ਪ੍ਰੋਸੈਸਿੰਗ ਵਾਲੇ ਆਲੂਆਂ ਦੀ ਪੁਟਾਈ ਸ਼ੁਰੂ, ਅਨੁਕੂਲ ਮੌਸਮ ਕਾਰਨ ਚੰਗੇ ਝਾੜ ਦੇ ਆਸਾਰ
ਅਮਲੋਹ, 29 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਆਲੂਆਂ ਦੀਆਂ ਪ੍ਰੋਸੈਸਿੰਗ ਵਾਲੀਆਂ ਕਿਸਮਾਂ ਦੀ ਕਾਸ਼ਤ ਵਿਚ ਮੋਹਰੀ ਇਸ ਇਲਾਕੇ ਵਿਚ ਐਲ. ਆਰ.
ਅਮਲੋਹ, 29 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਆਲੂਆਂ ਦੀਆਂ ਪ੍ਰੋਸੈਸਿੰਗ ਵਾਲੀਆਂ ਕਿਸਮਾਂ ਦੀ ਕਾਸ਼ਤ ਵਿਚ ਮੋਹਰੀ ਇਸ ਇਲਾਕੇ ਵਿਚ ਐਲ.ਆਰ. ਕਿਸਮ ਦੇ ਆਲੂਆਂ ਦੀ ਪੁਟਾਈ ਸ਼ੁਰੂ ਹੋ ਗਈ ਹੈ। ਕੁਝ ਕਿਸਾਨਾਂ, ਜਿਨ੍ਹਾਂ ਵਲੋਂ ਇਸ ਕਿਸਮ ਦੇ ਆਲੂ ਦੀ ਅਗੇਤੀ ਬਿਜਾਈ ਕੀਤੀ ਗਈ ਸੀ, ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਅਗੇਤੇ ਆਲੂਆਂ ਦੇ ਚੰਗੇ ਭਾਅ ਖੁੱਲ੍ਹਣ ਦੀ ਆਸ ਹੈ ਕਿਉਂਕਿ ਦੱਖਣੀ ਰਾਜਾਂ ਦੇ ਜਿਨ੍ਹਾਂ ਹਿੱਸਿਆਂ ਵਿੱਚ ਇਨ੍ਹਾਂ ਦਿਨਾਂ ਵਿਚ ਆਲੂ ਦੀ ਪੁਟਾਈ ਹੋ ਰਹੀ ਹੈ ਉ~ਥੇ ਕਿਸਾਨਾਂ ਨੂੰ 28-30 ਰੁਪਏ ਕਿਲੋ ਦਾ ਮੁੱਲ ਮਿਲ ਰਿਹਾ ਹੈ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਤੋਂ ਉਲਟ ਇਸ ਵਾਰ ਇਨ੍ਹਾਂ ਦਿਨਾਂ ਵਿਚ ਪੈਣ ਵਾਲੀ ਸਮੌਗ ਤੋ ਬਚਾਅ ਰਹਿਣ ਕਾਰਨ ਪਿਛਲੇ ਦਿਨਾਂ ਵਿਚ ਚੰਗੀ ਧੁੱਪ ਲੱਗੀ ਹੈ ਜਿਸ ਨਾਲ ਫ਼ਸਲ ਦਾ ਝਾੜ ਚੰਗਾ ਨਿਕਲੇਗਾ। ਪਿੰਡ ਖਨੌੜਾ ਵਿਚ ਆਲੂ ਦੀ ਪੁਟਾਈ ਕਰ ਰਹੇ ਕਿਸਾਨ ਮਨਜੀਤ ਸਿੰਘ ਨੇ ਵੀ ਸੰਤੁਸ਼ਟੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਸ ਵਲੋਂ 10 ਸਤੰਬਰ ਨੂੰ ਆਲੂ ਦੀ ਬਿਜਾਈ ਕੀਤੀ ਗਈ ਸੀ ਤੇ ਤਕਰੀਬਨ 75 ਦਿਨਾਂ ਦਾ ਹੋ ਜਾਣ ਤੇ ਦੋ ਦਿਨ ਪਹਿਲਾਂ ਇਸ ਦੀ ਪੁਟਾਈ ਸ਼ੁਰੂ ਕੀਤੀ ਹੈ ਮਨਜੀਤ ਸਿੰਘ ਨੇ ਦੱਸਿਆ ਇਸ ਵਾਰ ਆਲੂਆਂ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਚੰਗਾ ਨਿਕਲ ਰਿਹਾ ਹੈ। ਇਸ ਆਲੂ ਦੀ ਖ਼ਰੀਦ ਕਰਨ ਵਾਲੇ ਏ.ਪੀ ਇੰਟਰਪਰਾਇਜਜ ਦੇ ਮਾਲਕ ਅਵਤਾਰ ਸਿੰਘ ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਹੀ ਆਲੂਆਂ ਦੀ ਚੰਗੀ ਮੰਗ ਹੋਣ ਕਾਰਨ ਕਿਸਾਨਾਂ ਵਿਚ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਆਲੂ ਦੇਸ਼ ਦੀ ਪ੍ਰੋਸੈਸਿੰਗ ਸਨਅਤ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ ਕਿਉਂਕਿ ਇਸ ਸਮੇਂ ਦੱਖਣੀ ਸੂਬਿਆਂ ਵਿਚ ਨਵੇਂ ਆਲੂ ਦੀ ਪੁਟਾਈ ਲਗਭਗ ਖ਼ਤਮ ਹੋ ਜਾਂਦੀ ਹੈ ਜਿਸ ਕਾਰਨ ਇਨ੍ਹਾਂ ਦਿਨਾਂ ਵਿਚ ਪ੍ਰੋਸੈਸਿੰਗ ਕੰਪਨੀਆਂ ਦੀ ਨਿਰਭਰਤਾ ਮੁੱਖ ਤੌਰ ’ਤੇ ਪੰਜਾਬ ਦੇ ਆਲੂਆਂ ’ਤੇ ਰਹਿੰਦੀ ਹੈ ਇਸ ਲਈ ਜੇਕਰ ਕਿਸਾਨ ਆਲੂ ਦਾ ਪੂਰਾ ਸਾਈਜ਼ ਬਣਨ ਤੇ ਠਰ੍ਹੰਮੇ ਨਾਲ ਪੁਟਾਈ ਕਰਨ ਤਾਂ ਭਾਅ ਬਾਜ਼ਾਰ ਵਿਚ ਤੇਜ਼ੀ ਬਰਕਰਾਰ ਰਹਿ ਸਕਦੀ ਹੈ ।