ਧਾਰੀਵਾਲ, 3 ਜਨਵਰੀ (ਸਵਰਨ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਛੱਤੀ ਖੂਹੀ ਧਾਰੀਵਾਲ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਵਲੋੋਂ ਲੰਗਰ ਵੀ ਲਗਾਏ ਗਏ | ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ | ਇਸ ਮੌਕੇ ਕੀਰਤਨੀ ਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਗੁਣਗਾਣ ਵੀ ਕੀਤਾ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੰਗਾ, ਬਲਜੀਤ ਸਿੰਘ ਨਾਗੀ, ਮੁੱਖਵੰਤ ਸਿੰਘ ਨਾਗੀ, ਰਾਜਦੀਪ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ ਹੈਪੀ ਪ੍ਰਧਾਨ ਗੁਰਦੁਆਰਾ ਬੇਬੇ ਨਾਨਕੀ ਜੀ, ਗਰਜੀਤ ਸਿੰਘ ਲੇਹਲ, ਸੇਵਾਮੁਕਤ ਪਿ੍ੰਸੀਪਲ ਹਰਦੀਪ ਸਿੰਘ, ਪਿ੍ੰ. ਬਲਬੀਰ ਸਿੰਘ ਬੇਦੀ ਕਾਲੋਨੀ, ਰਤਨ ਸਿੰਘ ਦੀਪੇਵਾਲ ਸੇਵਾਮੁਕਤ ਸੁਪਰਡੈਂਟ, ਸੇਵਾਮੁਕਤ ਐੱਸ.ਪੀ. ਚਰਨ ਸਿੰਘ ਚਾਹਲ, ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਨਾਨਕਪੁਰੀ, ਪਰਜੀਤ ਸਿੰਘ ਥਾਣੇਦਾਰ ਆਦਿ ਵੀ ਹਾਜ਼ਰ ਸਨ |