ਧਾਰੀਵਾਲ, 31 ਦਸੰਬਰ (ਜੇਮਸ ਨਾਹਰ)-ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਨ ਅਤੇ ਨਵੇਂ ਸਾਲ ਨੂੰ ਸਮਰਪਿਤ ਪਿੰਡ ਕਲਿਆਣਪੁਰ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਿੰਡ ਕਲਿਆਣਪੁਰ ਦੀ ਸਮੁੱਚੀ ਪੰਚਾਇਤ ਨੇ ਆਪਣੀ ਹਾਜ਼ਰੀ ਭਰੀ ਤੇ ਨਾਲ ਨਵੇਂ ਆਏ ਐੱਸ.ਐੱਚ.ਓ. ਧਾਰੀਵਾਲ ਮੈਡਮ ਦੀਪਿਕਾ ਤੇ ਸੇਵਾ-ਮੁਕਤ ਐੱਸ.ਐੱਚ.ਓ. ਸਰਬਜੀਤ ਸਿੰਘ ਦਾ ਤੇ ਧਾਰੀਵਾਲ ਥਾਣੇ ਦੇ ਮੁਨਸ਼ੀ ਜਗਰਾਜ ਸਿੰਘ ਦਾ ਸਨਮਾਨ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਕਿ੍ਸਮਸ ਕੇਕ ਕੱਟ ਕੇ ਇਕ ਦੂਜੇ ਨਾਲ ਪ੍ਰਭੂ ਯਿਸੂ ਦੇ ਜਨਮ ਦਿਨ ਤੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਸਰਪੰਚ ਸੇਵਾਮੁਕਤ ਪਿ੍ੰਸੀਪਲ ਮਾਸਟਰ ਨੰਦ ਲਾਲ, ਮੈਂਬਰ ਪੰਚਾਇਤ ਤੇਜਾ ਸਿੰਘ, ਮੈਂਬਰ ਪੰਚਾਇਤ ਜਤਿੰਦਰ ਕੁਮਾਰ, ਮੈਂਬਰ ਪੰਚਾਇਤ ਰਵਿੰਦਰ ਭੱਟੀ, ਪ੍ਰਧਾਨ ਸਤਨਾਮ ਭੱਟੀ, ਡੇਵਿਡ, ਬੁੜਾ ਮਸੀਹ ਆਦਿ ਹਾਜ਼ਰ ਸਨ |