ ਵੀ ਰੈਲੀ ਯੂ.ਪੀ.ਐਸ. ਫੀਡਰ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਪ੍ਰਭਾਵਿਤ ਰਹੇਗੀ।