ਧਾਰੀਵਾਲ, 1 ਜਨਵਰੀ (ਸਵਰਨ ਸਿੰਘ)-ਸਥਾਨਕ ਐਕਸੀਅਨ ਦਫ਼ਤਰ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸਾਲ 2026 ਦਾ ਕੈਲੰਡਰ ਇੰਜੀ: ਹਰਮਨਪ੍ਰੀਤ ਸਿੰਘ ਗਿੱਲ ਤੇ ਐਸ.ਡੀ.ਓ. ਇੰਜੀ: ਸਤਨਾਮ ਸਿੰਘ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ | ਇਸ ਮੌਕੇ 'ਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਸੱਕਤਰ ਸੁਖਵਿੰਦਰ ਸਿੰਘ ਗਿੱਲ ਤੇ ਬਾਰਡਰ ਜ਼ੋਨ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਇਸ ਲਈ ਸਮੁੱਚੇ ਮੁਲਾਜ਼ਮਾਂ ਵਲੋਂ ਕ੍ਰਮਵਾਰ ਮੁੱਖ ਦਫ਼ਤਰ ਪਟਿਆਲਾ ਵਿਖੇ 1 ਤੋਂ 11 ਜਨਵਰੀ ਤੱਕ ਰੋਜ਼ਾਨਾ ਲੜ੍ਹੀਵਾਰ ਧਰਨੇ-ਪ੍ਰਦਰਸ਼ਨ ਕੀਤਾ ਜਾ ਰਹੇ ਹਨ | ਇਸ ਮੌਕੇ 'ਤੇ ਡਵੀਜ਼ਨ ਦਫਤਰ ਧਾਰੀਵਾਲ ਦੇ ਸੁਪਰਡੈਂਟ ਬਲਵਿੰਦਰ ਕੌਰ, ਅਕਾਉੂਾਟੈਂਟ ਸੰਦੀਪ ਕੌਰ, ਐਸ.ਡੀ.ਐਮ.ਜਸਵਿੰਦਰ ਸਿੰਘ ਅÏਲਖ, ਰਜਿੰਦਰ ਸਿੰਘ ਰਣੀਆਂ, ਜਤਿੰਦਰ, ਰਾਜਵਿੰਦਰ ਕੌਰ, ਵੇਦ ਵਿਆਸ ਆਦਿ ਮੁਲਾਜ਼ਮ ਹਾਜ਼ਰ ਸਨ |