ਧਾਰੀਵਾਲ, 31 ਦਸੰਬਰ (ਸਵਰਨ ਸਿੰਘ)-ਸਥਾਨਿਕ ਸ਼ਹਿਰ ਧਾਰੀਵਾਲ ਵਾਸੀ ਅਤੇ ਸੰਗੀਤ ਦੇ ਖੇਤਰ ਵਿਚ ਅੰਤਰਰਾਸ਼ਟਰੀ ਪਹਿਚਾਣ ਬਣਾ ਚੁੱਕੇ ਪ੍ਰੋਫੈਸਰ ਹਰਭਜਨ ਸਿੰਘ ਨੂੰ 'ਸੰਗੀਤ ਸ਼੍ਰੋਮਣੀ ਐਵਾਰਡ' ਮਿਲਿਆ ਹੈ | ਇਥੇ ਦੱਸਣਯੋਗ ਹੈ ਕਿ ਰੇਡੀਐਂਟ ਟੇਲੈਂਟ ਬੁੱਕ ਆਫ਼ ਰਿਕਾਰਡ ਅਤੇ ਗਿਆਨ ਉਦੈ ਫਾਉਂਡੇਸ਼ਨ ਮਹਾਂਰਾਸ਼ਟਰ ਵਲੋਂ 23ਵਾਂ ਸਰਬ ਭਾਰਤੀ ਪ੍ਰਤਿਭਾ ਮਹਾਂ ਸੰਮੇਲਨ ਦੌਰਾਨ ਰਾਸ਼ਟਰੀ ਪੱਧਰ ਦਾ ਮੈਗਾ ਐਵਾਰਡ ਸਮਾਗਮ ਮੋਰ ਭਵਨ ਸਿਤਾਬੜੀ ਨਾਗਪੁਰ, ਮਹਾਂਰਾਸ਼ਟਰ ਵਿਖੇ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਰਿਸਰਚ ਫੈਲੋ (ਸਕਾਲਰ) ਨਾਦ ਮਿਊਜ਼ਿਕ ਇੰਸਟੀਚਿਊਟ ਅਮਰੀਕਾ ਅਤੇ ਪਖਾਵਜ ਦੇ ਲਹੌਰ ਬਾਜ ਪੰਜਾਬ ਘਰਾਣੇ ਦੇ ਪ੍ਰਤੀਨਿਧ ਪੋ੍ਰਫ਼ੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਭਾਰਤੀ ਸ਼ਾਸਤਰੀ ਸੰਗੀਤ, ਲੇਖਨ ਅਤੇ ਸਮਾਜਿਕ ਕਾਰਜ ਦੇ ਗੌਰਵਸ਼ਾਲੀ ਖੇਤਰ ਵਿਚ 'ਸੰਗੀਤ ਸ਼੍ਰੋੋਮਣੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਐਵਾਰਡ ਨੂੰ ਪ੍ਰਾਪਤ ਕਰ ਕੇ ਪ੍ਰੋਫ਼ੈਸਰ ਹਰਭਜਨ ਸਿੰਘ ਧਾਰੀਵਾਲ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਉਹ ਸੰਗੀਤਕ ਖੋਜਾਂ ਜਾਰੀ ਰੱਖਣਗੇ | ਐਵਾਰਡ ਦੇਣ ਮੌਕੇ ਪ੍ਰਬੰਧਕ ਏ.ਕੇ. ਮਹਾਜਨ, ਡਾ. ਪੀ.ਆਰ. ਰੋਕੜੇ, ਸ੍ਰੀਮਤੀ ਰੂਪਾਨੀ ਵਸਿਸਟ ਆਦਿ ਵੀ ਹਾਜ਼ਰ ਸਨ |